despunjab

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਨੂੰ 1983 ਦਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਸਾਬਕਾ ਕਪਤਾਨ ਕ੍ਰਿਸ਼ਮਾਚਾਰੀ ਸ਼੍ਰੀਕਾਂਤ ਦਾ ਕਹਿਣਾ ਹੈ ਕਿ ਵਨ ਡੇ ਵਿੱਚ ਵੱਡੀ ਸੈਂਕੜਿਆਂ ਵਾਲੀਆਂ ਪਾਰੀਆਂ ਖੇਡਣ ਦੀ ਸਮਰੱਥਾ ਰੋਹਿਤ ਸ਼ਰਮਾ ਨੂੰ ਇਸ ਫ਼ੌਰਮੈਟ ਦਾ ਸਰਵਸ੍ਰੇਸ਼ਠ ਬੱਲੇਬਾਜ਼ ਬਣਾਉਂਦੀ ਹੈ। ਰੋਹਿਤ ਨੇ ਵਨ ਡੇ ਵਿੱਚ 29 ਸੈਂਕੜੇ ਲਾਗਏ ਹਨ ਜਿਨ੍ਹਾਂ ਵਿੱਚੋਂ 11 ਵਾਰ ਉਹ 140 ਤੋਂ ਵੱਧ ਦੌੜਾਂ ਬਣਾਉਣ ਵਿੱਚ ਸਫ਼ਲ ਰਿਹੈ। ਆਪਣੇ ਸਮੇਂ ਵਿੱਚ ਖ਼ੁਦ ਹਮਲਾਵਰ ਸਲਾਮੀ ਬੱਲੇਬਾਜ਼ ਰਹੇ ਸ਼੍ਰੀਕਾਂਤ ਨੇ ਕਿਹਾ ਕਿ ਰੋਹਿਤ ਮਹਾਨ ਸਲਾਮੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਚੋਟੀ ਦੇ ਤਿੰਨਾਂ ਜਾਂ ਪੰਜਾਂ ਵਿੱਚ ਰਹੇਗਾ।
ਸ਼੍ਰੀਕਾਂਤ ਨੇ ਇੱਕ ਕ੍ਰਿਕਟ ਸ਼ੋਅ ਵਿੱਚ ਕਿਹਾ, ”ਮੈਂ ਉਸ ਨੂੰ ਵਿਸ਼ਵ ਕ੍ਰਿਕਟ ਦੇ ਮਹਾਨ ਸਲਾਮੀ ਬੱਲੇਬਾਜ਼ ਦੇ ਰੂਪ ਵਿੱਚ ਗਿਣਾਂਗਾ। ਰੋਹਿਤ ਸ਼ਰਮਾ ਵਿੱਚ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਉਹ ਆਸਾਨੀ ਨਾਲ ਵੱਡੇ ਸੈਂਕੜੇ ਵਾਲੀ ਪਾਰੀ ਖੇਡਦਾ ਹੈ ਜਾਂ ਦੋਹਰਾ ਸੈਂਕੜਾ ਬਣਾਉਂਦੈ ਜੋ ਹੈਰਾਨੀਜਨਕ ਹੈ।