Image Courtesy : ਏਬੀਪੀ ਸਾਂਝਾ

ਇਸ ਵਾਰ ਬੋਰਡ ਕੋਰੋਨਾ ਲੌਕਡਾਊਨ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ ਬਾਕੀ ਪ੍ਰੀਖਿਆ ਨਹੀਂ ਲੈ ਸਕਿਆ। ਇਸ ਕਰਕੇ, ਮੈਰਿਟ ਸੂਚੀ ਤੇ ਟਾਪਰ ਦੀ ਸੂਚੀ ਵੀ ਜਾਰੀ ਨਹੀਂ ਕੀਤੀ ਜਾ ਰਹੀ ਹੈ।
ਚੰਡੀਗੜ੍ਹ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਪੰਚਕੁਲਾ ਖੇਤਰ ਦਾ ਨਤੀਜਾ 92.52 ਰਿਹਾ। ਵਿਦਿਆਰਥੀ ਆਪਣੇ ਨਤੀਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.nic.in ‘ਤੇ ਦੇਖ ਸਕਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਉਮੰਗ ਐਪ ਰਾਹੀਂ ਵੀ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।
ਪਿਛਲੇ ਸਾਲ ਨਤੀਜੇ 2 ਮਈ ਨੂੰ ਆਏ ਸੀ, ਪਰ ਇਸ ਸਾਲ ਕੋਰੋਨਾ ਕਾਰਨ ਬੰਦ ਹੋਣ ਕਰਕੇ ਨਤੀਜੇ ਜੁਲਾਈ ਵਿੱਚ ਆ ਰਹੇ ਹਨ। ਇਸ ਵਾਰ ਬੋਰਡ ਕੋਰੋਨਾ ਲੌਕਡਾਊਨ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ ਬਾਕੀ ਪ੍ਰੀਖਿਆ ਨਹੀਂ ਲੈ ਸਕਿਆ। ਇਸ ਕਰਕੇ, ਮੈਰਿਟ ਸੂਚੀ ਤੇ ਟਾਪਰ ਦੀ ਸੂਚੀ ਵੀ ਜਾਰੀ ਨਹੀਂ ਕੀਤੀ ਜਾ ਰਹੀ ਹੈ।
News Credit : ਏਬੀਪੀ ਸਾਂਝਾ