Image Courtesy :jagbani(punjabkesar)

ਦੁਮਕਾ- ਸੋਮਵਾਰ ਨੂੰ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿਚ ਆਸਮਾਨੀ ਬਿਜਲੀ ਡਿਗਣ ਨਾਲ ਇਕ 10 ਸਾਲਾ ਬੱਚੇ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਇਹ ਘਟਨਾ ਜ਼ਿਲ੍ਹੇ ਦੇ ਮਸਲੀਆ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਹਥਵਾਰੀ ਵਿਚ ਦੁਪਹਿਰ ਵੇਲੇ ਵਾਪਰੀ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੁਮਕਾ ਦੇ ਐੱਸ. ਡੀ. ਓ. ਮਹੇਸ਼ਵਰ ਮਹਤੋ ਨੇ ਇਸ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਮਸਲੀਆ ਸਿਹਤ ਕੇਂਦਰ ਵਿਖੇ ਪਹੁੰਚਾਇਆ ਗਿਆ ਹੈ। ਉਪ ਮੰਡਲ ਅਧਿਕਾਰੀ (ਐਸ. ਡੀ. ਓ.) ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵਿਜੇ ਬਾਸਕੀ (10 ਸਾਲ) ਅਤੇ ਫਿਲਿਪ ਸੋਰੇਨ (25 ਸਾਲ) ਵਜੋਂ ਹੋਈ ਹੈ।
ਜ਼ਖਮੀਆਂ ਦੀ ਪਛਾਣ ਰਾਕੇਸ਼ ਮਾਰਾਂਡੀ (15 ਸਾਲ) ਅਤੇ ਮੁੰਨਾ ਸੋਰੇਨ (17 ਸਾਲ) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਇਹ ਸਾਰੇ ਅੰਬ ਤੋੜ ਰਹੇ ਸਨ ਅਤੇ ਉਸੇ ਸਮੇਂ ਬਾਅਦ ਦੁਪਹਿਰ ਤੇਜ਼ ਮੀਂਹ ਨਾਲ ਆਸਮਾਨੀ ਬਿਜਲੀ ਡਿਗੀ ਅਤੇ ਦਰਦਨਾਕ ਹਾਦਸਾ ਵਾਪਰ ਗਿਆ।

News Credit :jagbani(punjabkesar)