Image Courtesy :jagbani(punjabkesar)

ਅੰਮ੍ਰਿਤਸਰ, : ਜਿਲ੍ਹੇ ‘ਚ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ ਅਤੇ ਅੱਜ 18 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਜਿਲ੍ਹੇ ‘ਚ ਹੁਣ ਮਰੀਜ਼ਾਂ ਦਾ ਆਂਕੜਾ 1033 ਹੋ ਤਕ ਪਹੁੰਚ ਗਿਆ ਹੈ, ਜਦਕਿ 48 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਅੱਜ ਨਵੇਂ ਆਏ 18 ਕੋਰੋਨਾ ਪਾਜ਼ੇਟਿਵ ਮਾਮਲੇ ਆਏ ਹਨ, ਜਿਨ੍ਹਾਂ ‘ਚੋਂ ਮੋਹਨ ਨਗਰ, ਲਾਹੋਰੀਗੇਟ, ਬੇਰਨਾ ਸਾਹਿਬ ਗੁਰਦੁਆਰਾ, ਸਾਵਨ ਨਗਰ, ਕਤਰਾ ਸ਼ੇਰ ਸਿੰਘ, ਕ੍ਰਿਸ਼ਨਾ ਨਗਰ, ਰਪੱਲਾਂ ਏ. ਐਸ. ਆਰ., ਬਾਬਾ ਬਕਾਲਾ, ਰੇਲਵੇ ਕਾਲੋਨੀ, ਪ੍ਰੀਤ ਨਗਰ, ਪੁਤਲੀਘਰ, ਸ਼ਹੀਦ ਉਧਮ ਸਿੰਘ ਨਗਰ ਤੇ ਬਸੰਤ ਐਵੀਨਿਊ ‘ਚੋਂ ਇਕ-ਇਕ ਕੇਸ ਸਾਹਮਣੇ ਆਏ ਹਨ। ਇਨ੍ਹਾਂ ਤੋਂ ਇਲਾਵਾ 2 ਕੇਸ ਰਾਮ ਨਗਰ ਤੇ 3 ਕੇਸ ਜੰਡਿਆਲਾ ਤੋਂ ਸਾਹਮਣੇ ਆਏ ਹਨ। ਜ਼ਿਲੇ ‘ਚ ਹੁਣ ਕੁੱਲ ਸਰਗਰਮ ਮਾਮਲੇ 158 ਹਨ ਅਤੇ 48 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁਕੀ ਹੈ।

News Credit :jagbani(punjabkesar)