Image Courtesy :punjabijagran

ਦਿਵਿਆ ਖੋਸਲਾ ਕੁਮਾਰ ਬੌਲੀਵੁਡ ਦੀ ਸਭ ਤੋਂ ਪ੍ਰਭਾਵਸ਼ਾਲੀ ਮਹਿਲਾਵਾਂ ‘ਚੋਂ ਇੱਕ ਹੈ। ਇਸ ਆਰਟੀਕਲ ‘ਚ ਤੁਹਾਨੂੰ ਦੱਸਦੇ ਹਾਂ ਕਿ ਦਿੱਲੀ ਦੇ ਮਿਡਲ ਕਲਾਸ ਪਰਿਵਾਰ ਦੀ ਇਹ ਕੁੜੀ ਕਿਸ ਤਰ੍ਹਾਂ ਟੀ-ਸੀਰੀਜ਼ ਵਰਗੀ ਕੰਪਨੀ ਦੀ ਮਾਲਕਣ ਬਣ ਗਈ। ਦਿਵਿਆ ਦਾ ਜਨਮ ਦਿੱਲੀ ਦੇ ਮੱਧ ਵਰਗੀ ਪਰਿਵਾਰ ‘ਚ ਹੋਇਆ ਸੀ। ਦਿਵਿਆ ਖੋਸਲਾ ਨੇ ਜਦੋਂ ਤੋਂ ਹੋਸ਼ ਸੰਭਾਲਿਆ ਉਹ ਅਦਾਕਾਰਾ ਬਣਨਾ ਚਾਹੁੰਦੀ ਸੀ। ਅਦਾਕਾਰਾ ਬਣਨ ਲਈ ਉਹ ਕਾਲਜ ਦੀ ਪੜ੍ਹਾਈ ਪੂਰੀ ਕਰ ਕੇ ਮੁੰਬਈ ਆ ਗਈ।
ਦਿਵਿਆ ਖੋਸਲਾ ਨੇ ਸਾਲ 2004 ‘ਚ ਲਵ ਟੂਡੇ ਨਾਂ ਦੀ ਫ਼ਿਲਮ ਰਾਹੀਂ ਡੈਬਿਊ ਕੀਤਾ ਸੀ। ਉਹ ਫ਼ਾਲਗੁਣੀ ਪਾਠਕ ਦੀ ਮਿਊਜ਼ਿਕ ਐਲਬਮ ਆਇਓ ਰਾਮਾ ‘ਚ ਵੀ ਨਜ਼ਰ ਆਈ ਸੀ। ਦਿਵਿਆ ਦੀ ਪਛਾਣ ਓਦੋਂ ਬਣੀ ਜਦੋਂ ਉਸ ਨੇ ਅਮਿਤਾਬ ਬੱਚਨ, ਅਕਸ਼ੇ ਕੁਮਾਰ ਅਤੇ ਬੌਬੀ ਦਿਓਲ ਵਰਗੇ ਅਦਾਕਾਰਾਂ ਨਾਲ ਫ਼ਿਲਮ ਅਬ ਤੁਮਾਰ੍ਹੇ ਹਵਾਲੇ ਵਤਨ ਸਾਥੀਓ ‘ਚ ਕੰਮ ਕੀਤਾ। ਇਸ ਫ਼ਿਲਮ ਰਾਹੀਂ ਦਿਵਿਆ ਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲੈ ਲਿਆ। ਦੱਸਿਆ ਜਾਂਦਾ ਹੈ ਕਿ ਇਸ ਫ਼ਿਲਮ ਰਾਹੀਂ ਦਿਵਿਆ ਦੀ ਮੁਲਾਕਾਤ ਫ਼ਿਲਮ ਦੇ ਪ੍ਰੋਡਿਊਸਰ ਭੂਸ਼ਣ ਕੁਮਾਰ ਨਾਲ ਹੋਈ। ਇਹ ਮੁਲਾਕਾਤ ਵਿਵਾਹਰਿਕ ਸੀ, ਪਰ ਪਹਿਲੀ ਹੀ ਨਜ਼ਰ ‘ਚ ਭੂਸ਼ਣ ਦਿਵਿਆ ਨੂੰ ਦਿਲ ਦੇ ਬੈਠਾ।
ਇਸ ਫ਼ਿਲਮ ਤੋਂ ਬਾਅਦ ਦਿਵਿਆ ਨੇ 13 ਫ਼ਰਵਰੀ 2005 ‘ਚ ਭੂਸ਼ਣ ਕੁਮਾਰ ਨਾਲ ਵਿਆਹ ਕਰ ਲਿਆ। ਦੋਹਾਂ ਦਾ ਵਿਆਹ ਵੈਸ਼ਨੂੰ ਦੇਵੀ ਕੱਟੜਾ ‘ਚ ਹੋਇਆ, ਅਤੇ ਭੂਸ਼ਣ ਕੁਮਾਰ ਨਾਲ ਵਿਆਹ ਕਰਵਾਉਣ ਮਗਰੋਂ ਦਿਵਿਆ ਕਰੋੜਾਂ ਦੀ ਕੰਪਨੀ ਦੀ ਮਾਲਕਣ ਬਣ ਗਈ।