Image Courtesy :jagbani(punjabkesar)

ਖੰਡ ਉਨ੍ਹਾਂ ਚੀਜ਼ਾਂ ‘ਚੋਂ ਇੱਕ ਹੈ ਜਿਨ੍ਹਾਂ ‘ਚ ਅਸੀਂ ਕਟੌਤੀ ਕਰ ਸਕਦੇ ਹਾਂ ਪਰ ਮਿੱਠਾ ਸਾਮਾਨ ਛੱਡਣਾ ਮੁਸ਼ਕਿਲ ਹੁੰਦਾ ਹੈ, ਅਤੇ ਇਹ ਕੋਕੀਨ ਦੇ ਨਸ਼ੇ ਦੀ ਤਰ੍ਹਾਂ ਹੈ। ਫ਼ਿਜ਼ੀ ਡ੍ਰਿੰਕ ਦੇ ਕੈਨ ਤੋਂ ਲੈ ਕੇ ਕ੍ਰਿਸਮਸ ਦੇ ਬਚੇ ਹੋਏ ਚੌਕਲੇਟ ਤਕ, ਇਹ ਪਸੰਦ ਦਾ SOS ਤੱਤ ਬਣ ਗਈ ਹੈ। ਨਿਉਟ੍ਰਿਸ਼ਨਿਸਟ ਅਤੇ ਲੇਖਕ ਕ੍ਰਿਸਿਟਯਾਨੇ ਵੌਲਫ਼ ਨੇ ਖ਼ੁਲਾਸਾ ਕੀਤਾ ਹੈ ਕਿ ਤੁਹਾਨੂੰ 2020 ‘ਚ ਖੰਡ ਨੂੰ ਕਿਵੇਂ ਅਤੇ ਕਿਓਂ ਅਲਵਿਦਾ ਕਹਿਣਾ ਚਾਹੀਦਾ ਹੈ। ਅਸੀਂ ਜੋ ਖੰਡ ਖਾਂਦੇ ਹਾਂ ਇਸ ਦਾ ਸਰੋਤ ਗੰਨਾ ਹੋਣ ਦੇ ਬਾਵਜੂਦ ਇਹ ਬਹੁਤ ਜ਼ਿਆਦਾ ਪ੍ਰੌਸੈੱਸਡ ਹੁੰਦੀ ਹੈ ਅਤੇ ਹੋਰ ਪੌਦਾ ਅਧਾਰਿਤ ਉਤਪਾਦਾਂ ਦੇ ਬਰਾਬਰ ਸਿਹਤਮੰਦ ਨਹੀਂ ਹੁੰਦੀ। ਇਹ ਬਲੱਡ ਸ਼ੂਗਰ ਦੇ ਪੱਧਰ ‘ਚ ਕਮੀ ਆਉਣ ਕਾਰਨ ਸੁਸਤੀ ਤੋਂ ਬਾਅਦ ਊਰਜਾ ਦਾ ਪ੍ਰਵਾਹ ਦੇ ਸਕਦੀ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਖੰਡ ਜੇਕਰ ਜ਼ਿਆਦਾ ਨਹੀਂ ਤਾਂ ਕੋਕੀਨ ਦੀ ਤਰ੍ਹਾਂ ਹੀ ਨਸ਼ੀਲੀ ਹੈ। ਪੋਸ਼ਣ ਮਾਹਿਰ ਦੇ ਰੂਪ ‘ਚ ਆਪਣੀ ਦਿਨ ਦੀ ਨੌਕਰੀ ‘ਚ ਮੈਂ ਖੰਡ ਮੁਕਤ ਚੁਣੌਤੀਆਂ ਚਲਾਉਂਦਾ ਹਾਂ ਅਤੇ ਅਕਸਰ ਅਜਿਹੀਆਂ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਹਨ ਕਿ ”ਜੇਕਰ ਮੈਂ ਖੰਡ ਛੱਡ ਦਿੰਦਾ ਤਾਂ ਮੈਂ ਮਰ ਜਾਂਦਾ।” ਫ਼ਿਰ ਵੀ ਲੋਕ ਇਸ ਨੂੰ ਛੱਡ ਦਿੰਦੇ ਹਨ। ਇਹ ਉਨ੍ਹਾਂ ਪ੍ਰਮੁੱਖ ਤਰੀਕਿਆਂ ਨਾਲ ਸੰਭਵ ਹੈ ਜੋ ਇਸ ਨੂੰ ਮਾਨਸਿਕ, ਸ਼ਰੀਰਕ ਅਤੇ ਭਾਵਨਾਤਮਕ ਰੂਪ ਨਾਲ ਆਸਾਨ ਬਣਾਉਂਦੇ ਹਨ। ਖ਼ਰਾਬ ਪਹਿਲੂ ਖੰਡ ਤੁਹਾਡਾ ਭਾਰ ਵਧਾਉਂਦੀ ਹੈ ਅਤੇ ਸ਼ੂਗਰ, ਦਿਲ ਦੇ ਰੋਗ ਅਤੇ ਕੈਂਸਰ ‘ਚ ਯੋਗਦਾਨ ਪਾ ਸਕਦੀ ਹੈ। ਇਹ ਨਿਰਜਲੀਕਰਨ ਦੀ ਪ੍ਰਕਿਰਿਆ ਰਾਹੀਂ ਤੁਹਾਡੀ ਚਮੜੀ ਦੀ ਉਮਰ ਨੂੰ ਵੀ ਘੱਟ ਕਰਦੀ ਹੈ। ਇਹ ਸਿਰਫ਼ ਪ੍ਰੌਸੈੱਸਿੰਗ ਕਰ ਕੇ ਤੁਹਾਨੂੰ ਕਈ ਪੌਸ਼ਟਿਕ ਤੱਤਾਂ ਤੋਂ ਵਾਂਝਾ ਕਰਦੀ ਹੈ। ਇਸ ਲਈ ਤੁਹਾਨੂੰ ਇਸ ਦੀ ਪੂਰਤੀ ਲਈ ਵਾਧੂ ਵਾਇਟਾਮਿਨਜ਼ ਦੀ ਲੋੜ ਹੁੰਦੀ ਹੈ। ਇਹ ਤੁਹਾਡੀ ਨੀਂਦ ਨੂੰ ਵੀ ਪ੍ਰਭਾਵਤਿ ਕਰਦੀ ਹੈ, ਅਤੇ ਫ਼ਿਰ ਵੀ ਜਦੋਂ ਅਸੀਂ ਥੱਕੇ ਹੋਏ ਹੁੰਦੇ ਹਾਂ ਤਾਂ ਕੁੱਝ ਖੰਡ ਹੀ ਉਹ ਚੀਜ਼ ਹੁੰਦੀ ਹੈ ਜਿਸ ਤਕ ਅਕਸਰ ਅਸੀਂ ਪਹੁੰਚਣ ਦਾ ਯਤਨ ਕਰਦੇ ਹਾਂ। ਇਥੋਂ ਹੀ ਭਾਵਨਾਤਮਕ ਆਦਤ ਪੈਦਾ ਹੁੰਦੀ ਹੈ। ਅਸੀਂ ਇਸ ਦੀ ਵਰਤੋਂ ਆਰਾਮ ਪਾਉਣ ਲਈ ਕਰਦੇ ਹਾਂ, ਇਸ ਲਈ ਜਦੋਂ ਸਾਨੂੰ ਕਟੌਤੀ ਕਰਨ ਦੀ ਲੋੜ ਹੁੰਦੀ ਹੈ ਤਾਂ ਅਸੀਂ ਸਿੱਖਣਾ ਹੋਵੇਗਾ ਕਿਵੇਂ ਇਸ ਚੱਕਰ ਤੋਂ ਬਾਹਰ ਨਿਕਲੀਏ। ਬੀਮਾਰ ਕਰਨ ਵਾਲਾ ਮਿੱਠਾ – ਇਸ ਦੀ ਲਾਲਸਾ ਨਾਲ ਨਜਿੱਠਣ ਲਈ ਮੈਂ ਗਾਹਕਾਂ ਨੂੰ ਖੰਡ ਦੇ ਨਕਾਰਾਤਮਕ ਪਹਿਲੂਆਂ ‘ਤੇ ਵਿਚਾਰ ਕਰਨ ਦੀ ਸਲਾਹ ਦਿੰਦਾ ਹਾਂ। ਅਜਿਹੇ ਨਕਾਰਾਤਮਕ ਪਹਿਲੂ ਕਾਫ਼ੀ ਹਨ। ਇਸ ਦਾ ਇੱਕ ਹੋਰ ਪੱਖ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਇਹ ਬੇਹੱਦ ਜਲਨ ਪੈਦਾ ਕਰਦੀ ਹੈ। ਜਦੋਂ ਲੋਕ ਇਸ ਨੂੰ ਛੱਡ ਦਿੰਦੇ ਹਨ, ਇਥੋਂ ਤਕ ਕਿ ਥੋੜ੍ਹੇ ਸਮੇਂ ਲਈ ਵੀ, ਉਹ ਜਲਨ ਪੈਦਾ ਕਰਨ ਵਾਲੇ ਮੁੱਦਿਆਂ ਨਾਲ ਅਸਲੀ ਨਤੀਜੇ ਦੇਖਣਾ ਸ਼ੁਰੂ ਕਰਦੇ ਹਨ। ਉਨ੍ਹਾਂ ਦੀ ਚਮੜੀ ‘ਚ ਸੁਧਾਰ ਹੁੰਦਾ ਹੈ। ਉਨ੍ਹਾਂ ਦੇ ਪਾਚਨ ‘ਚ ਸੁਧਾਰ ਹੁੰਦਾ ਹੈ, ਉਨ੍ਹਾਂ ਦਾ ਮੋਟਾ ਹੋਣਾ ਰੁਕ ਜਾਂਦਾ ਹੈ। ਜਲਨਸ਼ੀਲਤਾ ਸਾਡੀ ਰੋਗ ਰੋਕੂ ਪ੍ਰਣਾਲੀ ਲਈ ਚੰਗੀ ਨਹੀਂ ਹੁੰਦੀ। ਇਸ ਲਈ ਆਖਰੀ ਚੀਜ਼ ਜਿਸ ਨੂੰ ਤੁਸੀਂ ਸਰਦੀ-ਖ਼ਾਂਸੀ ਲਈ ਚਾਹੁੰਦੇ ਹੋ, ਉਹ ਖੰਡ ਨਾਲ ਲੱਦੀ ਦਵਾਈ ਹੈ। ਜਲਦੀ ਤਬਦੀਲੀ – ਆਪਣੀ ਸ਼ੂਗਰ-ਫ਼੍ਰੀ ਚੁਣੌਤੀ ‘ਚ ਆਪਣੇ ਕਲਾਇੰਟਸ ਨਾਲ ਮੈਂ ਫ਼ਲਾਂ ‘ਤੇ ਨਹੀਂ, ਪ੍ਰੌਸੈੱਸਡ ਸ਼ੂਗਰ ‘ਤੇ ਫ਼ੋਕਸ ਕਰਦਾ ਹਾਂ। ਖੰਡ ਯੁਕਤ ਨਾਸ਼ਤੇ ਦੀ ਬਜਾਏ ਅਸੀਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਸਮੂਦੀ ਦੀ ਸਿਫ਼ਾਰਿਸ਼ ਕਰਦੇ ਹਾਂ ਜੋ ਖੰਡ ਯੁਕਤ ਖਾਧ ਪਦਾਰਥਾਂ ‘ਚ ਜ਼ਹਿਰੀਲੇ ਤੱਤਾਂ ਨਾਲ ਲੜਨ ਦੀ ਬਜਾਏ ਬੀਮਾਰੀ ਨਾਲ ਲੜਨ ‘ਚ ਮਦਦ ਕਰਦੀ ਹੈ। ਮੇਰੇ ਵਲੋਂ ਬਣਾਈ ਜਾਣ ਵਾਲੀ ਹਰੀ ਸਮੂਦੀ ਉਨ੍ਹਾਂ ਪੌਸ਼ਟਿਕ ਤੱਤਾਂ ਨਾਲ ਭਰੀ ਹੁੰਦੀ ਹੈ ਜੋ ਖੰਡ ਲਈ ਲਾਲਸਾ ਨੂੰ ਮਾਰਨ ‘ਚ ਮਦਦ ਕਰ ਸਕਦੇ ਹਨ। ਫ਼ਿਰ ਹੈ ਚੰਗੀ ਚਿਕਨਾਈ ਵਾਲਾ ਫ਼ੱਲ ਜਿਵੇਂ ਅੱਧਾ ਐਵੋਕੈਡੋ ਜਿਸ ਨਾਲ ਲੰਬੇ ਸਮੇਂ ਤਕ ਤੁਹਾਡਾ ਪੇਟ ਭਰਿਆ ਰਹਿੰਦਾ ਹੈ। ਜਾਮਣ ਸਵਾਦ ਹੁੰਦਾ ਹੈ ਅਤੇ ਉਸ ‘ਚ ਉੱਚ ਪੌਸ਼ਟਿਕ ਤੱਤ ਦਿੰਦੇ ਹਨ ਜੋ ਮਦਦ ਕਰਦੇ ਹਨ ਕਿਉਂਕਿ ਸ਼ਰੀਰ ਥਕਾਵਟ ਅਤੇ ਪੌਸ਼ਟਿਕ ਤੱਤਾਂ ਦੀ ਕਮੀ ਦੇ ਕਾਰਨ ਖੰਡ ਦੀ ਇੱਛਾ ਕਰ ਸਕਦਾ ਹੈ। ਮੈਂ ਨਾਰੀਅਲ ਪਾਣੀ ਦਾ ਵੀ ਉਪਯੋਗ ਕਰਦਾ ਹਾਂ ਜੋ ਸੁਭਾਵਕ ਰੂਪ ਨਾਲ ਮਿੱਠਾ ਹੈ, ਪਰ ਟ੍ਰੇਨਿੰਗ ਲਈ ਇੱਕ ਮਹਾਨ ਕੁਦਰਤੀ ਇਲੈਕਟ੍ਰੋਲਾਈਟ ਵੀ ਹੈ। ਇਹ ਮੁੱਖ ਰੂਪ ਨਾਲ ਸਹਾਇਕ ਹੁੰਦਾ ਹੈ ਜੇਕਰ ਤੁਸੀਂ ਇਸ ਨੂੰ ਇੱਕ ਊਰਜਾ ਪੀਣ ਵਾਲੇ ਦੇ ਰੂਪ ‘ਚ ਇਸਤੇਮਾਲ ਕਰ ਰਹੇ ਹੋ। ਹਰੇ ਰੰਗ ਦੀ ਇੱਕ ਸਬਜ਼ੀ, ਜਿਵੇਂ ਕਿ ਪਾਲਕ, ਜੋੜਨ ਨਾਲ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਕਰਨ ‘ਚ ਮਦਦ ਮਿਲਦੀ ਹੈ। ਇਸ ਲਈ ਸ਼ਾਮ 5 ਵਜੇ ਤੁਹਾਨੂੰ ਆਪਣੀ ਊਰਜਾ ‘ਚ ਕੋਈ ਕਮੀ ਨਹੀਂ ਮਿਲੇਗੀ। ਅਕਸਰ ਦੁਪਹਿਰ ਦੇ ਭੋਜਨ ਦੇ ਸਮੇਂ ਖੰਡ ਲਈ ਤਰਸਣ ਦਾ ਮੁੱਖ ਕਾਰਨ ਇਹ ਹੈ ਕਿ ਲੋਕ ਦਿਨ ਦੀ ਸ਼ੁਰੂਆਤ ‘ਚ ਪੌਸ਼ਟਿਕਤੱਤ ਲੈਣ ‘ਚ ਅਸਫ਼ਲ ਰਹਿੰਦੇ ਹਨ। ਮੈਂ ਸ਼ੂਗਰ-ਫ਼੍ਰੀ ਚੌਕਲੇਟ ਦੀ ਵੀ ਸਲਾਹ ਦਿੰਦਾ ਹਾਂ ਅਤੇ ਇੱਕ ਹੋਰ ਸਲਾਹ ਦਿੰਦਾ ਹਾਂ ਬਿਨਾਂ ਖੰਡ ਦੇ ਭਾਵਨਾਤਮਕ ਰੂਪ ਨਾਲ ਸਾਹਮਣਾ ਕਰਨ ਬਾਰੇ ਪਰ ਦਿਨ ‘ਚ ਇੱਕ ਸਮੂਦੀ ਘੱਟ ਖੰਡ ਵਾਲੀ ਜੀਵਨ ਸ਼ੈਲੀ ਦੇ ਰਸਤੇ ‘ਚੇ ਚੱਲਣ ਦਾ ਮਹਾਨ ਤਰੀਕਾ ਹੈ।
ਸੂਰਜਵੰਸ਼ੀ