ਨਵੀਂ ਦਿੱਲੀ : ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਰਹੇ ਅੱਤਵਾਦੀ ਹੁਣ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਕੈਂਪ ‘ਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ। ਦਿੱਲੀ ‘ਚ ਸੰਭਾਵਿਤ ਅੱਤਵਾਦੀ ਹਮਲੇ ਦਾ ਦਾਅਵਾ ਕਰਦੇ ਹੋਏ ਇੱਕ ਤਾਜ਼ਾ ਖੁਫੀਆ ਅਲਰਟ ਜਾਰੀ ਕੀਤਾ ਗਿਆ ਹੈ। ਖੁਫੀਆ ਏਜੰਸੀਆਂ ਦੁਆਰਾ ਜਾਰੀ ਅਲਰਟ ‘ਚ ਕਿਹਾ ਗਿਆ ਹੈ ਕਿ ਅੱਤਵਾਦੀ ਅਤੇ ਅਸਾਮਾਜਿਕ ਤੱਤ ਦਿੱਲੀ ‘ਚ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਹਨ।
ਸੀ.ਆਰ.ਪੀ.ਐੱਫ. ਨੇ ਰਾਸ਼ਟਰੀ ਰਾਜਧਾਨੀ ਦੇ ਨਾਲ-ਨਾਲ ਉੱਤਰੀ ਖੇਤਰ ‘ਚ ਆਪਣੀਆਂ ਸਾਰੀਆਂ ਯੂਨਿਟਾਂ ਨੂੰ ਸਾਰੀਆਂ ਸਥਾਪਨਾਵਾਂ ਦੀ ਸੁਰੱਖਿਆ ਨੂੰ ਵਧਾਉਣ ਦੇ ਨਾਲ ਹੀ ਅਜਿਹੇ ਸਥਾਨਾਂ ‘ਤੇ ਵਾਧੂ ਸੁਰੱਖਿਆ ਵਧਾਉਣ ਲਈ ਕਿਹਾ ਹੈ। ਯੂਨਿਟ ਪ੍ਰਮੁਖਾਂ ਨੂੰ ਆਪਣੇ ਕੈਂਪਾਂ ਦੀ 24 ਘੰਟੇ ਸੁਰੱਖਿਆ ਰੱਖਣ ਅਤੇ ਮੁੱਖ ਦਫਤਰ ਨੂੰ ਵੇਰਵਾ ਭੇਜਣ ਲਈ ਕਿਹਾ ਗਿਆ ਹੈ।