Image Courtesy :jagbani(punjabkesar)

ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਲਾਗ ਦੀ ਬਿਮਾਰੀ (ਮਹਾਮਾਰੀ) ਲਗਾਤਾਰ ਵੱਧਦੀ ਜਾ ਰਹੀ ਹੈ। ਐਤਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਮਹਾਮਾਰੀ ਕਾਰਨ ਦੋ ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸੰਤ ਐਵੇਨਿਊ ਦੇ ਹਰਿੰਦਰ ਸਿੰਘ (42) ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦਾ ਇਲਾਜ ਗੁਰੂ ਨਾਨਕ ਮੈਡੀਕਲ ਕਾਲਜ ਵਿਚ ਚੱਲ ਰਿਹਾ ਸੀ, ਜਿਨ੍ਹਾਂ ਦੀ ਅੱਜ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਗੇਟ ਹਕੀਮਾ ਇਲਾਕੇ ਦੇ ਸੁਰਿੰਦਰਪਾਲ (50) ਦੀ ਵੀ ਅੱਜ ਕੋਰੋਨਾ ਕਾਰਣ ਗੁਰੂ ਨਾਨਕ ਮੈਡੀਕਲ ਕਾਲਜ ਵਿਚ ਮੌਤ ਹੋ ਗਈ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿਚ ਜ਼ਿਲ੍ਹੇ ਵਿਚ ਕੋਰੋਨਾ ਮੌਤਾਂ ਦਾ ਅੰਕੜਾ 54 ਹੋ ਗਿਆ ਹੈ।
ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਅੱਜ 22 ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਹੋਏ ਅੰਕੜਿਆ ਮੁਤਾਬਕ 16 ਕੇਸ ਨਵੇਂ ਸਾਹਮਣੇ ਆਏ ਹਨ ਜਦਕਿ 6 ਮਰੀਜ਼ ਪਹਿਲਾਂ ਹੀ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਹਨ।
ਮਿਲੀ ਜਾਣਕਾਰੀ ਮੁਤਾਬਕ 1 ਮਰੀਜ਼ ਲੱਕੜ ਮੰਡੀ, 1 ਕੱਟਰਾ ਕਰਮ ਸਿੰਘ, 1 ਪਵਨ ਨਗਰ, 1 ਬਹਾਦਰ ਨਗਰ, 1 ਪ੍ਰੇਮ ਨਗਰ, 1 ਗਿੱਲਵਾਲਾ ਗੇਟ, 1 ਵੀ. ਪੀ. ਓ. ਬਿਲੋਵਾਲ, 1 ਭੱਲਾ ਕਲੋਨੀ, 1 ਪ੍ਰਤਾਪ ਨਗਰ, 1 ਗੁਰਨਾਮ ਨਗਰ, 1 ਗੋਬਿੰਦ ਨਗਰ, 1 ਸ਼ਹੀਦ ਊਧਮ ਸਿੰਘ ਨਗਰ, 1 ਪੁਲਸ ਲਾਈਨ, 1 ਤਹਿਸੀਲਪੁਰਾ, 1 ਸੰਤ ਐਵੇਨਿਊ ਅਤੇ 1 ਮਰੀਜ਼ ਗੇਟ ਹਕੀਮਾਂ ਦਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਪਹਿਲਾਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲਿਆਂ ‘ਚ 2 ਮਰੀਜ਼ ਲੱਕੜ ਮੰਡੀ, ਤਿੰਨ ਮਿਲਾਪ ਐਵੇਨਿਊ ਅਤੇ ਇਕ ਗਰੀਨ ਸਿਟੀ ਸ਼ਾਮਲ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 1111 ਹੋ ਗਈ ਹੈ, ਜਿਨ੍ਹਾਂ ਵਿਚੋਂ 889 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਜਦਕਿ 159 ਤੋਂ ਵੱਧ ਮਰੀਜ਼ ਅਜੇ ਵੀ ਸਰਗਰਮ ਹਨ।

News Credit :jagbani(punjabkesar)