ਨਵੀਂ ਦਿੱਲੀ- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਭਾਰਤ ਦੇ ਕੁਝ ਹਿੱਸਿਆਂ ਨੂੰ ਨੇਪਾਲ ਦੇ ਖੇਤਰ ‘ਚ ਦਿਖਾਉਣ ਦੇ ਨੇਪਾਲੀ ਨਕਸ਼ੇ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਚਿੰਤਾ ਜ਼ਾਹਰ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਇਹ ਭਾਰਤ ਲਈ ਮੁਸ਼ਕਲ ਸਥਿਤੀ ਹੈ। ਮਾਇਆਵਤੀ ਨੇ ਇਕ ਟਵੀਟ ‘ਚ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਥਿਤੀ ‘ਤੇ ਗੰਭੀਰਤਾਪੂਰਵਕ ਵਿਚਾਰ ਕਰਨਾ ਚਾਹੀਦਾ।
ਉਨ੍ਹਾਂ ਕਿਹਾ,”ਨੇਪਾਲ ਨੇ ਆਪਣੇ ਦੇਸ਼ ਦਾ ਨਵਾਂ ਨਕਸ਼ਾ ਤਿਆਰ ਕਰ ਕੇ ਉਸ ‘ਚ ਕਾਲਾਪਾਨੀ ਸਮੇਤ ਭਾਰਤ ਦੇ 370 ਕਿਲੋਮੀਟਰ ਖੇਤਰ ‘ਤੇ ਆਪਣਾ ਦਾਅਵਾ ਠੋਕ ਕੇ ਭਾਰਤ ਨੂੰ ਯਕੀਨੀ ਹੀ ਨਵੀਂ ਮੁਸ਼ਕਲ ਸਥਿਤੀ ‘ਚ ਪਾ ਦਿੱਤਾ ਹੈ। ਅਜਿਹੇ ‘ਚ ਗੁਆਂਢੀ ਦੇਸ਼ ਨੇਪਾਲ ਦੇ ਇਸ ਕਦਮ ‘ਤੇ ਕੇਂਦਰ ਦੀ ਸਰਕਾਰ ਨੂੰ ਜ਼ਰੂਰ ਗੰਭੀਰਤਾਪੂਰਵਕ ਸੋਚ-ਵਿਚਾਰ ਕਰਨਾ ਚਾਹੀਦਾ।” ਨੇਪਾਲ ਦੀ ਸੰਸਦ ‘ਚ ਸਰਕਾਰ ਨੇ ਇਕ ਨਕਸ਼ਾ ਪੇਸ਼ ਕੀਤਾ ਹੈ, ਜਿਸ ‘ਚ ਭਾਰਤ ‘ਚ ਉਤਰਾਖੰਡ ਦੇ ਕੁਝ ਹਿੱਸਿਆਂ ‘ਤੇ ਨੇਪਾਲ ਦਾ ਅਧਿਕਾਰ ਦਰਸਾਇਆ ਗਿਆ ਹੈ।