Image Courtesy :rozanaspokesman

ਆਦਿਤਯ ਚੋਪੜਾ ਦੀ ਫ਼ਿਲਮ ਰਬ ਨੇ ਬਣਾ ਦੀ ਜੋੜੀ ਵਿੱਚ ਸ਼ਾਹਰੁਖ ਖ਼ਾਨ ਨਾਲ ਡੈਬਿਊ ਕਰਨ ਵਾਲੀ ਅਨੁਸ਼ਕਾ ਇੱਕ ਰੈਂਕ ਆਊਟਸਾਈਡਰ ਸੀ। ਅੱਜ ਇੱਕ ਸੁਪਰਸਟਾਰ ਅਤੇ ਥੌਟ ਲੀਡਰ ਬੰਨ ਚੁੱਕੀ ਅਨੁਸ਼ਕਾ ਨੂੰ ਇੱਕ ਟ੍ਰੇਲਬਲੇਜ਼ਰ ਮੰਨਿਆ ਜਾਂਦਾ ਹੈ। ਇਹ ਐਕਟ੍ਰਸ 25 ਸਾਲ ਦੀ ਛੋਟੀ ਉਮਰ ਵਿੱਚ ਪ੍ਰੋਡਿਊਸਰ ਬਣ ਚੁੱਕੀ ਹੈ, ਅਤੇ ਪ੍ਰੋਡਕਸ਼ਨ ਬਾਰੇ ਉਸ ਦੇ ਫ਼ੈਸਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਬਿਆਨ ਕਰਦੇ ਹਨ ਕਿ ਉਸ ਨੇ ਬੌਲੀਵੁਡ ਵਿੱਚ ਬਾਹਰੋਂ ਆ ਕੇ ਫ਼ਿਲਮ ਇੰਡਸਟਰੀ ‘ਚ ਕਦਮ ਰੱਖਣ ਵਾਲੇ ਪ੍ਰਤਿਭਾਸ਼ਾਲੀ ਸਾਥੀਆਂ ਨੂੰ ਚਮਕਣ ਦਾ ਮੌਕਾ ਦਿੱਤਾ।
ਅਨੁਸ਼ਕਾ ਕਹਿੰਦੀ ਹੈ, ‘ਬੌਲੀਵੁਡ ਵਿੱਚ ਮੇਰਾ ਸਫ਼ਰ ਬਹੁਤ ਦਿਲਚਸਪ ਰਿਹਾ ਹੈ ਅਤੇ ਇਸ ਦੌਰਾਨ ਮੈਂ ਕਾਫ਼ੀ ਕੁਝ ਸਿੱਖਿਆ ਹੈ ਜਿਸ ਨੂੰ ਮੈਂ ਪੂਰੀ ਇਮਾਨਦਾਰੀ ਨਾਲ ਆਪਣੀ ਪ੍ਰੋਡਕਸ਼ਨ ਕੰਪਨੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪਣੀ ਡੈਬਿਊ ਫ਼ਿਲਮ ਤੋਂ ਹੀ ਮੈਂ ਸਖ਼ਤ ਮਿਹਨਤ ਕੀਤੀ ਤਾਂ ਕਿ ਮੈਨੂੰ ਆਪਣੇ ਦੇਸ਼ ਦੇ ਕੁਝ ਬੈੱਸਟ ਫ਼ਿਲਮ ਮੇਕਰਜ਼ ਨਾਲ ਕੰਮ ਕਰਨ ਦਾ ਮੌਕਾ ਮਿਲ ਸਕੇ। ਮੈਂ ਹਮੇਸ਼ਾ ਇਹ ਹੀ ਕੋਸ਼ਿਸ਼ ਕੀਤੀ ਹੈ, ਅਤੇ ਮੇਰੀ ਇਹ ਹੀ ਇੱਛਾ ਰਹੀ ਹੈ ਕਿ ਮੈਨੂੰ ਚੰਗੇ ਰਾਈਟਰਜ਼ ਅਤੇ ਡਾਇਰੈਕਟਰਜ਼ ਨਾਲ ਕੰਮ ਕਰਨ ਦਾ ਮੌਕਾ ਮਿਲੇ।’
ਅਨੁਸ਼ਕਾ ਕਹਿੰਦੀ ਹੈ, ‘ਜਦੋਂ ਮੈਂ 25 ਸਾਲ ਦੀ ਉਮਰ ਵਿੱਚ ਮੈਂ ਪ੍ਰੋਡਿਊਸਰ ਬਣੀ ਤਾਂ ਮੇਰੀ ਸੋਚ ਪੂਰੀ ਤਰ੍ਹਾਂ ਸਪੱਸ਼ਟ ਸੀ ਕਿ ਮੈਂ ਸਹੀ ਮਾਇਨੇ ਵਿੱਚ ਟੈਲੈਂਟਿਡ ਲੋਕਾਂ ਨੂੰ ਸਹਾਰਾ ਦੇਵਾਂਗੀ ਜੋ ਆਪਣੇ ਪਿਓਰ, ਰੌਅ ਟੈਲੈਂਟ ਰਾਹੀਂ ਆਪਣੀ ਪਛਾਣ ਬਣਾਉਣ ਲਈ ਜੀਅ-ਜਾਨ ਲਗਾ ਦਿੰਦੇ ਹਨ, ਅਤੇ ਫ਼ਿਲਮ ਬਿਜਨਸ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰਦੇ ਹਨ। ਕਲੀਨ ਸਲੇਟ ਫ਼ਿਲਮਜ਼ ਨੇ ਸ਼ੁਰੁਆਤ ਤੋਂ ਹੀ ਬ੍ਰਿਲੀਐਂਟ ਅਤੇ ਟੈਲੈਂਟਿਡ ਕਲਾਕਾਰਾਂ ਨੂੰ ਸਹਾਰਾ ਦਿੱਤਾ ਹੈ ਅਤੇ ਅਸੀਂ ਉਨ੍ਹਾਂ ਦੀ ਰੌਅ, ਅਨਫ਼ਿਲਟਰਡ ਵੌਇਸ ਨੂੰ ਪੂਰੇ ਜਨੂਨ ਨਾਲ ਦੁਨੀਆ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।
ਅਨੁਸ਼ਕਾ ਦੁਆਰਾ ਪ੍ਰੋਡਿਊਸ ਕੀਤੀ ਗਈ ਪਹਿਲੀ ਫ਼ਿਲਮ NH 10 ਵਿੱਚ ਵੀ ਉਸ ਨੇ ਕਈ ਟੈਲੈਂਟਿਡ ਆਉਟਸਾਈਡਰਜ਼ ਨਾਲ ਕੰਮ ਕੀਤਾ ਜਿਨ੍ਹਾਂ ਵਿੱਚ ਡਾਇਰੈਕਟਰ ਨਵਦੀਪ ਸਿੰਘ, ਐਕਟਰ ਨੀਲ ਭੂਪਾਲਮ ਅਤੇ ਦਰਸ਼ਨ ਕੁਮਾਰ ਅਤੇ ਰਾਈਟਰ (ਸਕ੍ਰੀਨਪਲੇ) ਸੁਦੀਪ ਸ਼ਰਮਾ ਵਰਗੇ ਨਾਂ ਸ਼ਾਮਿਲ ਹਨ। ਸਾਰਿਆਂ ਨੇ ਮਿਲ ਕੇ ਇੰਡਿਅਨ ਡਿਜਿਟਲ ਸ਼ੋਅ ਪਾਤਾਲ ਲੋਕ ਦਾ ਨਿਰਮਾਣ ਕੀਤਾ। ਫ਼ਿਲੌਰੀ ਵਿੱਚ, ਅਨੁਸ਼ਕਾ ਨੇ ਡਾਇਰੈਕਟਰ ਅੰਸ਼ਈ ਲਾਲ ਨੂੰ ਸਹਾਰਾ ਦਿੱਤਾ, ਐਕਟ੍ਰਸ ਮਹਰੀਨ ਪੀਰਜ਼ਾਦਾ ਨੂੰ ਲੌਂਚ ਕੀਤਾ, ਅਤੇ ਨਾਲ ਹੀ ਨੈਸ਼ਨਲ ਐਵਾਰਡ ਜਿੱਤਣ ਵਾਲੇ ਬੇਹਦ ਟੈਲੈਂਟਿਡ ਮਿਊਜ਼ਿਕ ਕੰਪੋਜ਼ਰ ਸ਼ਾਸ਼ਵਤ ਸਚਦੇਵ ਦੇ ਡੈਬਿਊ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਆਪਣੇ ਤੀਸਰੇ ਵੈਂਚਰ, ਪਰੀ ਵਿੱਚ ਅਨੁਸ਼ਕਾ ਨੇ ਡਾਇਰੈਕਟਰ ਪ੍ਰੋਸਿਤ ਰਾਏ ਨੂੰ ਸਹਾਰਾ ਦਿੱਤਾ। ਪਾਤਾਲ ਲੋਕ ਵਿੱਚ ਉਸ ਨੇ ਡਾਇਰੈਕਟਰ ਅਵਿਨਾਸ਼ ਅਰੁਣ ਨੂੰ ਸਹਾਰਾ ਦਿੱਤਾ, ਨਾਲ ਹੀ ਇਸ ਵਿੱਚ ਜੈਦੀਪ ਅਹਲਾਵਤ, ਨੀਰਜ ਕਾਬੀ, ਅਭਿਸ਼ੇਕ ਬੈਨਰਜੀ, ਨਿਹਾਰਿਕਾ ਲਾਇਰਾ ਦੱਤ, ਵਰਗੇ ਪੌਵਰਫ਼ੁੱਲ ਐਕਟਰਸਿਜ਼ ਨੂੰ ਕਾਸਟ ਕੀਤਾ। ਬੁਲਬੁਲ ਵਿੱਚ ਉਸ ਨੇ ਫ਼ਿਲੌਰੀ ਦੀ ਰਾਈਟਰ ਅੰਵਿਤਾ ਦੱਤ ਨੂੰ ਡਾਇਰੈਕਟਰ ਦੇ ਰੂਪ ਵਿੱਚ ਲੌਂਚ ਕੀਤਾ, ਅਤੇ ਨਾਲ ਹੀ ਇਸ ਫ਼ਿਲਮ ਵਿੱਚ ਤ੍ਰਿਪਤੀ ਡਿਮਰੀ, ਅਵਿਨਾਸ਼ ਤਿਵਾਰੀ ਵਰਗੇ ਸ਼ਾਨਦਾਰ ਐਕਟਰਜ਼ ਅਤੇ ਸਿੱਧਾਰਥ ਦੀਵਾਨ ਵਰਗੇਂ ਸਿਨਮੈਟੋਗ੍ਰਾਫ਼ਰ ਨੂੰ ਸਹਾਰਾ ਦਿੱਤਾ।
ਅਨੁਸ਼ਕਾ ਕਹਿੰਦੀ ਹੈ, ”ਸਾਨੂੰ ਆਪਣੇ ਸਾਰੇ ਪ੍ਰੌਜੈਕਟਸ ਦੀ ਸਫ਼ਲਤਾ ‘ਤੇ ਮਾਣ ਹੈ, ਪਰ ਇਸ ਦੇ ਨਾਲ-ਨਾਲ ਜੋ ਗੱਲ ਸਾਡੇ ਲਈ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ ਉਹ ਹੈ ਕਿ ਅਸੀਂ ਇੱਕ ਅਜਿਹਾ ਸਟੂਡੀਓ ਬਣ ਚੁੱਕੇ ਹਾਂ ਜਿਸ ਨੇ ਪੂਰੇ ਦੇਸ਼ ਦੇ ਨਵੇਂ ਅਤੇ ਛੁਪੇ ਹੋਏ ਟੈਲੈਂਟ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ।