Image Courtesy :jagbani(punjabkesar)

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਜੇਕਰ ਕਿਸਾਨਾਂ ਖ਼ਿਲਾਫ਼ ਕੋਈ ਫੈਸਲਾ ਕਰਦੀ ਹੈ ਤਾਂ ਅਕਾਲੀ ਦਲ ਇਸ ਖਿਲ਼ਾਫ਼ ਜਰੂਰ ਲੜਾਈ ਲੜੇਗਾ। ਸਾਡੇ ਲਈ ਪੰਜਾਬ ਦੇ ਗਰੀਬ ਕਿਸਾਨ ਤੇ ਮਜ਼ਦੂਰ ਜਰੂਰੀ ਹੈ। ਇਸ ਲਈ ਜੇਕਰ ਕੋਈ ਇਨ੍ਹਾਂ ਦੇ ਖ਼ਿਲਾਫ਼ ਫ਼ੈਸਲਾ ਹੁੰਦਾ ਹੈ ਤਾਂ ਅਸੀਂ ਜ਼ਰੂਰ ਲੜਾਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਕਿਸਾਨ ਯੂਨੀਅਨ ਨੂੰ ਬੇਨਤੀ ਕੀਤੀ ਕਿ ਉਹ ਇਕ ਸਵਾਰ ਇਸ ਆਡੀਨੈਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੋ ਕਿ ਜੋ ਇਹ ਆਰਡੀਨੈਸ ਲਿਖਿਆ ਹੈ ਕਿ ਇਹ ਤਿੰਨ ਸਾਲ ਪਹਿਲਾਂ ਪਾਸ ਕੀਤਾ ਹੈ ਜਾਂ ਨਹੀਂ। ਜੇਕਰ ਉਹ ਕਹਿੰਦੇ ਹਨ ਕਿ ਇਹ ਨਹੀਂ ਪਾਸ ਕੀਤਾ ਗਿਆ ਫਿਰ ਤਾਂ ਉਸ ਦਾ ਸਾਥ ਦਿਓ। ਉਨ੍ਹਾਂ ਕਿਹਾ ਕੇਂਦਰ ਸਰਕਾਰ ਨੇ ਤਾਂ ਹੁਣ ਇਹ ਐਕਟ ਬਣਾਇਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਸਾਲ ਪਹਿਲਾਂ ਹੀ ਬਣਾ ਦਿੱਤਾ ਸੀ। ਇਨ੍ਹਾਂ ਤਿੰਨ ਸਾਲਾ ‘ਚ ਆਮ ਆਦਮੀ ਪਾਰਟੀ ਤੇ ਕਿਸਾਨ ਯੂਨੀਅਨ ਕਿਉਂ ਚੁੱਪ ਰਹੇ ਕਿਉਂਕਿ ਇਹ ਕਾਂਗਰਸ ਦੀ ਟੀਮ ਬਣ ਕੇ ਬੈਠ ਚੁੱਕੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਗਲੇ ਸਾਲ ਆਵੇਗੀ ਇਸ ਲਈ ਹੁਣ ਸਾਰੇ ਇਕੱਠੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਆਲ ਪਾਰਟੀ ‘ਚ ਵੀ ਜਦੋਂ ਮੈਂ ਕੈਪਟਨ ਸਰਕਾਰ ਨੂੰ ਸਵਾਲ ਪੁੱਛਦਾ ਸੀ ਤਾਂ ਟੱੱਪਦਾ ਭਗਵੰਤ ਮਾਨ ਸੀ ਕਿਉਂਕਿ ਇਹ ਇਕ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਇਕੱਠੇ ਹੋ ਕੇ ਇਕ ਹੀ ਪਾਰਟੀ ਬਣਾਉਣਗੀਆਂ।
ਇਸ ਮੌਕੇ ਉਨ੍ਹਾਂ ਨੇ ਸੂਬੇ ਦੇ ਕਿਸਾਨ ਵੀਰਾਂ ਨੂੰ ਭਰੋਸਾ ਦਿੰਦਿਆ ਆਉਣ ਵਾਲੇ ਸੀਜਨ ਦੌਰਾਨ ਝੋਨੇ ਦੀ ਫਸਲ ਸਰਕਾਰੀ ਸਮਰਥਨ ਮੁੱਲ ‘ਤੇ ਹੀ ਵਿਕੇਗੀ ਅਤੇ ਅਗਲੀਆਂ ਫਸਲਾਂ ਵੀ ਸਰਕਾਰੀ ਮੁੱਲ ਤੇ ਵੀ ਵਿਕਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਸਰਕਾਰ ਦੇ ਇਸ਼ਾਰੇ ‘ਤੇ ਸਿਰਫ ਪੁਤਲੇ ਫੂਕ ਰਹੀ ਹੈ ਜਦਕਿ ਹਕੀਕਤ ‘ਚ ਕੇਂਦਰ ਵਲੋਂ ਜਾਰੀ ਆਰਡੀਨੇਸ ‘ਚ ਕਿਧਰੇ ਵੀ ਕਿਸਾਨਾ ਦੇ ਹਿੱਤਾਂ ਨੂੰ ਅਣਗੋਲਿਆਂ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਉਹ ਪ੍ਰਧਾਨ ਮੰਤਰੀ ਜੀ ਨੂੰ ਪੱਤਰ ਲਿੱਖ ਚੁੱਕੇ ਕਿ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਤੇਲ ‘ਤੇ ਸੂਬਾ ਤੇ ਕੇਂਦਰ ਸਰਕਾਰ ਬਰਾਬਰ 20-20 ਰੁਪਏ ਟੈਕਸ ਲੈਂਦੀ ਹੈ ਅਤੇ ਕੇਂਦਰ ਵਲੋਂ ਵਸੂਲ ਕੀਤੇ ਜਾਣ ਵਾਲੇ ਟੈਕਸ ‘ਚ ਹੀ 8 ਰੁਪਏ ਟੈਕਸ ਪੰਜਾਬ ਸਰਕਾਰ ਨੂੰ ਵਾਪਸ ਆ ਜਾਂਦਾ ਹੈ ਪਰ ਪੰਜਾਬ ਸਰਕਾਰ ਆਖਿਰਕਾਰ ਟੈਕਸ ‘ਚ ਕਟੌਤੀ ਲਈ ਪਹਿਲ ਕਦਮੀ ਕਿਉਂ ਨਹੀਂ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਤਾਲਾਬੰਦੀ ਦੇ ਦੌਰਾਨ ਸੂਬੇ ਦੇ ਲੋੜਵੰਦ ਲੋਕਾਂ ਲਈ ਰਾਸ਼ਨ ਸਮੱਗਰੀ ਭੇਜੀ ਗਈ ਪਰ ਸੂਬੇ ‘ਚ ਕਾਂਗਰਸ ਪਾਰਟੀ ਨੇ ਕੇਂਦਰੀ ਰਾਸ਼ਨ ਨੂੰ ਸਹੀ ਤਰੀਕੇ ਨਾਲ ਵੰਡ ਨਹੀਂ ਕੀਤਾ ਅਤੇ ਇਸਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਕਰੇਗੀ। ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਕੁਦਰਤੀ ਆਫਤ ਦੇ ਕਾਰਣ ਸ਼ੈਲਰ ਮਿੱਲਰਾਂ ਦੇ ਹੋਏ ਨੁਕਸਾਨ ‘ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਕੁਦਰਤੀ ਆਫਤ ‘ਚ ਹੋਏ ਨੁਕਸਾਨ ਦੀ ਭਰਪਾਈ ਲਈ ਰਾਖਵਾ ਬਜਟ ਹੁੰਦਾ ਹੈ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਰਾਈਸ ਮਿੱਲਰਾਂ ਦੇ ਹੋਏ ਇਸ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰਾਈਸ ਇੰਡਸਟ੍ਰੀਜ ਪਹਿਲਾਂ ਹੀ ਘਾਟੇ ‘ਚ ਲੰਘ ਰਹੀ ਹੈ ਅਤੇ ਵਰਤਮਾਨ ਸਮੇਂ ਅੰਦਰ ਮੌਜੂਦਾ ਸਰਕਾਰ ਨੂੰ ਇਸ ਵਪਾਰਕ ਖਿੱਤੇ ਨੂੰ ਜਰੂਰ ਸੰਭਾਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਤੇ ਮੌਕੇ ਤੇ ਹੱਲ ਵੀ ਕੀਤਾ।

News Credit :jagbani(punjabkesar)