ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਜੂਨੀਅਰ ਰੈਂਕ ਦੇ ਇਕ ਅਧਿਕਾਰੀ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਨਫੈਕਟਡ ਅਧਿਕਾਰੀ ਉੱਚ ਸ਼੍ਰੇਣੀ ਲਿਪਿਕ ਹਨ ਅਤੇ ਹੈੱਡ ਕੁਆਰਟਰ ਦੀ ਏਸਟੇਬਲਿਸ਼ਮੈਂਟ ਬਰਾਂਚ ‘ਚ ਤਾਇਨਾਤ ਹਨ।
ਉਹ ਆਖਰੀ ਵਾਰ 18 ਮਈ ਨੂੰ ਦਫ਼ਤਰ ਆਏ ਸਨ। ਉਨ੍ਹਾਂ ਦੀ ਜਾਂਚ ਰਿਪੋਰਟ ਵੀਰਵਾਰ ਨੂੰ ਆਈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਕੇਂਦਰੀ ਨੀਮ ਫੌਜੀ ਫੋਰਸ ਤੋਂ ਜਾਂਚ ਏਜੰਸੀ ‘ਚ ਨਿਯੁਕਤੀ ‘ਤੇ ਆਏ ਸਨ। ਅਧਿਕਾਰੀ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਇਕ ਹੋਰ ਕਰਮਚਾਰੀ ਨੂੰ ਆਈਸੋਲੇਟ ਕੀਤਾ ਗਿਆ ਹੈ।