ਬੌਲੀਵੁਡ ਅਦਾਕਾਰ ਆਮਿਰ ਖ਼ਾਨ ਪਿਛਲੇ ਕਾਫ਼ੀ ਸਮੇਂ ਤੋਂ ਆਪਣੀ ਅਪਕਮਿੰਗ ਫ਼ਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਆਮਿਰ ਖ਼ਾਨ ਪੰਜਾਬ ਦੀ ਅਲੱਗ-ਅਲੱਗ ਲੋਕੇਸ਼ਨਜ਼ ‘ਤੇ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹੈ ਅਤੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਦੀ ਉਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀਆਂ ਹਨ।
ਫ਼ਿਲਮ ਦੀ ਸ਼ੂਟਿੰਗ ਨਾਲ ਜੁੜੇ ਤਾਜ਼ਾ ਅਪਡੇਟਸ ਦੀ ਗੱਲ ਕਰੀਏ ਤਾਂ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੇ ਆਮਿਰ ਖ਼ਾਨ ਦੀਆਂ ਕੁੱਝ ਤਸਵੀਰਾਂ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਆਮਿਰ ਗਿੱਪੀ ਨਾਲ ਨਜ਼ਰ ਆ ਰਿਹਾ ਹੈ। ਸ਼ੂਟਿੰਗ ਦੌਰਾਨ ਖੇਤਾਂ ‘ਚ ਕਲਿੱਕ ਕੀਤੀਆਂ ਗਈਆਂ ਇਹ ਤਸਵੀਰਾਂ ਕਮਾਲ ਦੀਆਂ ਹਨ।
ਆਮਿਰ ਖ਼ਾਨ ਗਿੱਪੀ ਦੇ ਬੇਟੇ ਗੁਰਬਾਜ਼ ਨੂੰ ਗੋਦ ‘ਚ ਲਈ ਨਜ਼ਰ ਆ ਰਿਹਾ ਹੈ, ਅਤੇ ਗੁਰਬਾਜ਼ ਵੀ ਆਮਿਰ ਦੀ ਗੋਦ ‘ਚ ਕਾਫ਼ੀ ਖ਼ੁਸ਼ ਅਤੇ ਐਕਸਾਈਟਿਡ ਦਿਖਾਈ ਦੇ ਰਿਹਾ ਹੈ।
ਆਮਿਰ ਅਤੇ ਗੁਰਬਾਜ਼ ਦੀਆਂ ਇਹ ਤਸਵੀਰਾਂ ਅਸਲ ‘ਚ ਕਾਫ਼ੀ ਕਿਊਟ ਹਨ। ਆਮਿਰ ਤਸਵੀਰਾਂ ‘ਚ ਬਲਿਊ ਸਟ੍ਰਾਈਪ ਵਾਲੀ ਟੀ-ਸ਼ਰਟ ‘ਚ ਨਜ਼ਰ ਆ ਰਿਹਾ ਹੈ ਅਤੇ ਉਸ ਦਾ ਲੁੱਕ ਵੀ ਕਾਫ਼ੀ ਬਦਲਿਆ ਹੋਇਆ ਲੱਗ ਰਿਹਾ ਹੈ। ਇਨ੍ਹਾਂ ਤਸਵੀਰਾਂ ‘ਚ ਉਹ ਕਲੀਨ ਸ਼ੇਵਨ ਹੈ।