Image Courtesy :jagbani(punjabkesar)

ਜੈਪੁਰ- ਰਾਜਸਥਾਨ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮੰਗਲਵਾਰ ਨੂੰ ਚਾਰ ਹੋਰ ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਸੂਬੇ ‘ਚ ਇਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 465 ਹੋ ਗਈ ਹੈ। ਇਸ ਦੇ ਨਾਲ ਹੀ ਸੂਬੇ ‘ਚ 234 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਖਤਰਨਾਕ ਵਾਇਰਸ ਨਾਲ ਪੀੜਤਾਂ ਦੀ ਹੁਣ ਤੱਕ ਕੁੱਲ ਗਿਣਤੀ 20922 ਹੋ ਗਈ ਹੈ, ਜਿਨ੍ਹਾਂ ‘ਚੋਂ 4137 ਰੋਗੀ ਇਲਾਜ ਅਧੀਨ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਨਾਗੌਰ, ਧੌਲਪੁਰ, ਭਰਤਪੁਰ ਅਤੇ ਜੋਧਪੁਰ ‘ਚ ਇਕ-ਇਕ ਹੋਰ ਪੀੜਤਾਂ ਦੀ ਮੌਤ ਦਰਜ ਕੀਤੀ ਗਈ ਹੈ। ਇਸ ਨਾਲ ਸੂਬੇ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 465 ਹੋ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਸਿਰਫ਼ ਜੈਪੁਰ ‘ਚ ਇਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 164 ਹੋ ਗਈ ਹੈ, ਜਦੋਂ ਕਿ ਜੋਧਪੁਰ ‘ਚ 60, ਭਰਤਪੁਰ ‘ਚ 40, ਕੋਟਾ ‘ਚ 24, ਅਜਮੇਰ ‘ਚ 21, ਬੀਕਾਨੇਰ ‘ਚ 17, ਨਾਗੌਰ ‘ਚ 14 ਅਤੇ ਧੌਲਪੁਰ ‘ਚ 11 ਪੀੜਤਾਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 31 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ 10.30 ਵਜੇ ਤੱਕ ਸੂਬੇ ‘ਚ ਇਨਫੈਕਸ਼ਨ ਦੇ 234 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ‘ਚੋਂ ਜੋਧਪੁਰ ‘ਚ 57, ਅਲਵਰ ‘ਚ 36, ਨਾਗੌਰ ‘ਚ 34, ਬੀਕਾਨੇਰ ‘ਚ 29, ਜੈਪੁਰ ‘ਚ 22 ਅਤੇ ਸਿਰੋਹੀ ‘ਚ 19 ਨਵੇਂ ਮਾਮਲੇ ਸ਼ਾਮਲ ਹਨ। ਸੂਬੇ ਭਰ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਕਈ ਥਾਣਾ ਖੇਤਰਾਂ ‘ਚ ਕਰਫਿਊ ਲੱਗਾ ਹੋਇਆ ਹੈ।

News Credit :jagbani(punjabkesar)