Image Courtesy :jagbani(punjabkesar)

ਕੋਲਕਾਤਾ- ਭਾਜਪਾ ਸੰਸਦ ਮੈਂਬਰ ਅਤੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਲਾਕੇਟ ਚੈਟਰਜੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਲਾਕੇਟ ਚੈਟਰਜੀ ਨੇ ਖੁਦ ਟਵੀਟ ਕਰ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸ਼ੁੱਕਰਵਾਰ ਨੂੰ ਲਾਕੇਟ ਚੈਟਰਜੀ ਨੇ ਟਵੀਟ ਕੀਤਾ, ਅੱਜ ਸਵੇਰੇ ਮੇਰਾ ਕੋਵਿਡ-19 ਦਾ ਟੈਸਟ ਪਾਜ਼ੇਟਿਵ ਆਇਆ ਹੈ। ਮੈਨੂੰ ਹਲਕਾ ਬੁਖਾਰ ਹੈ ਅਤੇ ਮੈਂ ਪਿਛਲੇ ਇਕ ਹਫ਼ਤੇ ਤੋਂ ਸੈਲਫ਼ ਆਈਸੋਲੇਸ਼ਨ ‘ਚ ਸੀ। ਮੈਂ ਫਿਲਹਾਲ ਠੀਕ ਹਾਂ ਅਤੇ ਅੱਗੇ ਵੀ ਪੋਸਟ ਰਾਹੀਂ ਸਾਰਿਆਂ ਨੂੰ ਸਿਹਤ ਦੀ ਜਾਣਕਾਰੀ ਦਿੰਦੀ ਰਹਾਂਗੀ।
ਉੱਥੇ ਹੀ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ‘ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ। ਇਸ ‘ਚ ਭਾਜਪਾ ਸੰਸਦ ਮੈਂਬਰ ਸੁਨੀਲ ਸੋਨੀ ਦੇ ਪੀ.ਐੱਸ.ਓ. ਵੀ ਸ਼ਾਮਲ ਹੈ। ਸੰਸਦ ਮੈਂਬਰ ਦੇ ਪੀ.ਐੱਸ.ਓ. ਦੇ ਕੋਰੋਨਾ ਇਨਫੈਕਟਡ ਹੋਣ ਦੀ ਖਬਰ ਮਿਲਦੇ ਹੀ ਸੁਨੀਲ ਸੋਨੀ ਨੇ ਖੁਦ ਨੂੰ ਪਰਿਵਾਰ ਨਾਲ ਘਰ ‘ਚ ਕੁਆਰੰਟੀਨ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਘਰ ਨੂੰ ਸੈਨੇਟਾਈਜ ਕੀਤਾ ਜਾ ਰਿਹਾ ਹੈ।

News Credit :jagbani(punjabkesar)