Image Courtesy :jagbani(punjabkesar)

ਨਵੀ ਦਿੱਲੀ – BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਨੂੰ ਇਸ ਸਾਲ ਦੇ ਅਖੀਰ ‘ਚ ਜਾਂ੬ ਅਗਲੇ ਸਾਲ ਦੇ ਸ਼ੁਰੂਆਤ ਤਕ ਕੋਵਿਡ-19 ਮਹਾਂਮਾਰੀ ਨੂੰ ਝੱਲਣਾ ਪਵੇਗਾ। ਉਨ੍ਹਾ੬ ਦੇ ਇਸ ਬਿਆਨ ਨਾਲ ਇਹ ਲਗਭਗ ਸਾਫ਼ ਹੋ ਗਿਆ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਆਯੋਜਨ ਭਾਰਤ ‘ਚ ਨਹੀਂ੬ ਹੋਵੇਗਾ।
ਟੈੱਸਟ ਟੀਮ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦੇ ਨਾਲ ਇੱਕ ਪ੍ਰੋਗਰਾਮ ਦੌਰਾਨ ਗੱਲਬਾਤ ‘ਚ ਭਾਰਤ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਬਾਰੇ ਪੁੱਛੇ ਗਏ ਸਵਾਲ ‘ਤੇ ਗਾਂਗੁਲੀ ਨੇ ਕਿਹਾ ਕਿ ਮੈਨੂੰ ਲੱਗਦੈ ਕਿ ਅਗਲੇ 2-4 ਮਹੀਨੇ ਥੋੜ੍ਹੇ ਸਖ਼ਤ ਹੋਣਗੇ। ਸਾਨੂੰ ਇਸ ਨੂੰ ਸਹਿਣ ਕਰਨੇ ਪੈਣਗੇ ਅਤੇ ਸਾਲ ਦੇ ਆਖ਼ਿਰ ਤਕ ਜਾਂ੬ ਅਗਲੇ ਸਾਲ ਦੇ ਸ਼ੁਰੂਆਤ ਤਕ ਜੀਵਨ ਆਮ ਹੋ ਜਾਂਣਾ ਚਾਹੀਦਾ ਹੈ।
BCCI ਪਹਿਲਾਂ੬ ਹੀ ਸਤੰਬਰ ਤੋਂ੬ ਨਵੰਬਰ ਦੇ ਵਿੱਚ IPL ਦੇ ਆਯੋਜਨ ਦੀ ਯੋਜਨਾ ਬਣਾਈ ਹੋਈ ਸੀ। ਬੋਰਡ ਦੀ ਪਹਿਲੀ ਪਸੰਦ ਟੂਰਨਾਮੈਂਟ ਦੇ ਭਾਰਤ ‘ਚ ਹੀ ਆਯੋਜਨ ਦੀ ਹੋਵੇਗੀ, ਪਰ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ੬ ਕਾਰਨ ਅਜਿਹਾ ਮੁਸ਼ਕਿਲ ਲੱਗ ਰਿਹਾ ਹੈ। ਕੋਵਿਡ-19 ਨਾਲ ਪੌਜ਼ੇਟਿਵ ਕੇਸਾਂ ਦੀ ਗਿਣਤੀ ਦੇ ਮਾਮਲੇ ‘ਚ ਭਾਰਤ, ਅਮਰੀਕਾ ਅਤੇ ਬ੍ਰਾਜ਼ੀਲ ਤੋਂ੬ ਬਾਅਦ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। UAE ਅਤੇ ਸ਼੍ਰੀ ਲੰਕਾ ਤੋਂ੬ ਬਾਅਦ ਹੁਣ ਨਿਊ ਜ਼ੀਲੈ੬ਡ ਨੇ ਵੀ ਟੂਰਨਾਮੈਂਟ ਦੀ ਮੇਜ਼ਬਾਨੀ ਦੀ ਪੇਸ਼ਕਸ਼ ਕੀਤੀ ਹੈ। ਦਾਦਾ ਓਪਨਜ਼ ਵਿਦ ਮਯੰਕ ਪ੍ਰੋਗਰਾਮ ‘ਚ ਸਾਬਕਾ ਭਾਰਤੀ ਕਪਤਾਨ ਨੇ ਕਿਹਾ, ”ਮੈਂ ਟੀਕੇ (ਵੈਕਸੀਨ) ਦੇ ਲੌਂਚ ਹੋਣ ਦਾ ਇੰਤਜ਼ਾਰ ਕਰਾ੬ਗਾ। ਓਦੋਂ ਤਕ ਸਾਨੂੰ ਥੋੜਾ ਸਾਵਧਾਨ ਰਹਿਣਾ ਹੋਵੇਗਾ। ਅਸੀਂ੬ ਜਾਣਦੇ ਹਾ੬ ਕੀ ਹੋ ਰਿਹਾ ਹੈ ਤੇ ਅਸੀਂ੬ ਬੀਮਾਰ ਨਹੀਂ੬ ਹੋਣਾ ਚਾਹੁੰਦੇ। ਲਾਗ ਦੇ ਫ਼ੈਲਣ ਦਾ ਡਰ ਇੱਕ ਗੰਭੀਰ ਮੁੱਦਾ ਹੈ, ਪਰ ਹੋ ਸਕਦਾ ਹੈ ਕਿ ਇੱਕ ਵਾਰ ਟੀਕਾ ਲੱਗਣ ਤੋਂ੬ ਬਾਅਦ ਕਿਸੇ ਵੀ ਹੋਰ ਵਾਇਰਸਾਂ ਦੀ ਤਰ੍ਹਾਂ ਸਭ ਕੁਝ ਠੀਕ ਹੋ ਜਾਵੇਗਾ।