Image Courtesy :jagbani(punjabkesar)

ਸਮੱਗਰੀ
2.5 ਕੱਪ ਆਟਾ
1/2 ਕੱਪ ਮੈਦਾ
1 ਚੱਮਚ ਬੇਕਿੰਗ ਪਾਊਡਰ
1 ਚੱਮਚ ਸਰ੍ਹੋਂ ਦਾ ਤੇਲ
1.5 ਵੱਡੇ ਚੱਮਚ ਖੰਡ
1/4 ਚੱਮਚ ਸੇਂਧਾ ਨਮਕ
ਜੈਮ
ਪਾਣੀ ਲੋੜ ਅਨੁਸਾਰ
ਬਣਾਉਣ ਦਾ ਤਰੀਕਾ
1. ਸਭ ਤੋਂ ਪਹਿਲਾਂ ਖੰਡ ਨੂੰ ਕੋਸੇ ਪਾਣੀ ‘ਚ ਮਿਲਾ ਲਓ।
2. ਆਟੇ ਅਤੇ ਨਮਕ ਦੋਨਾਂ ਨੂੰ ਛਾਣ ਕੇ ਇਸ ‘ਚ ਤੇਲ, ਬੇਕਿੰਗ ਸੋਡਾ ਅਤੇ ਖੰਡ ਵਾਲਾ ਪਾਣੀ ਮਿਲਾ ਕੇ ਆਟਾ ਗੁੰਨ੍ਹ ਲਓ।
3. ਹੁਣ ਬਰਤਨ ਨੂੰ ਤੇਲ ਲਗਾ ਕੇ 1:30 ਮਿੰਟ ਲਈ ਢੱਕ ਕੇ ਰੱਖ ਦਿਓ। ਇਹ ਫ਼ੁੱਲ ਕੇ ਦੁੱਗਣਾ ਹੋ ਜਾਵੇਗਾ।
4. ਜਦੋਂ ਇਸ ‘ਚ ਖਮੀਰ ਨਿਕਲ ਆਏ ਤਾਂ ਹਲਕੇ ਹੱਥਾਂ ਨਾਲ ਦਬਾ ਕੇ 1/4 ਤੋਂ 1/2 ਤਕ ਦੇ ਆਇਤਕਾਰ ਬਣਾਓ।
5. ਹੁਣ ਇਸ ‘ਚ ਜੈਮ ਲਗਾ ਕੇ ਧਿਆਨ ਨਾਲ ਰੋਲ ਕਰੋ।
6. ਇਸ ਨੂੰ ਇੱਕ ਪੈਨ ‘ਚ ਤੇਲ ਲਗਾ ਕੇ ਰੱਖ ਦੋ ਤਾਂ ਜੋ ਚਿਪਕੇ ਨਹੀਂ।
7. 40-50 ਮਿੰਟ ਲਈ ਇਸੇ ਤਰ੍ਹਾਂ ਰਹਿਣ ਦਿਓ।
8. ਅਵਨ 180 ਡਿਗ੍ਰੀ ‘ਤੇ ਗਰਮ ਕਰਕੇ ਇਸ ‘ਚ ਇਹ ਰੋਲ 35-40 ਮਿੰਟ ਲਈ ਬੇਕ ਕਰੋ ਜਦੋਂ ਤੱਕ ਕਿ ਗੂੜ੍ਹੇ ਨਾ ਹੋ ਜਾਣ। ਹੁਣ ਇਸ ਨੂੰ ਬਾਹਰ ਕੱਢ ਕੇ ਠੰਡਾ ਕਰਨ ਲਈ ਰੱਖੋ ਅਤੇ ਇਸ ਨੂੰ ਜੈਮ ਰੋਲ ਦੇ ਆਕਾਰ ‘ਚ ਕੱਟ ਕੇ ਪਰੋਸੋ।