Image Courtesy :pa.pastureone

ਸਟ੍ਰੌਬਰੀ ਇੱਕ ਰਸੀਲਾ ਫ਼ਲ ਹੈ। ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਸਿਹਤ ਲਈ ਕਿੰਨੀ ਫ਼ਾਇਦੇਮੰਦ ਹੁੰਦੀ ਹੈ? ਪ੍ਰੋਟੀਨ, ਕੈਲੋਰੀਜ਼, ਫ਼ਾਈਬਰ, ਆਇਓਡੀਨ, ਫ਼ੋਲੇਟ, ਓਮੈੱਗਾ 3, ਪੋਟੈਸ਼ੀਅਮ, ਮੈਗਨੀਜ਼ੀਅਮ, ਵਾਇਟਾਮਿਨ-B ਅਤੇ C ਦੇ ਗੁਣਾਂ ਨਾਲ ਭਰਪੂਰ ਸਟ੍ਰੌਬਰੀ ਦੀ ਵਰਤੋਂ ਤੁਹਾਡੇ ਸ਼ਰੀਰ ਨੂੰ ਕਈ ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੀ ਹੈ। ਸੂਪਰਫ਼ੂਡ ਮੰਨਿਆ ਜਾਣ ਵਾਲੇ ਸਟ੍ਰੌਬਰੀ ਫ਼ਲ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਡਾਇਬਿਟੀਜ਼, ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਦੇ ਨਾਲ-ਨਾਲ ਕਈ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਨੂੰ ਵੀ ਦੂਰ ਕਰਨ ‘ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ ਘੱਟੋਘੱਟ ਇੱਕ ਸਟ੍ਰੌਬਰੀ ਦੀ ਵਰਤੋਂ ਜ਼ਰੂਰ ਕਰੋ ਜਿਸ ਨਾਲ ਤੁਹਾਡੇ ਸ਼ਰੀਰ ਦੇ ਬਹੁਤ ਸਾਰੇ ਰੋਗ ਦੂਰ ਹੋ ਸਕਦੇ ਹਨ। ਆਓ ਜਾਣਦੇ ਹਾਂ ਰੋਜ਼ਾਨਾ ਸਟ੍ਰੌਬਰੀ ਖਾਣ ਨਾਲ ਤੁਹਾਨੂੰ ਕੀ-ਕੀ ਫ਼ਾਇਦੇ ਹੋ ਸਕਦੇ ਹਨ।
ਦਿਲ ਦੀਆਂ ਬੀਮਾਰੀਆਂ – ਇਸ ‘ਚ ਮੌਜੂਦ ਫ਼ਲੇਵੋਨਾਈਡਜ਼ ਅਤੇ ਐਂਟੀਔਕਸੀਡੈਂਟਸ ਸ਼ਰੀਰ ਦਾ ਬੈਡ ਕੋਲੈਸਟਰੋਲ ਤੋਂ ਬਚਾਅ ਕਰਦਾ ਹੈ ਜਿਸ ਨਾਲ ਧਮਨੀਆਂ ਬਲੌਕ ਹੋਣ ਤੋਂ ਬਚ ਜਾਂਦੀਆਂ ਹਨ। ਇਸ ਦੇ ਨਾਲ ਹੀ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਡਿਪ੍ਰੈਸ਼ਨ – ਇਸ ਦੀ ਵਰਤੋਂ ਤੁਹਾਡੇ ਮੂਡ ਨੂੰ ਸਹੀ ਬਣਾਈ ਰੱਖਦਾ ਹੈ। ਇਸ ਨਾਲ ਤੁਹਾਨੂੰ ਸਾਕਾਰਾਤਮਕ ਊਰਜਾ ਮਿਲਦੀ ਹੈ ਅਤੇ ਤੁਸੀਂ ਚੰਗਾ ਮਹਿਸੂਸ ਕਰਦੇ ਹੋ। ਦਿਮਾਗ਼ ਨੂੰ ਠੰਡਾ ਅਤੇ ਫ਼੍ਰੈਸ਼ ਰਹਿਣ ਨਾਲ ਤੁਸੀਂ ਡਿਪ੍ਰੈਸ਼ਨ ਅਤੇ ਤਣਾਅ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।
ਕੈਂਸਰ ਨਾਲ ਲੜਨ ‘ਚ ਕਰੇ ਮਦਦ – ਸਟ੍ਰੌਬਰੀ ‘ਚ ਮੌਜੂਦ ਐਂਟੀਔਕਸੀਡੈਂਟਸ, ਫ਼ਲੇਵੋਨਾਈਡ ਅਤੇ ਵਾਇਟਾਮਿਨ C ਸ਼ਰੀਰ ‘ਚ ਕੈਂਸਰ ਸੈੱਲਜ਼ ਨੂੰ ਖ਼ਤਮ ਕਰਨ ‘ਚ ਮਦਦ ਕਰਦੇ ਹਨ। ਇਸ ਦੀ ਵਰਤੋਂ ਸ਼ਰੀਰ ਨੂੰ ਹਰ ਤਰ੍ਹਾਂ ਦੇ ਕੈਂਸਰ ਨਾਲ ਲੜਨ ‘ਚ ਮਦਦ ਕਰਦੇ ਹਨ।
ਇਮਿਊਨ ਸਿਸਟਮ – ਵਾਇਟਾਮਿਨ B ਅਤੇ C ਦੇ ਗੁਣਾਂ ਨਾਲ ਭਰਪੂਰ ਸਟ੍ਰੌਬਰੀ ਦੀ ਵਰਤੋਂ ਇਮਿਊਨ ਸਿਸਟਮ ਨੂੰ ਵਧਾਉਣ ‘ਚ ਮਦਦ ਕਰਦੀ ਹੈ ਅਤੇ ਇਸ ਦੇ ਨਾਲ ਦਿਨਭਰ ਤੁਹਾਡੇ ਸ਼ਰੀਰ ‘ਚ ਐਨਰਜੀ ਵੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਸਟ੍ਰੌਬਰੀ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ।
ਡਾਇਬਿਟੀਜ਼ ਨੂੰ ਕਰੇ ਕੰਟਰੋਲ – ਡਾਇਬਿਟੀਜ਼ ਦੇ ਮਰੀਜ਼ ਬਿਨਾ ਕਿਸੇ ਟੈਨਸ਼ਨ ਦੇ ਇਸ ਨੂੰ ਖਾ ਸਕਦੇ ਹਨ। ਸਟ੍ਰੌਬਰੀ ਦੀ ਵਰਤੋਂ ਟਾਈਪ ਟੂ ਡਾਇਬਿਟੀਜ਼ ਦਾ ਖ਼ਤਰਾ ਵੀ ਘੱਟ ਕਰਦੀ ਹੈ।
ਭਾਰ ਘਟਾਉਣ ‘ਚ ਮਦਦਗਾਰ – ਲੋਅ ਕੈਲੋਰੀ ਫ਼ੂਡ ਇੱਕ ਕੱਪ ਸਟ੍ਰੌਬਰੀ ‘ਚ ਕੇਵਲ 53 ਕੈਲੋਰੀਜ਼ ਹੁੰਦੀਆਂ ਹਨ, ਅਤੇ ਇਸ ‘ਚ ਭਰਪੂਰ ਮਾਤਰਾ ‘ਚ ਫ਼ਾਈਬਰ ਵੀ ਹੁੰਦਾ ਹੈ ਜਿਸ ਕਾਰਨ ਇਸ ਨੂੰ ਖਾਣ ਤੋਂ ਬਾਅਦ ਕਾਫ਼ੀ ਦੇਰ ਤਕ ਪੇਟ ਭਰਿਆ ਰਹਿੰਦਾ ਹੈ ਅਤੇ ਤੁਸੀਂ ਅਨਹੈਲਦੀ ਸਨੈਕਸ ਖਾਣ ਤੋਂ ਬਚ ਜਾਂਦੇ ਹੋ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਵਾਇਟਾਮਿਨ C ਤੁਹਾਡਾ ਮਟੈਬਲਿਜ਼ਮ ਤੇਜ਼ ਕਰਦਾ ਹੈ ਜਿਸ ਨਾਲ ਸ਼ਰੀਰ ਤੇਜ਼ੀ ਨਾਲ ਕੈਲੋਰੀਜ਼ ਬਰਨ ਕਰਦਾ ਹੈ।
ਕਬਜ਼ ਤੋਂ ਰਾਹਤ – ਰੋਜ਼ ਇਸ ਨੂੰ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਸਟ੍ਰੌਬਰੀ ‘ਚ ਮੌਜੂਦ ਫ਼ਾਈਬਰ ਦੀ ਵਰਤੋਂ ਨਾਲ ਪਾਚਨ ਕਿਰਿਆ ਨੂੰ ਦਰੁੱਸਤ ਰੱਖਿਆ ਜਾ ਸਕਦਾ ਹੈ ਜਿਸ ਨਾਲ ਕਬਜ਼, ਐਸੀਡਿਟੀ, ਅਪਚ ਅਤੇ ਗੈਸ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
ਐਜ਼ਮਾ – ਸਟ੍ਰੌਬਰੀ ‘ਚ ਕਈ ਤੱਤ ਹੁੰਦੇ ਹਨ ਜਿਸ ਨਾਲ ਐਜ਼ਮਾ ਵਰਗੀਆਂ ਬੀਮਾਰੀਆਂ ਨੂੰ ਠੀਕ ਕਰਨ ‘ਚ ਮਦਦ ਮਿਲਦੀ ਹੈ। ਜੇ ਤੁਹਾਨੂੰ ਐਜ਼ਮਾ ਦੀ ਸਮੱਸਿਆ ਹੈ ਤਾਂ ਤੁਹਾਨੂੰ ਸਟ੍ਰੌਬਰੀ ਜ਼ਰੂਰ ਖਾਣੀ ਚਾਹੀਦੀ ਹੈ।
ਅੱਖਾਂ ਦੀ ਰੋਸ਼ਨੀ – ਇਸ ‘ਚ ਮੌਜੂਦ ਐਨਜ਼ਾਇਮਜ਼ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ ‘ਚ ਐਂਟੀਔਕਸੀਡੈਂਟਸ ਹੁੰਦੇ ਹਨ ਜੋ ਕਿ ਅੱਖਾਂ ਨੂੰ ਮੋਤਿਆਬਿੰਦ ਤੋਂ ਬਚਾਉਂਦਾ ਹੈ। ਇਸ ਲਈ ਰੋਜ਼ਾਨਾ ਘੱਟੋਘੱਟ ਇੱਕ ਸਟ੍ਰੌਬਰੀ ਦੀ ਵਰਤੋਂ ਜ਼ਰੂਰ ਕਰੋ।
ਗਠੀਆ ਰੋਗ – ਇਸ ‘ਚ ਐਂਟੀਔਕਸੀਡੈਂਟਸਸ ਦੇ ਗੁਣ ਹੋਣ ਕਾਰਨ ਗਠੀਏ ਦੇ ਰੋਗ ਦੇ ਉਪਚਾਰ ‘ਚ ਮਦਦ ਮਿਲਦੀ ਹੈ। ਇਸ ਦੀ ਵਰਤੋਂ ਨਾਲ ਸ਼ਰੀਰ ‘ਚੋਂ ਅਕੜਾਅ ਅਤੇ ਦਰਦ ਦੀ ਸਮੱਸਿਆ ਦੂਰ ਹੁੰਦੀ ਹੈ ਜਿਸ ਨਾਲ ਤੁਹਾਨੂੰ ਗਠੀਏ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।
ਸੂਰਜਵੰਸ਼ੀ