Image Courtesy : ਏਬੀਪੀ ਸਾਂਝਾ

ਪੁਲਿਸ ਦੀ ਟੀਮ ਅਪਰਾਧੀਆਂ ਦੇ ਟਿਕਾਣੇ ‘ਤੇ ਪਹੁੰਚਣ ਹੀ ਵਾਲੀ ਸੀ। ਇਸ ਦੌਰਾਨ ਇਕ ਇਮਾਰਤ ਦੀ ਛੱਤ ਤੋਂ ਪੁਲਿਸ ਟੀਮ ‘ਤੇ ਅੰਨ੍ਹੇਵਾਹ ਗੋਲ਼ੀਆਂ ਦੀ ਬਰਸਾਤ ਹੋਈ ਜਿਸ ‘ਚ ਅੱਠ ਪੁਲਿਸ ਕਰਮੀ ਮਾਰੇ ਗਏ।
ਨਵੀਂ ਦਿੱਲੀ: ਕਾਨਪੁਰ ‘ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ‘ਚ ਇਕ ਡੀਐਸਪੀ, ਇਕ ਇੰਸਪੈਕਟਰ ਸਣੇ ਅੱਠ ਪੁਲਿਸ ਕਰਮੀ ਸ਼ਹੀਦ ਹੋ ਗਏ ਜਦਕਿ ਚਾਰ ਗੰਭੀਰ ਜ਼ਖ਼ਮੀ ਹਨ। ਇਹ ਮੁਕਾਬਲਾ ਕਾਨਪੁਰ ‘ਚ ਰਾਤ ਕਰੀਬ ਇਕ ਵਜੇ ਹੋਇਆ।
ਅਧਿਕਾਰੀਆਂ ਮੁਤਾਬਕ ਪੁਲਿਸ ਦੀ ਟੀਮ ਅਪਰਾਧੀਆਂ ਦੇ ਟਿਕਾਣੇ ‘ਤੇ ਪਹੁੰਚਣ ਹੀ ਵਾਲੀ ਸੀ। ਇਸ ਦੌਰਾਨ ਇਕ ਇਮਾਰਤ ਦੀ ਛੱਤ ਤੋਂ ਪੁਲਿਸ ਟੀਮ ‘ਤੇ ਅੰਨ੍ਹੇਵਾਹ ਗੋਲ਼ੀਆਂ ਦੀ ਬਰਸਾਤ ਹੋਈ ਜਿਸ ‘ਚ ਅੱਠ ਪੁਲਿਸ ਕਰਮੀ ਮਾਰੇ ਗਏ।
ਦੱਸਿਆ ਜਾ ਰਿਹਾ ਕਿ ਪੁਲਿਸ ਵਿਕਾਸ ਦੁਬੇ ਨਾਂਅ ਦੇ ਅਪਰਾਧੀ ਨੂੰ ਫੜਨ ਗਈ ਸੀ। ਇਸ ਦੌਰਾਨ ਹੀ ਪੁਲਿਸ ਟੀਮ ‘ਤੇ ਹਮਲਾ ਕੀਤਾ ਗਿਆ। ਇੱਥੋਂ ਤਕ ਕਿ ਬਦਮਾਸ਼ ਪੁਲਿਸ ਦੇ ਹਥਿਆਰ ਵੀ ਲੁੱਟ ਕੇ ਲੈ ਗਏ। ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਇਸ ਮਾਮਲੇ ‘ਚ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।
ਦੱਸਿਆ ਜਾ ਰਿਹਾ ਕਿ ਪੁਲਿਸ ਦੀ ਟੀਮ ਜਿਵੇਂ ਹੀ ਪਿੰਡ ‘ਚ ਪਹੁੰਚੀ ਵਿਕਾਸ ਦੁਬੇ ਨਾਂਅ ਦੇ ਅਪਰਾਧੀ ਨੇ ਪਹਿਲਾਂ ਜੇਸੀਬੀ ਨਾਲ ਉਨ੍ਹਾਂ ਦਾ ਰਾਹ ਰੋਕਿਆ ਅਤੇ ਫਿਰ ਆਪਣੇ ਸਾਥੀਆਂ ਨਾਲ ਤਾਬੜਤੋੜ ਫਇਰਿੰਗ ਕਰ ਦਿੱਤੀ।

News Credit : ਏਬੀਪੀ ਸਾਂਝਾ