Image Courtesy :jagbani(punjabkesar)

ਕਾਨਪੁਰ : ਉੱਤਰ ਪ੍ਰਦੇਸ਼ ਪੁਲਸ ਨੇ ਕਾਨਪੁਰ ਕਾਂਡ ਦੇ ਮੁੱਖ ਦੋਸ਼ੀ ਹਿਸ਼ਟਰੀਸ਼ੀਟਰ ਵਿਕਾਸ ਦੁਬੇ ‘ਤੇ 50 ਹਜ਼ਾਰ ਦਾ ਇਨਾਮ ਐਲਾਨ ਕਰ ਦਿੱਤਾ ਹੈ। ਨਾਲ ਹੀ ਵਿਕਾਸ ਦੁਬੇ ਬਾਰੇ ਸੂਚਨਾ ਦੇਣ ਵਾਲਿਆਂ ਲਈ ਇੱਕ ਮੋਬਾਇਲ ਨੰਬਰ ਜਾਰੀ ਕਰ ਦਿੱਤਾ ਗਿਆ ਹੈ। ਕਾਨਪੁਰ ‘ਚ 8 ਜਵਾਨਾਂ ਦੀ ਹੱਤਿਆ ਕਰਣ ਦੇ ਦੋਸ਼ੀ ਵਿਕਾਸ ਦੁਬੇ ਦੇ ਸੰਬੰਧ ‘ਚ ਪੁਲਸ ਨੂੰ ਇਸ ਮੋਬਾਇਲ ਨੰਬਰ 9454400211 ‘ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸੀ.ਐੱਮ. ਯੋਗੀ ਨੇ ਇੱਕ-ਇੱਕ ਕਰੋੜ ਰੁਪਏ ਦੀ ਮਦਦ ਦਾ ਕੀਤਾ ਐਲਾਨ
ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇਰ ਸ਼ਾਮ ਕਾਨਪੁਰ ਦੇ ਚੌਬੇਪੁਰ ਥਾਣਾ ਖੇਤਰ ਦੇ ਬਿਕਰੂ ਪਿੰਡ ਪੁੱਜੇ। ਜਿੱਥੇ ਬਦਮਾਸ਼ ਵਿਕਾਸ ਦੁਬੇ ਨੇ ਪੁਲਸ ਟੀਮ ‘ਤੇ ਹਮਲਾ ਕਰ 8 ਪੁਲਸ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਰਿਜੈਂਸੀ ‘ਚ ਦਾਖਲ ਜ਼ਖ਼ਮੀ ਪੁਲਸ ਮੁਲਾਜ਼ਾਂ ਦਾ ਹਾਲ ਜਾਣਿਆ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ।
ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋਡ਼ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਏਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਘਟਨਾ ‘ਚ ਪੁਲਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਾਮਲੇ ਦੀ ਪੂਰੀ ਰਿਪੋਰਟ ਤਲਬ ਕੀਤੀ ਹੈ ਅਤੇ ਬਦਮਾਸ਼ਾਂ ਨੂੰ ਤੁਰੰਤ ਫੜਣ ਦੇ ਆਦੇਸ਼ ਦਿੱਤੇ ਹਨ।
ਮਾਂ ਬੋਲੀ- ਮਾਰ ਦਿਓ ਗੋਲੀ
ਕਾਨਪੁਰ ‘ਚ 8 ਪੁਲਸ ਮੁਲਾਜ਼ਮਾਂ ਦੀ ਹੱਤਿਆਂ ਦੇ ਮਾਮਲੇ ‘ਚ ਫਰਾਰ ਹਿਸ਼ਟਰੀਸ਼ੀਟਰ ਵਿਕਾਸ ਦੁਬੇ ਦੀ ਭਾਲ ‘ਚ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਅਜੇ ਤਕ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਹੈ। ਇਸ ਦੌਰਾਨ ਮੀਡੀਆ ਕਰਮਚਾਰੀ ਵਿਕਾਸ ਦੁਬੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਣ ਲਈ ਲਖਨਊ ‘ਚ ਕ੍ਰਿਸ਼ਨਾਨਗਰ ਕੋਤਵਾਲੀ ਖੇਤਰ ਦੀ ਇੰਦਰਲੋਕ ਕਲੋਨੀ ਪਹੁੰਚੇ ਜਿੱਥੇ ਉਸ ਦੀ ਮਾਂ ਰਹਿੰਦੀ ਹੈ। 8 ਪੁਲਸ ਵਾਲਿਆਂ ਦੀ ਹੱਤਿਆ ਦੀ ਖਬਰ ਸੁਣ ਕੇ ਮਾਂ ਸਰਲਾ ਨੇ ਕਿਹਾ- ਮੈਂ ਉਸਦਾ (ਬੇਟੇ ਦਾ) ਮੂੰਹ ਵੀ ਨਹੀਂ ਦੇਖਣਾ ਚਾਹੁੰਦੀ ਹਾਂ। ਉਹ ਭਾਵੇ ਜੇਲ ‘ਚ ਰਹੇ ਜਾਂ ਉਸ ਨੂੰ ਮਾਰ ਦਿੱਤਾ ਜਾਵੇ।

News Credit :jagbani(punjabkesar)