Image Courtesy :jagbani(punjabkesar)

ਗੁਹਾਟੀ : ਅਸਮ ‘ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਗੁਹਾਟੀ ਸਮੇਤ ਪੂਰੇ ਕਾਮਰੂਪ ਮੈਟਰੋਪੋਲਿਟਿਨ ‘ਚ 28 ਜੂਨ ਦੀ ਅੱਧੀ ਰਾਤ ਤੋਂ 14 ਦਿਨ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ।
ਸਿਹਤ ਮੰਤਰੀ ਹੇਮੰਤ ਬਿਸਵ ਸ਼ਰਮਾ ਨੇ ਕਿਹਾ ਕਿ ਲਾਕਡਾਊਨ ਦੌਰਾਨ ਦਵਾਈ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਸ਼ਹਿਰੀ ਖੇਤਰਾਂ ‘ਚ ਸ਼ਨੀਵਾਰ ਅਤੇ ਐਤਵਾਰ ਨੂੰ ਵੀਕੈਂਡ ਲਾਕਡਾਊਨ ਲਾਗੂ ਕੀਤਾ ਜਾਵੇਗਾ। ਨਗਰ ਕਮੇਟੀਆਂ ਅਤੇ ਨਗਰ ਪਾਲਿਕਾਵਾਂ ਦੇ ਅਧਿਕਾਰ ਖੇਤਰ ਵਾਲੇ ਏਰੀਏ ‘ਚ ਵੀਕੈਂਡ ਲਾਕਡਾਊਨ ਅਗਲੀ ਸੂਚਨਾ ਤੱਕ ਜਾਰੀ ਰਹੇਗਾ। ਅਸਮ ਉੱਤਰ-ਪੂਰਬ ‘ਚ ਕੋਰੋਨਾ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬਿਆਂ ‘ਚੋਂ ਇੱਕ ਹੈ।

News Credit :jagbani(punjabkesar)