Image Courtesy : ਏਬੀਪੀ ਸਾਂਝਾ

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਤੇ ਮੌਤਾਂ ਦਾ ਸਿਲਸਿਲਾ ਜਾਰੀ ਹੈ। ਇਸ ਤਹਿਤ ਹੀ ਸੰਗਰੂਰ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਨਾਲ 15ਵੀਂ ਮੌਤ ਹੋ ਗਈ ਹੈ। ਮਲੇਰਕੋਟਲਾ ਦਾ ਰਹਿਣ ਵਾਲਾ 65 ਸਾਲਾ ਅਬਦੁਲ ਰਸ਼ੀਦ ਸੀਐਮਸੀ ਲੁਧਿਆਣਾ ‘ਚ ਦਾਖ਼ਲ ਸੀ।
ਸੰਗਰੂਰ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਤੇ ਮੌਤਾਂ ਦਾ ਸਿਲਸਿਲਾ ਜਾਰੀ ਹੈ। ਇਸ ਤਹਿਤ ਹੀ ਸੰਗਰੂਰ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਨਾਲ 15ਵੀਂ ਮੌਤ ਹੋ ਗਈ ਹੈ। ਮਲੇਰਕੋਟਲਾ ਦਾ ਰਹਿਣ ਵਾਲਾ 65 ਸਾਲਾ ਅਬਦੁਲ ਰਸ਼ੀਦ ਸੀਐਮਸੀ ਲੁਧਿਆਣਾ ‘ਚ ਦਾਖ਼ਲ ਸੀ।
ਸੰਗਰੂਰ ‘ਚ 17 ਹੋਰ ਵਿਅਕਤੀਆਂ ਦੇ ਕੋਰੋਨਾ ਪੌਜ਼ੇਟਿਵ ਆਉਣ ਨਾਲ ਜ਼ਿਲ੍ਹੇ ‘ਚ ਕੋਰੋਨਾ ਮਾਮਲਿਆਂ ਦੀ ਗਿਣਤੀ ਵਧ ਕੇ 543 ਹੋ ਗਈ ਹੈ। ਸੰਗਰ ‘ਚ ਮੌਜੂਦਾ ਸਮੇਂ ਕੁੱਲ 116 ਐਕਟਿਵ ਮਾਮਲਿਆਂ ‘ਚੋਂ 63 ਇਕੱਲੇ ਮਲੇਰਕੋਟਲਾ ਨਾਲ ਸਬੰਧਿਤ ਹਨ। ਇੰਨਾ ਹੀ ਨਹੀਂ ਜ਼ਿਲ੍ਹੇ ‘ਚ ਹੋਈਆਂ 15 ‘ਚੋਂ 12 ਮੌਤਾਂ ਵੀ ਮਲੇਰਕੋਟਲਾ ਬਲਾਕ ‘ਚ ਹੀ ਹੋਈਆ ਹਨ।

News Credit : ਏਬੀਪੀ ਸਾਂਝਾ