Image Courtesy :jagbani(punjabkesar)

ਇਸਲਾਮਾਬਾਦ – ਪਾਕਿਸਤਾਨ ਕ੍ਰਿਕਟ ਬੋਰਡ ਨੇ ਦੱਸਿਆ ਕਿ ਪਹਿਲਾਂ ਪੌਜ਼ੇਟਿਵ ਨਿਕਲੇ ਛੇ ਕ੍ਰਿਕਟਰਾਂ ਦੇ ਕੋਰੋਨਾਵਾਇਰਸ ਜਾਂਚ ਦੇ ਦੂਜੇ ਨਤੀਜੇ ਹੁਣ ਨੈਗੇਟਿਵ ਆਏ ਹਨ, ਅਤੇ ਉਹ ਟੀਮ ਦੇ ਨਾਲ ਇੰਗਲੈਂਡ ਵਿੱਚ ਜੁੜ ਸਕਦੇ ਹਨ। ਇਸ ਵਿੱਚ ਸਲਾਮੀ ਬੱਲੇਬਾਜ਼ ਫ਼ਖ਼ਰ ਜ਼ਮਾਨ, ਹਰਫ਼ਨਮੌਲਾ ਮੁਹੰਮਦ ਹਫ਼ੀਜ਼, ਲੈੱਗ ਸਪਿਨਰ ਸ਼ਾਦਾਬ ਖ਼ਾਨ, ਵਿਕਟਕੀਪਰ ਮੁਹੰਮਦ ਰਿਜ਼ਵਾਨ, ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਅਤੇ ਮੁਹੰਮਦ ਹਸਨੈਨ ਸ਼ਾਮਿਲ ਹਨ। ਇਨ੍ਹਾਂ ਦਾ ਤਿੰਨ ਦਿਨਾਂ ਅੰਦਰ ਦੂਜੀ ਵਾਰ ਕੋਰੋਨਾਵਾਇਰਸ ਟੈੱਸਟ ਕਰਾਇਆ ਗਿਆ ਸੀ।
PCB ਨੇ ਦੱਸਿਆ ਕਿ ਜਦੋਂ ਦੋਬਾਰਾ ਜਾਂਚ ਹੋਈ ਤਾਂ ਨੈਗੇਟਿਵ ਆਉਣ ਤੋਂ ਬਾਅਦ ਹੁਣ ਕ੍ਰਿਕਟ ਬੋਰਡ ਉਨ੍ਹਾਂ ਦੇ ਇੰਗਲੈਂਡ ਜਾਣ ਦਾ ਇੰਤਜ਼ਾਮ ਕਰੇਗਾ। ਪਾਕਿਸਤਾਨ ਦੀ 20 ਮੈਂਬਰੀ ਟੀਮ ਐਤਵਾਰ ਨੂੰ ਰਵਾਨਾ ਹੋ ਗਈ ਸੀ ਜਿੱਥੇ ਉਸ ਨੂੰ ਅਗਸਤ ਅਤੇ ਸਤੰਬਰ ਵਿੱਚ ਤਿੰਨ ਟੈੱਸਟ ਅਤੇ ਤਿੰਨ ਵੰਨ ਡੇ ਮੈਚ ਖੇਡਣੇ ਹਨ। ਟੀਮ ਵੋਰਸੈਸਟਰਸ਼ਾਇਰ ਵਿੱਚ ਹੈ ਜਿੱਥੇ ਉਹ 13 ਜੁਲਾਈ ਤਕ ਇਕਾਂਤਵਾਸ ਵਿੱਚ ਰਹੇਗੀ।

ਭਾਰਤ ਲਈ 43 ਟੈੱਸਟ ਅਤੇ 146 ਵਨ ਡੇ ਖੇਡਣ ਵਾਲੇ 60 ਸਾਲ ਦੇ ਸ਼੍ਰੀਕਾਂਤ ਨੇ ਕਿਹਾ ਕਿ ਇੱਕ ਵਨ ਡੇ ਮੈਚ ਵਿੱਚ ਜੇਕਰ ਤੁਸੀਂ 150,180 ਜਾਂ 200 ਦੌੜਾਂ ਬਣਾ ਲੈਂਦੇ ਹਨ ਤਾਂ ਬਸ ਕਲਪਨਾ ਕਰੋ ਕਿ ਤੁਸੀਂ ਟੀਮ ਨੂੰ ਕਿਥੇ ਲਿਜਾ ਰਹੇ ਹੋ। ਰੋਹਿਤ ਦੀ ਇਹੀ ਮਹਾਨਤਾ ਹੈ।
30 ਸਾਲਾ ਰੋਹਿਤ ਨੇ 224 ਵਨ ਡੇਜ਼ ਵਿੱਚ 49.27 ਦੀ ਔਸਤ ਨਾਲ 9, 115 ਦੌੜਾਂ ਬਣਾਈਆਂ ਹਨ। ਇਸ ਵਿੱਚ 29 ਸੈਂਕੜੇ ਅਤੇ 43 ਅਰਧ ਸੈਂਕੜੇ ਸ਼ਾਮਿਲ ਹਨ। ਉਸ ਦਾ ਸਰਵਸ੍ਰੇਸ਼ਠ ਸਕੋਰ 264 ਦੌੜਾਂ ਹਨ ਜੋ ਕਿ ਇੱਕ ਵਿਸ਼ਵ ਰਿਕਾਰਡ ਹੈ। ਉਸ ਨੇ 32 ਟੈੱਸਟ ਮੈਚਾਂ ਵਿੱਚ 2, 141 ਦੌੜਾਂ ਬਣਾਈਆਂ ਹਨ।