Image Courtesy :indianhealthyrecipes

ਸਮੱਗਰੀ
ਅੱਧਾ ਕਿਲੋ ਬੋਨਲੈੱਸ ਚਿਕਨ (ਸ਼ਵਾਰਮਾ ਬਣਾਉਣ ਲਈ)
2 ਪਿਆਜ਼ ਬਰੀਕ ਕੱਟੇ ਹੋਏ
1 ਟਮਾਟਰ ਬਰੀਕ ਕੱਟਿਆ ਹੋਇਆ
1 ਖੀਰਾ ਬਰੀਕ ਕੱਟਿਆ ਹੋਇਆ
2 ਚੱਮਚ ਅਦਰਕ-ਲਸਣ ਦਾ ਪੇਸਟ
ਲੋੜ ਅਨੁਸਾਰ ਮੇਯੋਨੇਜ਼
ਅੱਧਾ ਵੱਡਾ ਚੱਮਚ ਰਾਈ ਪਾਊਡਰ
ਇੱਕ ਵੱਡਾ ਚੱਮਚ ਚਿਲੀ ਸੌਸ
1/4 ਕੱਪ ਸਿਰਕਾ
1/2 ਕੱਪ ਦਹੀਂ
ਨਮਕ ਸੁਆਦ ਅਨੁਸਾਰ
ਲਾਲ ਮਿਰਚ ਪਾਊਡਰ ਸੁਆਦ ਅਨੁਸਾਰ
ਤਲਣ ਲਈ ਤੇਲ
2 ਕੱਪ ਮੈਦਾ ਜਾਂ ਕਣਕ ਦਾ ਆਟਾ
ਬਣਾਉਣ ਦਾ ਤਰੀਕਾ
1. ਚਿਕਨ ਨੂੰ ਧੋ ਕੇ ਦੋ ਇੰਚ ਲੰਬੇ ਅਤੇ ਇੱਕ ਇੰਚ ਚੌੜੇ ਪੀਸ ‘ਚ ਕੱਟ ਲਓ।
2. ਇੱਕ ਬਰਤਨ ‘ਚ ਅਦਰਕ-ਲਸਣ ਦਾ ਪੇਸਟ, ਚਿਲੀ ਸੌਸ, ਰਾਈ ਪਾਊਡਰ, ਲਾਲ ਮਿਰਚ ਪਾਊਡਰ ਅਤੇ ਨਮਕ ਮਿਲਾ ਕੇ ਚਿਕਨ ਨੂੰ ਅੱਧੇ ਘੰਟੇ ਲਈ ਫ਼ਰਿੱਜ ‘ਚ ਰੱਖ ਦਿਓ।
3. ਦੂਸਰੇ ਪਾਸੇ ਆਟਾ ਗੁੰਨ੍ਹ ਲਓ। ਇਸ ਦੇ ਪੇੜੇ ਬਣਾ ਕੇ ਪਤਲੀਆਂ ਰੋਟੀਆਂ ਵੇਲ ਕੇ ਤਵੇ ‘ਤੇ ਸੇਕ ਲਓ।
4. ਹੁਣ ਇੱਕ ਪੈਨ ‘ਚ ਤੇਲ ਪਾ ਕੇ ਗਰਮ ਕਰੋ।
5. ਹੁਣ ਇਸ ਪੈਨ ਚਿਕਨ ਪਾ ਦਿਓ ਅਤੇ 20-25 ਮਿੰਟ ਤਕ ਪਕਾਓ। ਪੱਕ ਜਾਣ ‘ਤੇ ਗੈਸ ਬੰਦ ਕਰ ਦਿਓ।
6. ਹੁਣ ਰੋਟੀ ‘ਤੇ ਪਹਿਲੇ ਮੇਯੋਨੇਜ਼ ਲਗਾਓ, ਫ਼ਿਰ ਸਵਾਦ ਅਨੁਸਾਰ ਚਿਕਨ ਸ਼ਵਾਰਮਾ, ਥੋੜ੍ਹਾ ਪਿਆਜ਼, ਟਮਾਟਰ, ਖੀਰਾ ਅਤੇ ਇੱਕ ਚੱਮਚ ਦਹੀਂ ਪਾ ਕੇ ਰੋਟੀ ਨੂੰ ਰੋਲ ਕਰ ਲਓ।
7. ਇਸ ਤਰ੍ਹਾਂ ਸਾਰੀਆਂ ਰੋਟੀਆਂ ਦੇ ਰੋਲ ਬਣਾ ਲਓ।
8. ਗਰਮਾ-ਗਰਮ ਰੋਲ ਨੂੰ ਹਰੀ ਚਟਨੀ ਅਤੇ ਟਮਾਟਰ ਦੀ ਸੌਸ ਨਾਲ ਪਰੋਸੋ।