Image Courtesy :jagbani(punjabkesar)

ਹਰਿਆਣਾ- ਹਰਿਆਣਾ ‘ਚ ਕੋਰੋਨਾ ਵਾਇਰਸ ਦੇ ਅੱਜ ਯਾਨੀ ਐਤਵਾਰ ਨੂੰ 383 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 20965 ਹੋ ਗਈ ਹੈ। ਹਰਿਆਣਾ ਸਰਕਾਰ ਦੇ ਇੱਥੇ ਜਾਰੀ ਸਿਹਤ ਬੁਲੇਟਿਨ ਅਨੁਸਾਰ ਨਵੇਂ ਮਾਮਲਿਆਂ ‘ਚ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਜਿਵੇਂ ਫਰੀਦਾਬਾਦ ‘ਚ 106, ਸੋਨੀਪਤ ‘ਚ 101 ਅਤੇ ਗੁਰੂਗ੍ਰਾਮ ਤੋਂ 77 ਹਨ।
ਬੁਲੇਟਿਨ ਅਨੁਸਾਰ ਅੱਜ 220 ਮਰੀਜ਼ ਠੀਕ ਹੋਏ ਹਨ। ਇਨ੍ਹਾਂ ‘ਚੋਂ 75 ਸੋਨੀਪਤ ਤੋਂ, 50 ਰੋਹਤਕ ਤੋਂ, 31 ਪਲਵਲ ਤੋਂ ਅਤੇ 30 ਕਰਨਾਲ ਤੋਂ ਸ਼ਾਮਲ ਹਨ। ਪ੍ਰਦੇਸ਼ ‘ਚ ਮਹਾਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੁੱਲ 20965 ਲੋਕਾਂ ਨੂੰ ਵਾਇਰਸ ਤੋਂ ਪੀੜਤ ਪਾਇਆ ਜਾ ਚੁਕਿਆ ਹੈ। ਇਨ੍ਹਾਂ ‘ਚੋਂ 297 ਦੀ ਮੌਤ ਹੋ ਚੁਕੀ ਹੈ, 15614 ਮਰੀਜ਼ ਠੀਕ ਹੋ ਚੁਕੇ ਹਨ ਅਤੇ ਇਸ ਸਮੇਂ ਸਰਗਰਮ ਮਾਮਲਿਆਂ ਦੀ ਗਿਣਤੀ 5054 ਹੈ।
News Credit :jagbani(punjabkesar)