ਮੁੰਬਈ — ਚੱਕਰਵਾਤ ਤੂਫਾਨ ‘ਨਿਸਰਗ’ ਅੱਜ ਭਾਵ ਬੁੱਧਵਾਰ ਦੁਪਹਿਰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਦੇ ਅਲੀਬਾਗ ਪਹੁੰਚਣ ਦੀ ਸੰਭਾਵਨਾ ਹੈ। ਇਹ ਤੂਫਾਨ ਅੱਜ ਸਵੇਰੇ ਇੱਥੋਂ 215 ਕਿਲੋਮੀਟਰ ਦੱਖਣੀ-ਪੱਛਮੀ ਅਤੇ ਰਾਏਗੜ੍ਹ ਤੋਂ 165 ਕਿਲੋਮੀਟਰ ਦੱਖਣੀ-ਦੱਖਣੀ ਪੂਰਬੀ ‘ਚ ਅਰਬ ਸਾਗਰ ਦੇ ਉੱਪਰ ਫੈਲਿਆ ਹੋਇਆ ਸੀ। ਮੌਸਮ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਮੁੰਬਈ ਇਕਾਈ ਦੇ ਡਿਪਟੀ ਡਾਇਰੈਕਟਰ ਜਨਰਲ ਕੇ. ਐੱਸ. ਹੋਸਾਲਿਕਰ ਨੇ ਦੱਸਿਆ ਕਿ ਚੱਕਰਵਾਤ ਅਲੀਬਾਗ ਦੇ ਦੱਖਣ ਨੇੜਿਓਂ 100-110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲੰਘੇਗਾ ਅਤੇ ਇਸ ਦੌਰਾਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਚੱਕਰਵਾਤ ਨੂੰ ਲੈ ਕੇ ਰਾਸ਼ਟਰੀ ਆਫਤ ਮੋਚਨ ਬਲ (ਐੱਨ. ਡੀ. ਆਰ. ਐੱਫ.) ਨੂੰ ਟੀਮਾਂ ਅਲਰਟ ਕੀਤਾ ਗਿਆ ਹੈ।
ਉਨ੍ਹਾਂ ਨੇ ਟਵੀਟ ਕੀਤਾ ਕਿ ਨਿਸਰਗ ਅੱਜ ਭਾਵ 3 ਜੂਨ ਨੂੰ ਸਵੇਰੇ ਸਾਢੇ 5 ਵਜੇ ਅਲੀਬਾਗ ਤੋਂ 165 ਕਿਲੋਮੀਟਰ ਦੱਖਣੀ-ਦੱਖਣੀ ਪੱਛਮੀ ਵਿਚ ਅਤੇ ਮੁੰਬਈ ਤੋਂ 215 ਕਿਲੋਮੀਟਰ ਦੱਖਣੀ-ਦੱਖਣੀ ਪੱਛਮੀ ਵਿਚ ਅਰਬ ਸਾਗਰ ਪਹੁੰਚੇਗਾ। ਇਕ ਹੋਰ ਟਵੀਟ ਵਿਚ ਉਨ੍ਹਾਂ ਨੇ ਕਿਹਾ ਕਿ ਮੁੰਬਈ ‘ਚ 20 ਤੋਂ 40 ਮਿਲੀਮੀਟਰ ਮੀਂਹ ਪਿਆ ਹੈ, ਜਦਕਿ ਪਿਛਲੇ 12 ਘੰਟਿਆਂ ਵਿਚ ਕਈ ਥਾਵਾਂ ‘ਤੇ ਹਲਕਾ ਮੀਂਹ ਪਿਆ ਹੈ। ਉਨ੍ਹਾਂ ਨੇ ਇਕ ਵਾਰ ਫਿਰ ਮੁੰਬਈ ਅਤੇ ਠਾਣੇ, ਰਾਏਗੜ੍ਹ ਅਤੇ ਪਾਲਘਰ ਵਰਗੇ ਗੁਆਂਢੀ ਜ਼ਿਲਿਆਂ ਵਿਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ। ਸੋਸ਼ਲ ਮੀਡੀਆ ‘ਤੇ ਕਿਹਾ ਕਿ ਚੱਕਰਵਾਤ ਨੂੰ ਦੇਖਦਿਆਂ ਅੱਜ 3 ਜੂਨ ਨੂੰ ਮੁੰਬਈ, ਠਾਣੇ, ਰਾਏਗੜ੍ਹ ਅਤੇ ਪਾਲਘਰ ਵਿਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਤੇਜ਼ ਹਵਾਵਾਂ ਚੱਲਣਗੀਆਂ, ਸਮੁੰਦਰ ਵਿਚ ਕਾਫੀ ਤੇਜ਼ ਲਹਿਰਾਂ ਉੱਠਣਗੀਆਂ।