Image Courtesy : ਏਬੀਪੀ ਸਾਂਝਾ

ਨਿਊ ਮੈਕਸੀਕੋ ਦੇ ਸੈਂਟਾ ਫੇ ਸਿਟੀ ਵਿਖੇ ਭਾਰਤੀ ਖਿਲਾਫ ਹੇਟ ਕਰਾਈਮ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਕੁਝ ਲੋਕ ਇੰਡੀਆ ਪੈਲੇਸ ਦੇ ਰੈਸਟੋਰੈਂਟ ਵਿੱਚ ਦਾਖਲ ਹੋਏ ਤੇ ਤੋੜ-ਭੰਨ ਕੀਤੀ। ਭਗਵਾਨ ਦੀ ਮੂਰਤੀ ਵੀ ਤੋੜ ਦਿੱਤੀ। ਬਾਅਦ ‘ਚ ਕੰਧ ‘ਤੇ ਨਫ਼ਰਤ ਭਰੇ ਨਾਅਰੇ ਲਿਖ ਦਿੱਤੇ।
ਵਾਸ਼ਿੰਗਟਨ: ਨਿਊ ਮੈਕਸੀਕੋ ਦੇ ਸੈਂਟਾ ਫੇ ਸਿਟੀ ਵਿਖੇ ਭਾਰਤੀ ਖਿਲਾਫ ਹੇਟ ਕਰਾਈਮ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਕੁਝ ਲੋਕ ਇੰਡੀਆ ਪੈਲੇਸ ਦੇ ਰੈਸਟੋਰੈਂਟ ਵਿੱਚ ਦਾਖਲ ਹੋਏ ਤੇ ਤੋੜ-ਭੰਨ ਕੀਤੀ। ਭਗਵਾਨ ਦੀ ਮੂਰਤੀ ਵੀ ਤੋੜ ਦਿੱਤੀ। ਬਾਅਦ ‘ਚ ਕੰਧ ‘ਤੇ ਨਫ਼ਰਤ ਭਰੇ ਨਾਅਰੇ ਲਿਖ ਦਿੱਤੇ।
ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ ਅਨੁਸਾਰ ਕਿਚਨ ਤੇ ਸਰਵਿੰਗ ਏਰੀਆ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਬਲਜੀਤ ਅਨੁਸਾਰ ਉਸ ਨੂੰ 1 ਲੱਖ ਡਾਲਰ (ਲਗਪਗ 75 ਲੱਖ ਰੁਪਏ) ਦਾ ਨੁਕਸਾਨ ਹੋਇਆ ਹੈ। ਸਥਾਨਕ ਪੁਲਿਸ ਤੇ ਫੈਡਰਲ ਇਨਵੈਸਟੀਗੇਸ਼ਨ ਬਿਊਰੋ (ਐਫਬੀਆਈ) ਇਸ ਘਟਨਾ ਦੀ ਜਾਂਚ ਕਰ ਰਹੇ ਹਨ।
ਅਮਰੀਕਾ ਵਿੱਚ ਸਿੱਖ ਸੰਗਠਨ, ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਸਾਲਡੇਫ) ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਸਾਲਡੇਫ ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ ਅਜਿਹੀ ਨਫ਼ਰਤ ਤੇ ਹਿੰਸਾ ਚੰਗੀ ਨਹੀਂ। ਸਾਰੇ ਅਮਰੀਕੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸੈਂਟਾ ਫੇ ਵਿੱਚ ਰਹਿੰਦੇ ਸਿੱਖ ਲੋਕਾਂ ਅਨੁਸਾਰ ਇਹ ਇੱਕ ਸ਼ਾਂਤ ਖੇਤਰ ਹੈ। ਸਿੱਖ ਭਾਈਚਾਰੇ ਦੇ ਲੋਕ 1960 ਤੋਂ ਇੱਥੇ ਰਹਿ ਰਹੇ ਹਨ। ਇਸ ਤਰ੍ਹਾਂ ਦੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ।

News Credit : ਏਬੀਪੀ ਸਾਂਝਾ