ਐਟਲੈਂਟਾ – ਅਮਰੀਕਾ ਦੇ ਐਟਲੈਂਟਾ ‘ਚ ਸਥਿਤ ਇਮੋਰੀ ਯੂਨੀਵਰਸਿਟੀ ਸਕੂਲ ਔਫ਼ ਮੈਡੀਸਨ ਦੇ ਮਾਹਿਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਉਹ HIV ਲਾਗ ਨਾਲ ਨਜਿੱਠਣ ਦਾ ਤਰੀਕਾ ਲੱਭਣ ਦੇ ਕਾਫ਼ੀ ਨੇੜੇ ਪਹੁਚ ਗਏ ਹਨ। ਸੋਧਕਰਤਾਵਾਂ ਦਾ ਕਹਿਣਾ ਹੈ ਕਿ ਟ੍ਰੈੱਗ ਕੋਸ਼ਿਕਾਵਾਂ HIV ਤੋਂ ਪੀੜਤ ਗਰਭਵਤੀ ਔਰਤਾਂ ਦੇ ਭਰੂਣ ‘ਚ ਲਾਗ ਫ਼ੈਲਣ ਤੋਂ ਰੋਕਦੀਆਂ ਹਨ। ਇਹ ਕੋਸ਼ਿਕਾਵਾਂ ਇੱਕ ਤਰ੍ਹਾਂ ਦੀਆਂ ਰੈਗੁਲੇਟਰੀ ਲਿੰਫ਼ੋਸਾਈਟ ਹੁੰਦੀਆਂ ਹਨ। ਮੁੱਖ ਸੋਧਕਰਤਾ ਪੀਟਰ ਕੈੱਸਲਰ ਦਾ ਕਹਿਣਾ ਹੈ ਕਿ ਗਰਭ ‘ਚ ਪਲ ਰਹੇ ਭਰੂਣ ‘ਚ HIV ਲਾਗ ਨੂੰ ਰੋਕਣ ਦਾ ਪਤਾ ਲਾਉਣਾ ਇੱਕ ਵੱਡੀ ਉਪਲਬਧੀ ਹੈ। ਇਸ ਨਾਲ ਪ੍ਰਤੀਰੋਧੀ ਸਮਰਥਾ ਨੂੰ ਕੁਦਰਤੀ ਤੌਰ ‘ਤੇ ਮਜ਼ਬੂਤ ਬਣਾਉਣ ਦਾ ਰਾਹ ਲੱਭਣ ‘ਚ ਮਦਦ ਮਿਲੇਗੀ।
ਵਿਗਿਆਨੀ ਕਾਫ਼ੀ ਸਮੇਂ ਤੋਂ ਇਸ ਗੱਲ ਤੋਂ ਹੈਰਾਨ ਸਨ ਕਿ HIV ਤੋਂ ਪੀੜਤ ਮਾਂ ਤੋਂ ਜਨਮ ਲੈਣ ਵਾਲੇ ਬੱਚਿਆਂ ਦੇ ਲਾਗ ਹੋਣ ਦੀ ਦਰ ਕਾਫ਼ੀ ਘੱਟ ਹੈ। ਅੱਜ ਦੀ ਤਰੀਕ ‘ਚ, ਐਂਟੀਰੈਟ੍ਰੋਵਾਇਰਲ ਦਵਾਈਆਂ ਦੀ ਮਦਦ ਨਾਲ HIV ਲਾਗ ਨੂੰ ਸਫ਼ਲਤਾਪੂਰਵਕ ਕਾਬੂ ਕੀਤਾ ਜਾ ਸਕਦਾ ਹੈ, ਪਰ ਇਸ ਤੋਂ ਪੀੜਤ ਮਰੀਜ਼ ਨੂੰ ਉਮਰ ਭਰ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ।
ਲਾਗ ਤੋਂ ਬਚਣਾ ਜ਼ਰੂਰੀ ਹੈ, ਪਰ ਇਸ ਲਈ ਹਾਲੇ ਤਕ ਕੋਈ ਦਵਾ ਜਾਂ ਟੀਕਾ ਮੌਜੂਦ ਨਹੀਂ। ਸੋਧਕਰਤਾਵਾਂ ਨੇ ਦੇਖਿਆ ਕਿ HIV ਤੋਂ ਪੀੜਤ ਮਰੀਜ਼ ਵਲੋਂ ਜਨਮੇ ਬੱਚੇ ਦੇ ਖ਼ੂਨ ‘ਚ ਟਰੈੱਗ ਲਿੰਫ਼ੋਸਾਈਟ ਦਾ ਪੱਧਰ ਵੱਧ ਸੀ। ਇਸ ਦੇ ਉਲਟ HIV ਪੀੜਤ ਬੱਚਿਆਂ ‘ਚ ਇਸ ਦਾ ਪੱਧਰ ਘੱਟ ਹੁੰਦਾ ਹੈ। ਲਿੰਫ਼ੋਸਾਈਟ ਪ੍ਰਤੀਰੋਧਕ ਤੰਤਰ ਦੀਆਂ ਉਹ ਕੋਸ਼ਿਕਾਵਾਂ ਹੁੰਦੀਆਂ ਹਨ ਜੋ ਸ਼ਰੀਰ ਨੂੰ ਬੈਕਟੀਰੀਆ ਅਤੇ ਵਾਇਰਸ ਤੋਂ ਬਚਾਉਂਦੀਆਂ ਹਨ।
ਸੂਰਜਵੰਸ਼ੀ