Image Courtesy :rozanaspokesman

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਨੂੰ ਸਫ਼ਲਤਾ ਦੀਆ੬ ਨਵੀਆ੬ ਉਚਾਈਆ੬ ‘ਤੇ ਲਿਜਾਂਣ ਵਾਲੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ 39 ਸਾਲ ਦਾ ਹੋ ਗਿਐ, ਪਰ ਉਸ ਨੇ ਆਪਣੇ ਸੰਨਿਆਸ ਨੂੰ ਲੈ ਕੇ ਅਜੇ ਤਕ ਕੋਈ ਫ਼ੈਸਲਾ ਨਹੀਂ੬ ਕੀਤਾ ਹੈ। ਧੋਨੀ ਪਿਛਲੇ ਸਾਲ ਇੰਗਲੈ੬ਡ ਵਿੱਚ ਹੋਏ ਵਨ ਡੇ ਵਿਸ਼ਵ ਕੱਪ ਵਿੱਚ ਭਾਰਤ ਦੀ ਸੈਮੀਫ਼ਆਈਨਲ ਵਿੱਚ ਨਿਊ ਜ਼ੀਲੈ੬ਡ ਹੱਥੋਂ ਸਨਸਨੀਖ਼ੇਜ਼ ਹਾਰ ਤੋਂ ਬਾਅਦ ਤੋਂ ਕ੍ਰਿਕਟ ਮੈਦਾਨ ‘ਚੋ੬ ਬਾਹਰ ਹੈ। ਉਸ ਦੇ 29 ਮਾਰਚ ਤੋਂ੬ ਸ਼ੁਰੂ ਹੋਣ ਵਾਲੇ IPL ਦੇ 13ਵੇ੬ ਸੈਸ਼ਨ ਨਾਲ ਮੈਦਾਨ ਵਿੱਚ ਪਰਤਣ ਦੀ ਉਮੀਦ ਸੀ, ਪਰ ਕੋਰੋਨਾ ਦੇ ਕਾਰਣ IPL ਨੂੰ ਅਣਮਿੱਥੇ ਸਮੇ੬ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਮਾਹੀ ਦੇ ਨਾ੬ ਨਾਲ ਮਸ਼ਹੂਰ ਧੋਨੀ ਨੇ ਆਪਣੀ ਟੀਮ ਚੇਨਈ ਸੁਪਰ ਕਿੰਗਜ਼ ਦੇ ਨਾਲ IPL ਦੀਆ੬ ਤਿਆਰੀਆ੬ ਵੀ ਸ਼ੁਰੂ ਕਰ ਦਿੱਤੀਆਂ ਸਨ, ਪਰ ਪਹਿਲੇ ਲੌਕਡਾਊਨ ਦੇ ਕਾਰਣ ਚੇਨਈ ਨੇ ਆਪਣਾ ਟ੍ਰੇਨਿੰਗ ਕੈ੬ਪ ਬੰਦ ਕੀਤਾ ਤੇ ਮਾਹੀ ਆਪਣੇ ਘਰੇਲੂ ਸ਼ਹਿਰ ਰਾ੬ਚੀ ਪਰਤ ਗਿਆ। IPL ਦੇ ਅਣਮਿੱਥੇ ਸਮੇ੬ ਲਈ ਮੁਲਤਵੀ ਹੋਣ ਦੇ ਕਾਰਣ ਧੋਨੀ ਦੇ ਸੰਨਿਆਸ ਨੂੰ ਲੈ ਕੇ ਲਗਾਤਾਰ ਅਟਕਲਾ੬ ਲੱਗ ਰਹੀਆਂ੬ ਹਨ, ਪਰ ਧੋਨੀ ਨੇ ਇਸ ਮਾਮਲੇ ਵਿੱਚ ਚੁੱਪ ਧਾਰ ਰੱਖੀ ਹੈ। ਧੋਨੀ ਨੇੜਲੇ ਭਵਿੱਖ ਵਿੱਚ ਕਦੇ ਵੀ ਕੌਮਾਂਤਰੀ ਕ੍ਰਿਕਟ ਤੋਂ੬ ਸੰਨਿਆਸ ਦਾ ਐਲਾਨ ਕਰ ਸਕਦਾ ਹੈ, ਪਰ ਉਹ ਅਜੇ 2-3 ਸਾਲ ਤਕ IPL ਖੇਡਣਾ ਜਾਰੀ ਰੱਖ ਸਕਦਾ ਹੈ। ਭਾਰਤ ਤੇ ਦੁਨੀਆ ਦੇ ਕਈ ਧਾਕੜ ਖਿਡਾਰੀਆਂ੬ ਨੇ ਧੋਨੀ ਦੇ ਸੰਨਿਆਸ ‘ਤੇ ਕਿਹਾ ਕਿ ਇਸ ਦਾ ਫ਼ੈਸਲਾ ਧੋਨੀ ‘ਤੇ ਛੱਡ ਦੇਣਾ ਚਾਹੀਦਾ ਹੈ ਕਿ ਉਹ ਆਪਣੇ ਦਸਤਾਨੇ ਅਤੇ ਬੱਲਾ ਕਦੋਂ ਟੰਗਣਾ ਚਾਹੁੰਦਾ ਹੈ।