ਜੈਪੁਰ- ਰਾਜਸਥਾਨ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ 4 ਹੋਰ ਲੋਕਾਂ ਦੀ ਸੋਮਵਾਰ ਨੂੰ ਮੌਤ ਹੋ ਗਈ, ਜਿਸ ਨਾਲ ਸੂਬੇ ‘ਚ ਮਰਨ ਵਾਲਿਆਂ ਦੀ ਗਿਣਤੀ 198 ਹੋ ਗਈ ਹੈ। ਉੱਥੇ ਹੀ ਇਨਫੈਕਸ਼ਨ ਦੇ 149 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ‘ਚ ਇਸ ਖਤਰਨਾਕ ਵਾਇਰਸ ਨਾਲ ਪੀੜਤਾਂ ਦੀ ਗਿਣਤੀ 8980 ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ‘ਚ ਕੋਰੋਨਾ ਵਾਇਰਸ ਇਨਫੈਕਸ਼ ਨਾਲ ਸ਼ਨੀਵਾਰ ਨੂੰ ਜੈਪੁਰ ‘ਚ 2, ਬਾਰਾਂ ਅਤੇ ਬੀਕਾਨੇਰ ‘ਚ ਇਕ-ਇਕ ਹੋਰ ਮੌਤ ਹੋਈ ਹੈ, ਜਿਸ ਨਾਲ ਸੂਬੇ ‘ਚ ਮ੍ਰਿਤਕਾਂ ਦੀ ਕੁੱਲ ਗਿਣਤੀ 185 ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸਿਰਫ਼ ਜੈਪੁਰ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਅੰਕੜਾ 93 ਹੋ ਗਿਆ ਹੈ, ਜਦੋਂ ਕਿ ਜੋਧਪੁਰ ‘ਚ 19 ਅਤੇ ਕੋਟਾ ‘ਚ 16 ਰੋਗੀਆਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 8 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ।
ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ ‘ਚ ਰੋਗੀ ਕਿਸੇ ਨਾ ਕਿਸੇ ਹੋਰ ਗੰਭੀਰ ਬੀਮਾਰੀ ਨਾਲ ਪੀੜਤ ਸਨ। ਉੱਥੇ ਸੂਬੇ ‘ਚ ਇਨਫੈਕਸ਼ਨ ਦੇ 149 ਨਵੇਂ ਮਾਮਲੇ ਸੋਮਵਾਰ ਸਵੇਰੇ 10.30 ਵਜੇ ਤੱਕ ਸਾਹਮਣੇ ਆਏ। ਇਨ੍ਹਾਂ ‘ਚੋਂ ਭਰਤਪੁਰ ‘ਚ 42, ਜੈਪੁਰ ‘ਚ 32, ਬਾਰਾਂ ‘ਚ 27, ਪਾਲੀ ‘ਚ 21, ਕੋਟਾ ‘ਚ 10, ਝਾਲਾਵਾੜ ‘ਚ 5, ਝੁੰਝੁਨੂੰ ‘ਚ 3, ਦੌਸਾ ‘ਚ 2, ਟੌਂਕ ‘ਚ ਇਕ ਨਵਾਂ ਮਾਮਲਾ ਸ਼ਾਮਲ ਹੈ। ਸੂਬੇ ‘ਚ ਹੁਣ ਤੱਕ ਪੀੜਤਾਂ ਦੀ ਕੁੱਲ ਗਿਣਤੀ 8980 ਹੋ ਚੁਕੀ ਹੈ। ਰਾਜਸਥਾਨ ‘ਚ ਕਰੋਨਾ ਵਾਇਰਸ ਦੇ ਕੁੱਲ ਮਾਮਲਿਆਂ ‘ਚ 2 ਇਤਾਲਵੀ ਨਾਗਰਿਕਾਂ ਨਾਲ 61 ਉਹ ਲੋਕ ਵੀ ਹਨ, ਜਿਨ੍ਹਾਂ ਨੂੰ ਈਰਾਨ ਤਂ ਲਿਆ ਕੇ ਜੋਧਪੁਰ ਅਤੇ ਜੈਸਲਮੇਰ ‘ਚ ਫੌਜ ਦੇ ਅਰੋਗ ਕੇਂਦਰਾਂ ‘ਚ ਰੱਖਿਆ ਗਿਆ ਹੈ। ਸੂਬੇ ਭਰ ‘ਚ 22 ਮਾਰਚ ਤੋਂ ਤਾਲਾਬੰਦੀ ਹੈ ਅਤੇ ਕਈ ਥਾਣਾ ਖੇਤਰਾਂ ‘ਚ ਕਰਫਿਊ ਲੱਗਾ ਹੋਇਆ ਹੈ।