ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਕਿਹਾ ਕਿ ਭਾਰਤ ਉਸ ਨੂੰ ਕਦੀ ਵੀ ਬੁਰਾ ਨਹੀਂ ਲੱਗਾ ਅਤੇ ਨਾ ਹੀ ਉਹ ਪਾਕਿਸਤਾਨ ਨਾਲ ਜੰਗ ਕਰਨਾ ਚਾਹੁੰਦਾ ਹੈ। ਅਖ਼ਤਰ ਨੇ ਕਿਹਾ ਕਿ ਭਾਰਤ ਤਾਂ ਪਾਕਿਸਤਾਨ ਨਾਲ ਕੰਮ ਕਰਨ ਨੂੰ ਮਰਿਆ ਜਾ ਰਿਹਾ ਹੈ। ਅਖ਼ਤਰ ਨੇ ਇੱਕ TV ਸ਼ੋਅ ‘ਚ ਕਿਹਾ, ”ਭਾਰਤ ਬਹੁਤ ਹੀ ਬਿਹਤਰੀਨ ਜਗ੍ਹਾ ਹੈ ਅਤੇ ਉੱਥੋਂ ਦੇ ਲੋਕ ਵੀ ਬਹੁਤ ਚੰਗੇ ਹਨ।”
ਸ਼ੋਏਬ ਅਖ਼ਤਰ ਨੇ ਕਿਹਾ, ”ਮੈਨੂੰ ਤਾਂ ਕਦੀ ਨਹੀਂ ਲੱਗਾ ਕਿ ਉਨ੍ਹਾਂ ਨੂੰ ਪਾਕਿਸਤਾਨ ਨਾਲ ਕੋਈ ਦੁਸ਼ਮਣੀ ਹੈ ਜਾਂ ਕਿਸੇ ਤਰ੍ਹਾਂ ਦੀ ਜੰਗ ਚਾਹੁੰਦੇ ਹਨ, ਪਰ ਜਦੋਂ ਵੀ ਮੈਂ ਉਨ੍ਹਾਂ ਦੇ TV ਪ੍ਰੋਗਰਾਮਾਂ ਨੂੰ ਦੇਖਦਾ ਹਾਂ ਤਾਂ ਅਜਿਹਾ ਲਗਦਾ ਹੈ ਕਿ ਮੰਨੋ ਕੱਲ੍ਹ ਹੀ ਜੰਗ ਹੋਣ ਵਾਲੀ ਹੋਵੇ।” ਅਖ਼ਤਰ ਨੇ ਕਿਹਾ, ”ਮੈਂ ਭਾਰਤ ਦੇ ਕਾਫ਼ੀ ਸਥਾਨਾਂ ‘ਤੇ ਗਿਆ ਹਾਂ ਅਤੇ ਉਸ ਦੇਸ਼ ਨੂੰ ਬਹੁਤ ਹੀ ਪਾਸ ਤੋਂ ਦੇਖਿਆ ਹੈ। ਅੱਜ ਮੈਂ ਇਹ ਕਹਿ ਸਕਦਾ ਹਾਂ ਕਿ ਭਾਰਤ ਪਾਕਿਸਤਾਨ ਨਾਲ ਕੰਮ ਕਰਨ ਲਈ ਮਰਿਆ ਜਾ ਰਿਹਾ ਹੈ। ਕੋਰੋਨਾਵਾਇਰਸ ਦੇ ਮੁੱਦੇ ‘ਤੇ ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ, ”ਮੈਨੂੰ ਉਮੀਦ ਹੈ ਕਿ ਭਾਰਤ ਇਸ ਘਾਟੇ ਨੂੰ ਆਉਣ ਨਹੀਂ ਦੇਵੇਗਾ। ਮੈਂ ਉਮੀਦ ਕਰਦਾ ਹਾਂ ਕਿ ਉਹ ਬਿਹਤਰ ਕਰਨ, ਪਰ ਜੋ ਕੁੱਝ ਵੀ ਇਸ ਸਮੇਂ ਹੋ ਰਿਹਾ ਹੈ ਤਾਂ ਉਹ ਬਹੁਤ ਹੀ ਮੰਦਭਾਗਾ ਹੈ।”
ਸ਼ੋਏਬ ਅਖ਼ਤਰ ਨੇ ਕੋਰੋਨਾਵਾਇਰਸ ਨੂੰ ਲੈ ਕੇ ਚੀਨ ਦੇ ਲੋਕਾਂ ‘ਤੇ ਜੰਮ ਕੇ ਭੜਾਸ ਕੱਢੀ ਅਤੇ ਕਿਹਾ ਕਿ ਉੱਥੋਂ ਦੇ ਲੋਕ ਕਿਵੇਂ ਚਮਗਾਦੜ, ਕੁੱਤੇ ਅਤੇ ਬਿੱਲੀਆਂ ਖਾ ਸਕਦੇ ਹਨ। ਦਰਅਸਲ, ਅਖ਼ਤਰ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਇਸ ਮਾਮਲੇ ਦੇ ਬੋਲਦੇ ਕਿਹਾ, ”ਮੇਰੇ ਗੁੱਸੇ ਦਾ ਸਭ ਤੋਂ ਵੱਡਾ ਕਾਰਨ ਪਾਕਿਸਤਾਨ ਸੁਪਰ ਲੀਗ (PSL) ਹੈ। ਪਾਕਿਸਤਾਨ ‘ਚ ਕ੍ਰਿਕਟ ਸਾਲਾਂ ਬਾਅਦ ਪਰਤਿਆ ਹੈ ਅਤੇ ਪਹਿਲੀ ਵਾਰ ਪੂਰਾ PSL ਸੀਜ਼ਨ ਪਾਕਿਸਤਾਨ ‘ਚ ਖੇਡਿਆ ਜਾ ਰਿਹਾ ਹੈ ਅਤੇ ਇਹ ਵੀ ਹੁਣ ਨਹੀਂ ਹੋਵੇਗਾ। ਵਿਦੇਸ਼ੀ ਖਿਡਾਰੀ ਦੇਸ਼ ਛੱਡ ਕੇ ਜਾ ਰਹੇ ਹਨ ਅਤੇ ਮੈਚ ਖ਼ਾਲੀ ਸਟੇਡੀਅਮਾਂ ‘ਚ ਖੇਡੇ ਜਾਣਗੇ।” ਅਖ਼ਤਰ ਨੇ ਚੀਨ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਖਾਣ ਦੀਆਂ ਆਦਤਾਂ ਦੀ ਵਜ੍ਹਾ ਨਾਲ ਦੁਨੀਆ ਭਰ ਦੇ ਲੋਕ ਖ਼ਤਰੇ ‘ਚ ਪੈ ਗਏ ਹਨ।

ਅਖ਼ਤਰ ਨੇ ਅੱਗੇ ਕਿਹਾ, ”ਉੱਪਰ ਵਾਲੇ ਨੇ ਜਦੋਂ ਖਾਣ ਦੀਆਂ ਇੰਨੀਆਂ ਸਾਰੀਆਂ ਚੀਜ਼ਾਂ ਬਣਾਈਆਂ ਹਨ ਤਾਂ ਫ਼ਿਰ ਤੁਹਾਡੇ ਲਈ ਜ਼ਰੂਰੀ ਹੈ ਅਜਿਹੀਆਂ ਅਜੀਬ ਚੀਜ਼ਾਂ ਖਾਣਾ। ਕਦੀ ਚਮਗਾਦੜ੍ਹ ਖਾ ਰਹੇ ਹਨ, ਕੁੱਤੇ ਖਾ ਰਹੇ ਹਨ ਅਤੇ ਕਦੀ ਬਿੱਲੀਆਂ ਖਾ ਰਹੇ ਹਨ। ਮੈਨੂੰ ਤਾਂ ਬਿਲਕੁਲ ਸਮਝ ਨਹੀਂ ਆਉਂਦਾ ਕਿ ਇੰਨਾ ਸਾਰੀਆਂ ਚੀਜ਼ਾਂ ਨੂੰ ਖਾਣ ਦੀ ਜ਼ਰੂਰਤ ਹੀ ਕੀ ਹੈ। ਸਾਰੀ ਦੁਨੀਆ ਖ਼ਤਰੇ ‘ਚ ਪੈ ਗਈ ਹੈ, ਹਰ ਚੀਜ਼ ਖ਼ਰਾਬ ਹੋ ਗਈ ਹੈ। 50 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ ਟੂਰਿਜ਼ਮ ਇੰਡਸਟ੍ਰੀ ਨੂੰ।”