Image Courtesy :truedealmedia

ਸੌਂਫ਼ ਦੀ ਵਰਤੋਂ ਹਰ ਘਰ ਵਿੱਚ ਜ਼ਰੂਰ ਕੀਤੀ ਜਾਂਦੀ ਹੈ। ਇਸ ਨੂੰ ਮਸਾਲਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਸੌਂਫ਼ ਵਾਲੀ ਚਾਹ ਪੀਣ ਦੇ ਸ਼ੌਕਿਨ ਹਨ। ਭੋਜਨ ਕਰਨ ਤੋਂ ਬਾਅਦ ਸੌਂਫ਼ ਖਾਣ ਦੀ ਆਦਤ ਹਰ ਕਿਸੇ ਨੂੰ ਹੁੰਦੀ ਹੈ। ਇਸ ‘ਚ ਕੈਲਸ਼ੀਅਮ, ਆਇਰਨ, ਪੋਟੈਸ਼ੀਅਮ, ਮੈਗਨੀਜ਼ੀਅਮ ਤੋਂ ਇਲਾਵਾ ਹੋਰ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸ਼ਰੀਰ ਨੂੰ ਸਿਹਤਮੰਦ ਬਣਾਈ ਰੱਖਣ ‘ਚ ਮਦਦ ਕਰਦੇ ਹਨ। ਸੌਂਫ਼ ਖਾਣ ਨਾਲ ਯਾਦਸ਼ਕਤੀ ਵਧਦੀ ਹੈ ਅਤੇ ਸ਼ਰੀਰ ਨੂੰ ਠੰਡਕ ਮਿਲਦੀ ਹੈ। ਇਸ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਇਹ ਪੇਟ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਅਤੇ ਪੇਟ ਨੂੰ ਸਾਫ਼ ਰੱਖਣ ਵਿੱਚ ਸਹਾਇਤਾ ਕਰਦਾ ਹੈ। ਸੌਂਫ਼ ਖਾਣ ਨਾਲ ਅਪਚ, ਐਸੀਡਿਟੀ ਅਤੇ ਪੇਟ ‘ਚ ਗੈਸ ਨਹੀਂ ਬਣਦੀ। ਆਓ ਜਾਣਦੇ ਹਾਂ ਸੌਂਫ਼ ਤੋਂ ਹੋਣ ਵਾਲੇ ਹੋਰ ਅਣਗਿਣਤ ਫ਼ਾਇਦਿਆਂ ਬਾਰੇ …
ਯਾਦਦਾਸ਼ਤ ਕਰੇ ਤੇਜ਼ – ਜੇਕਰ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੈ ਤਾਂ ਅੱਜ ਤੋਂ ਹੀ ਸੌਂਫ਼ ਦਾ ਸੇਵਨ ਸ਼ੁਰੂ ਕਰ ਦਿਓ। ਇਹ ਨਾ ਸਿਰਫ਼ ਦਿਮਾਗ਼ ਨੂੰ ਮਜ਼ਬੂਤ ਕਰੇਗੀ ਸਗੋਂ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਵੀ ਫ਼ਾਇਦੇਮੰਦ ਸਾਬਿਤ ਹੋਵੇਗੀ।
ਅੱਖਾਂ ਦੀ ਰੌਸ਼ਨੀ ਤੇਜ਼ – ਸੌਂਫ਼, ਮਿਸ਼ਰੀ ਅਤੇ ਬਾਦਾਮ ਨੂੰ ਬਰਾਬਰ ਮਾਤਰਾ ‘ਚ ਪੀਸ ਲਓ। ਰੋਜ਼ਾਨਾ ਰਾਤ ਨੂੰ ਇਸ ਮਿਸ਼ਰਣ ਦੇ ਇੱਕ ਚੱਮਚ ਦਾ ਖਾਣੇ ਤੋਂ ਬਾਅਦ ਦੁੱਧ ਦੇ ਨਾਲ ਸੇਵਨ ਕਰੋ। ਇਸ ਦੇ ਲਗਾਤਾਰ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ।
ਹਾਈ ਬਲੱਡ ਪ੍ਰੈਸ਼ਰ ਕਰੇ ਕੰਟਰੋਲ – ਸੌਂਫ਼ ‘ਚ ਪੋਟੈਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।
ਪੇਟ ਦੀਆਂ ਸਮੱਸਿਆਵਾਂ – ਗੈਸ, ਭੁੱਖ ਨਾ ਲੱਗਣਾ ਅਤੇ ਪੇਟ ਫ਼ੁੱਲਣ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਦਿਨ ‘ਚ ਤਿੰਨ ਵਾਰ ਭੁੰਨੀ ਹੋਈ ਸੌਂਫ਼ ਦਾ ਸੇਵਨ ਜ਼ਰੂਰ ਕਰੋ।
ਮੋਟਾਪਾ ਘੱਟ ਕਰੇ – ਸ਼ਰੀਰ ‘ਚ ਜਮ੍ਹਾ ਫ਼ਾਲਤੂ ਚਰਬੀ ਨੂੰ ਘੱਟ ਕਰਨ ‘ਚ ਸੌਂਫ਼ ਬੇਹੱਦ ਕਾਰਗਰ ਹੈ। ਇਹ ਬਾਡੀ ‘ਚ ਮਟੈਬਲਿਜ਼ਮ ਨੂੰ ਵਧਾ ਕੇ ਭਾਰ ਘਟਾਉਣ ‘ਚ ਮਦਦ ਕਰਦੀ ਹੈ। ਭਾਰ ਘੱਟ ਕਰਨ ਲਈ ਸੌਂਫ਼ ਦੇ ਨਾਲ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ।
ਚੰਗੀ ਨੀਂਦ – ਨੀਂਦ ਨਾ ਆਉਣ ਦੀ ਪਰੇਸ਼ਾਨੀ ਹੈ ਤਾਂ ਦੁੱਧ ‘ਚ ਸੌਂਫ਼ ਨੂੰ ਉਬਾਲ ਕੇ ਇਸ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ।
ਖੰਘ ਦੂਰ ਕਰੇ – ਖੰਘ ਨੂੰ ਦੂਰ ਕਰਨ ਲਈ ਇੱਕ ਚੱਮਚ ਸੌਂਫ਼, ਦੋ ਚੱਮਚ ਅਜਵਾਈਣ ਅਤੇ ਅੱਧਾ ਲੀਟਰ ਪਾਣੀ ਨੂੰ ਉਬਾਲ ਲਓ। ਕੋਸਾ ਹੋਣ ‘ਤੇ ਇਸ ਪਾਣੀ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਦਿਨ ‘ਚ 2-3 ਵਾਰ ਪੀਓ।
ਖ਼ੂਨ ਦੀ ਕਮੀ – ਸੌਂਫ਼ ‘ਚ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਨੂੰ ਰੋਜ਼ਾਨਾ ਪਾਣੀ ਨਾਲ ਸ਼ਰੀਰ ‘ਚ ਹੀਮੋਗਲੋਬਿਨ ਦਾ ਲੈਵਲ ਵੱਧ ਜਾਂਦਾ ਹੈ ਅਤੇ ਸ਼ਰੀਰ ‘ਚ ਅਨੀਮੀਆ ਦੀ ਕਮੀ ਪੂਰੀ ਹੋ ਜਾਂਦੀ ਹੈ।
ਕੋਲੈਸਟਰੋਲ ਨੂੰ ਕਰੇ ਘੱਟ – ਰੋਜ਼ਾਨਾ ਸੌਂਫ਼ ਦਾ ਸੇਵਨ ਕਰਨ ਨਾਲ ਕੋਲੈਸਟਰੋਲ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਦਿਲ ਦੀ ਰੱਖਿਆ ਕਰਨ ‘ਚ ਵੀ ਸੌਂਫ਼ ਬੇਹੱਦ ਲਾਭਕਾਰੀ ਹੈ।
ਪਾਚਨ ਕਿਰਿਆ ਦਰੁਸਤ – ਸੌਂਫ਼ ਖਾਣ ਨਾਲ ਪਾਚਨ ਕਿਰਿਆ ਦਰੁੱਸਤ ਰਹਿੰਦੀ ਹੈ। ਖਾਣਾ ਖਾਣ ਤੋਂ ਬਾਅਦ ਸੌਂਫ਼ ਦੇ ਨਾਲ ਮਿਸ਼ਰੀ ਦਾ ਸੇਵਨ ਕਰਨ ਨਾਲ ਫ਼ਾਇਦਾ ਮਿਲਦਾ ਹੈ। ਇਸ ਨਾਲ ਪੇਟ ਸਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਰਾਤ ਨੂੰ ਕੋਸੇ ਪਾਣੀ ਨਾਲ ਸੌਂਫ਼ ਦੇ ਚੂਰਣ ਦਾ ਇਸਤੇਮਾਲ ਕਰਨ ਨਾਲ ਪੇਟ ਦੀ ਗੈਸ ਠੀਕ ਹੋ ਜਾਂਦੀ ਹੈ।
ਸੂਰਜਵੰਸ਼ੀ