ਮੈਨਚੈਸਟਰ – ਤੇਜ਼ ਗੇਂਦਬਾਜ਼ ਕੇਮਾਰ ਰੋਚ ਨੂੰ ਲੱਗਦਾ ਹੈ ਕਿ ਇੰਗਲੈ੬ਡ ਵਿਰੁੱਧ ਆਗਾਮੀ ਲੜੀ ਵੈੱਸਟ ਇੰਡੀਜ਼ ਲਈ ਐਸ਼ੇਜ਼ ਦੀ ਤਰ੍ਹਾ੬ ਹੀ ਹੈ ਅਤੇ ਉਸ ਦੀ ਟੀਮ ਪਿਛਲੇ ਸਾਲ ਘਰੇਲੂ ਧਰਤੀ ‘ਤੇ ਜਿੱਤੀ ਗਈ ਟਰਾਫ਼ੀ ਦਾ ਬਚਾਅ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਸਾਊਥੈਂਪਟਨ ਦੇ ਏਜਿਜ਼ ਬਾਊਲ ਵਿੱਚ ਸ਼ੁਰੂਆਤੀ ਟੈੱਸਟ ਬੁੱਧਵਾਰ ਤੋਂ ਸ਼ੁਰੂ ਹੋ ਗਿਆ ਹੈ ਅਤੇ ਕੋਰੋਨਾਵਾਇਰਸ ਕਾਰਣ ਮਾਰਚ ਮਹੀਨੇ ਤੋਂ੬ ਮੁਲਤਵੀ ਪਈਆ੬ ਸਾਰੀਆ੬ ਖੇਡ ਗਤੀਵਿਧੀਆ੬ ਤੋਂ੬ ਬਾਅਦ ਇਹ ਪਹਿਲਾ ਕੌਮਾਂਤਰੀ ਕ੍ਰਿਕਟ ਮੁਕਾਬਲਾ ਹੈ। ਵੈੱਸਟ ਇੰਡੀਜ਼ ਨੇ ਪਿਛਲੇ ਸਾਲ ਕੈਰੇਬੀਆਈ ਧਰਤੀ ਦਾ ਦੌਰਾ ਕਰਨ ਵਾਲੀ ਜੋਅ ਰੂਟ ਦੀ ਇੰਗਲੈ੬ਡ ਟੀਮ ਨੂੰ 2-1 ਨਾਲ ਹਰਾਇਆ ਸੀ ਅਤੇ ਰੋਚ ਨੇ ਕਿਹਾ ਕਿ ਮਹਿਮਾਨ ਟੀਮ ਉਸ ਨਤੀਜੇ ਨੂੰ ਫ਼ਿਰ ਤੋਂ੬ ਦੁਹਰਾਉਣਾ ਚਾਹੁੰਦੀ ਹੈ।
ਰੋਚ ਨੇ ਕਿਹਾ, ”ਅਸੀਂ੬ ਮਜ਼ਬੂਤ ਸੀ ਅਤੇ ਇਸ ਚੀਜ਼ ਨੇ ਲੈਅ ਬਣਾਈ। ਹਰ ਕਿਸੇ ਨੇ ਪ੍ਰਦਰਸ਼ਨ ਕੀਤਾ ਅਤੇ ਅਸੀਂ੬ ਇੱਥੇ ਵੀ ਉਸੇ ਤਰ੍ਹਾ੬ ਦਾ ਹੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾ੬ਗਾ। ਟ੍ਰਾਫ਼ੀ ਕੈਰੇਬੀਆਈ ਧਰਤੀ ‘ਤੇ ਵਾਪਿਸ ਲਿਜਾਂਣਾ ਸਾਡਾ ਪਹਿਲਾ ਟੀਚਾ ਹੈ।” ਉਸ ਨੇ ਅੱਗੇ ਕਿਹਾ, ”ਇੰਗਲੈ੬ਡ ਵਿੱਚ ਜਿੱਤ ਹਾਸਲ ਕਰਨਾ ਸ਼ਾਨਦਾਰ ਹੋਵੇਗਾ, ਪਰ ਅਸੀਂ ਇਸ ਟਰਾਫ਼ੀ ਦਾ ਬਚਾਅ ਕਰਨਾ ਹੈ। ਇਹ ਸਾਡੀ ਸਭ ਤੋਂ੬ ਵੱਡੀ ਲੜੀ ਹੈ। ਇਹ ਸਾਡੇ ਲਈ ਐਸ਼ੇਜ਼ ਦੀ ਤਰ੍ਹਾ੬ ਹੈ, ਇਸ ਲਈ ਇਹ ਓਨੀ ਹੀ ਚੁਣੌਤੀਪੂਰਨ ਹੈ।” ਰੋਚ ਦੋਹਾ੬ ਟੀਮਾ੬ ਵਿਚਾਲੇ ਪਿਛਲੀ ਲੜੀ ਵਿੱਚ 18 ਵਿਕਟਾਂ ਲੈ ਕੇ ਸਭ ਤੋਂ੬ ਵੱਧ ਵਿਕਟਾਂ ਹਾਸਿਲ ਕਰਨ ਵਾਲਾ ਗੇਂਦਬਾਜ਼ ਰਿਹਾ ਸੀ ਅਤੇ ਉਸ ਨੂੰ ਆਪਣੇ ਨਿਰੰਤਰ ਪ੍ਰਦਰਸ਼ਨ ਲਈ ਮੈਨ ਔਫ਼ ਦਾ ਸੀਰੀਜ਼ ਵੀ ਚੁਣਿਆ ਗਿਆ ਸੀ।
ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਗੇਂਦ ‘ਤੇ ਲਾਰ ਦੇ ਇਸਤੇਮਾਲ ‘ਤੇ ਪਾਬੰਦੀ ਲਾਈ ਹੈ ਅਤੇ ਇਸ 31 ਸਾਲਾ ਖਿਡਾਰੀ ਨੂੰ ਲੱਗਦਾ ਹੈ ਕਿ ਹੁਣ ਗੇਂਦ ਨੂੰ ਚਮਕਾਉਣਾ ਕਾਫ਼ੀ ਮੁਸ਼ਕਿਲ ਹੋਵੇਗਾ, ਪਰ ਗੇਂਦਬਾਜ਼ ਇਸ ਦਾ ਤਰੀਕਾ ਲੱਭ ਹੀ ਲੈਣਗੇ। ਉਸ ਨੇ ਕਿਹਾ, ”ਹਾਂ੬, ਇਹ ਸਭ ਤੋਂ੬ ਮੁਸ਼ਕਿਲ ਚੀਜ਼ ਹੋਵੇਗੀ, ਪਰ ਉਮੀਦ ਕਰਦੇ ਹਾਂ ਕਿ ਦਿਨ ਵਿੱਚ ਕੁਝ ਗਰਮੀ ਹੋਵੇਗੀ ਅਤੇ ਖਿਡਾਰੀਆਂ੬ ਨੂੰ ਕੁਝ ਪਸੀਨਾ ਆਵੇਗਾ। ਹਾਲਾਂ੬ਕਿ ਪਸੀਨਾ ਆਉਣ ਲਈ ਕਾਫ਼ੀ ਗਰਮੀ ਦੀ ਲੋੜ ਹੁੰਦੀ ਹੈ, ਪਰ ਮੌਸਮ ਭਾਵੇ੬ ਹੀ ਕਿਹੋ ਜਿਹਾ ਵੀ ਹੋਵੇ, ਅਸੀਂ੬ ਤਰੀਕਾ ਲੱਭ ਹੀ ਲਵਾਂਗੇ।”