ਚੰਡੀਗੜ੍ਹ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੁਬਈ ਦੀ ਉਡਾਨ ਨੂੰ 30 ਮਾਰਚ ਤੱਕ ਰੱਦ ਕਰ ਦਿੱਤਾ ਗਿਆ ਹੈ। ਉਥੇ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਜਾਣ ਵਾਲੀਆਂ ਤਿੰਨੇ ਸ਼ਤਾਬਦੀਆਂ ‘ਚ ਮੁਸਾਫ਼ਰਾਂ ਦੀ ਗਿਣਤੀ ਕਾਫ਼ੀ ਘੱਟ ਹੋ ਗਈ ਹੈ। ਇਹੀ ਨਹੀਂ ਇੰਟਰਨੈਸ਼ਨਲ ਏਅਰਪੋਰਟ ਤੋਂ ਜਾਣ ਵਾਲੀਆਂ 7 ਡੋਮੈਸਟਿਕ ਉਡਾਣਾਂ ਵੀਰਵਾਰ ਨੂੰ ਰੱਦ ਰਹੀਆਂ। ਇੰਡੀਗੋ ਏਅਰਲਾਈਨਜ਼ ਦੀ ਦੁਬਈ ਜਾਣ ਵਾਲੀ ਫਲਾਈਟ 6 ਈ55-56 ਨੂੰ 30 ਮਾਰਚ ਤੱਕ ਰੱਦ ਕਰ ਦਿੱਤਾ ਹੈ। ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਮੁਸਾਫਰਾਂ ਦੀ ਗਿਣਤੀ ਕਾਫ਼ੀ ਘੱਟ ਹੋ ਗਈ ਹੈ, ਜਿਸ ਕਾਰਨ ਏਅਰਲਾਈਨਜ਼ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਇਹ ਘਰੇਲੂ ਉਡਾਣਾਂ ਰਹੀਆਂ ਰੱਦ
ਇੰਡੀਗੋ
-6ਈ264 ਮੁੰਬਈ
-6ਈ755 ਦਿੱਲੀ
-6ਈ 593 ਬੈਂਗਲੌਰ
ਗੋ ਏਅਰ
-ਜੀ8-104 ਦਿੱਲੀ
-ਜੀ8-109 ਅਹਿਮਦਾਬਾਦ
-ਜੀ8-2507 ਮੁੰਬਈ
-ਜੀ8-138 ਦਿੱਲੀ
ਸ਼ਤਾਬਦੀ ‘ਚ 600 ਸੀਟਾਂ ਖਾਲੀ
ਚੰਡੀਗੜ੍ਹ-ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ‘ਚ ਤਕਰੀਬਨ ਸੈਂਕੜਿਆਂ ਦੀ ਗਿਣਤੀ ‘ਚ ਖਾਲੀ ਸੀਟਾਂ ਰਹਿ ਰਹੀਆਂ ਹਨ। ਵੀਰਵਾਰ ਨੂੰ ਕਾਲਕਾ-ਦਿੱਲੀ ਜਾਣ ਵਾਲੀ ਗੱਡੀ ਨੰਬਰ 12006 ‘ਚ ਤਕਰੀਬਨ 600 ਦੇ ਸੀਟਾਂ ਖਾਲੀ ਸੀ। ਇਸਦੇ ਨਾਲ ਹੀ ਚੰਡੀਗੜ੍ਹ-ਦਿੱਲੀ ਜਾਣ ਵਾਲੀ ਸ਼ਤਾਬਦੀ ਗੱਡੀ ਨੰ. 12046 ‘ਚ ਵੀ ਤਕਰੀਬਨ 200 ਸੀਟਾਂ ਖਾਲੀ ਰਹੀਆਂ, ਜਦੋਂਕਿ ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੀ ਸ਼ਤਾਬਦੀ ਐਕਸਪ੍ਰੈੱਸ ‘ਚ ਵੀ ਤਕਰੀਬਨ 400 ਦੇ ਕਰੀਬ ਸੀਟਾਂ ਖਾਲੀ ਰਹਿ ਰਹੀਆਂ ਹਨ।
ਪਲੇਟਫਾਰਮ ਅਤੇ ਟਿਕਟ ਕਾਊਂਟਰ ਰਹੇ ਖਾਲੀ
ਰੇਲਵੇ ਸਟੇਸ਼ਨ ‘ਤੇ ਵੀ ਬਹੁਤ ਘੱਟ ਲੋਕ ਪਹੁੰਚੇ। ਰੋਜ਼ਾਨਾ ਪਲੇਟਫਾਰਮ ਟਿਕਟ 400 ਦੇ ਕਰੀਬ ਵਿਕਦੀਆਂ ਸਨ ਪਰ ਵੀਰਵਾਰ ਨੂੰ ਇਸਦੀ ਗਿਣਤੀ ਸਿਰਫ 70 ਦੇ ਆਸਪਾਸ ਹੀ ਰਹੀ। ਨਾਲ ਹੀ ਟਿਕਟ ਕਾਊਂਟਰ ਵੀ ਖਾਲੀ ਰਹੇ।