Image Courtesy :jagbani(punjabkesar)

ਸੁਨਾਮ ਊਧਮ ਸਿੰਘ ਵਾਲਾ : ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੀ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਗਈ ਹੈ ਇਹ ਅੱਜ ਹਰ ਇਕ ਵਿਅਕਤੀ ਜਾਣਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਰਪਾਲ ਚੀਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚ ਲੋਕਾਂ ਨੇ ਅਕਾਲੀ ਦਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ, ਅੱਜ ਇਨ੍ਹਾਂ ‘ਤੇ ਐੱਸ. ਆਈ. ਟੀ. ਵੱਲੋਂ ਜਾਂਚ ਵੀ ਹੋ ਰਹੀ ਹੈ। ਉਧਰ ਦੂਜੇ ਪਾਸੇ ਲੋਕਾਂ ਲਈ ਇਸ ਕੋਰੋਨਾ ਮਹਾਮਾਰੀ ਦੌਰਾਨ ਆਰਥਿਕ ਪੈਕੇਜ ਅਤੇ ਹੋਰ ਕੰਮ ਕਰਨ ਲਈ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ, ਉਨ੍ਹਾਂ ਵੱਲੋਂ ਰਾਸ਼ਨ ਵੰਡਣ ਨੂੰ ਲੈ ਕਾਣੀ ਵੰਡ ਸਾਹਮਣੇ ਆਈ ਹੈ। ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਪਾਸਿਓਂ ਫੇਲ੍ਹ ਸਾਬਤ ਹੋਈ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਜਦੋਂ ਇਸ ਮਹਾਮਾਰੀ ਦਾ ਪ੍ਰਕੋਪ ਘੱਟ ਹੁੰਦਾ ਹੈ ਤਾਂ ਵੱਡੇ ਪੱਧਰ ‘ਤੇ ਕਈ ਸਿਆਸੀ ਇਮਾਨਦਾਰ ਨੇਤਾ ਅਤੇ ਸੁਸਾਇਟੀਆਂ ਦੇ ਮੁਖੀ ਅਤੇ ਹੋਰ ਵਿਅਕਤੀ ਆਮ ਆਦਮੀ ਪਾਰਟੀ ਨਾਲ ਜੁੜਨਗੇ ਅਤੇ ਆਉਣ ਵਾਲੇ ਵਿਧਾਨ ਸਭਾ ਚੋਣਾਂ ‘ਚ ਆਮ ਜਨਤਾ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਏਗੀ। ਉਨ੍ਹਾਂ ਨਵਜੋਤ ਸਿੰਘ ਸਿੱਧੂ ਦੇ ‘ਆਪ’ ਨਾਲ ਜੁੜਨ ਦੀ ਗੱਲ ‘ਤੇ ਕਿਹਾ ਕਿ ਸਿੱਧੂ ਨਾਲ ਉਨ੍ਹਾਂ ਵੱਲੋਂ ਕੋਈ ਗੱਲਬਾਤ ਅਜੇ ਤੱਕ ਨਹੀਂ ਹੋਈ ਹੈ।

News Credit :jagbani(punjabkesar)