Image Courtesy :iwmbuzz

ਕੰਗਨਾ ਰਣੌਤ, ਦੀਪਿਕਾ ਪਾਦੁਕੋਣ, ਪ੍ਰਿਅੰਕਾ ਚੋਪੜਾ, ਸੋਨਾਕਸ਼ੀ ਸਿਨਹਾ, ਮਹੇਸ਼ ਭੱਟ, ਈਸ਼ਾ ਗੁਪਤਾ, ਪਰਿਣੀਤੀ ਚੋਪੜਾ, ਰਿਤਿਕ ਰੌਸ਼ਨ, ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ, ਪੂਜਾ ਭੱਟ, ਨੇਹਾ ਧੂਪੀਆ ਸਮੇਤ ਅਜਿਹੇ ਕਲਾਕਾਰਾਂ੬ ਦੀ ਲੰਬੀ ਸੂਚੀ ਹੈ ਜੋ ਆਪਣੇ ਆਪਣੇ ਟਵੀਟ ਕਾਰਨ ਕਦੇ ਨਾ ਕਦੇ ਸੋਸ਼ਲ ਮੀਡੀਆ ‘ਤੇ ਟਰੋਲ ਹੁੰਦੇ ਰਹਿੰਦੇ ਹਨ। ਹਾਲ ਹੀ ਵਿੱਚ ਸ਼ਾਹਰੁਖ਼ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਨੇ ਆਪਣੀਆਂ ਕੁਝ ਗਲੈਮਰਸ ਤਸਵੀਰਾਂ੬ ਪੋਸਟ ਕੀਤੀਆਂ੬। ਉਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਦੀ ਟਰੋਲਿੰਗ ਸ਼ੁਰੂ ਹੋ ਗਈ। ਫ਼ਿਰ ਜਦੋਂ ਖ਼ੁਦ ਸੁਹਾਨਾ ਨੇ ਆਪਣੀ ਇੱਕ ਪੋਸਟ ਨਾਲ ਟਰੋਲਰ ਕਰਨ ਵਾਲਿਆਂ੬ ਨੂੰ ਮੂੰਹ ਤੋੜ ਜਵਾਬ ਦਿੱਤਾ ਤਾਂ੬ ਕਿਤੇ ਜਾ ਕੇ ਗੱਲ ਖ਼ਤਮ ਹੋਈ।
ਇੱਕ ਦਹਾਕੇ ਤੋਂ ਸੋਸ਼ਲ ਮੀਡੀਆ ‘ਤੇ ਫ਼ਿਲਮੀ ਹਸਤੀਆਂ ਨੂੰ ਕਈ ਤਰ੍ਹਾਂ੬ ਦੀ ਟਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੋਲ ਸਿਰਫ਼ ਫ਼ੋਟੋ ਪੋਸਟ ਪਾਉਣ ਜਾਂ੬ ਟਵੀਟ ਕਰਨ ਵਾਲੇ ਨਹੀਂ ਹੁੰਦੇ, ਇਹ ਉਹ ਵੀ ਹੁੰਦੇ ਹਨ ਜੋ ਕਿਸੇ ਵੀ ਮੁੱਦੇ ‘ਤੇ ਚੱਲ ਰਹੀ ਚਰਚਾ ਵਿੱਚ ਕੁੱਦਦੇ ਹਨ, ਖ਼ਰਾਬ ਟਿੱਪਣੀਆਂ੬ ਕਰਦੇ ਹਨ, ਲੱਤਾਂ੬ ਖਿੱਚਦੇ ਹਨ, ਭੱਦੀ ਭਾਸ਼ਾ ਦੀ ਵਰਤੋਂ ਕਰ ਕੇ ਹੋਰਾਂ੬ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਦੇ ਹਨ, ਆਦਿ। ਫ਼ਿਲਮੀ ਸਿਤਾਰੇ ਜਦੋਂ ਕਿਸੇ ਗੱਲ ‘ਤੇ ਜਿਵੇਂ ਹੀ ਕੋਈ ਟਿੱਪਣੀ ਕਰਦੇ ਹਨ ਤਾਂ੬ ਸੋਸ਼ਲ ਮੀਡੀਆ ‘ਤੇ ਖ਼ੂਬ ਟਰੋਲ ਹੁੰਦੇ ਹਨ, ਪਰ ਕੁਝ ਸਿਤਾਰੇ ਹੁਣ ਲੜਨ ਦੇ ਮੂਡ ਵਿੱਚ ਆ ਚੁੱਕੇ ਹਨ। ਸ਼ਾਹਰੁਖ਼ ਖ਼ਾਨ, ਰਿਚਾ ਚੱਢਾ, ਅਨੂਸ਼ਕਾ ਸ਼ਰਮਾ, ਨੇਹਾ ਧੂਪੀਆ ਸਮੇਤ ਅਜਿਹੇ ਕਈ ਕਲਾਕਾਰ ਟਰੋਲਿੰਗ ਦਾ ਮੂੰਹ ਤੋੜ ਜਵਾਬ ਦੇ ਰਹੇ ਹਨ।
ਪ੍ਰਿਅੰਕਾ ਚੋਪੜਾ ਨੇ ਜਦੋਂ ਤੋਂ ਵਿਆਹ ਕਰਾਇਆ ਹੈ ਓਦੋਂ੬ ਤੋਂ ਹੀ ਅਕਸਰ ਸੋਸ਼ਲ ਮੀਡੀਆ ‘ਤੇ ਉਸ ਨੂੰ ਟਰੋਲ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਆਪਣੇ ਪਤੀ ਨਿਕ ਜੋਨਾਸ ਨਾਲ ਸਿਗਰੈੱਟ ਪੀਣ ਵਾਲੀ ਤਸਵੀਰ ਪੋਸਟ ਕਰ ਕੇ ਉਸ ਨੇ ਆਫ਼ਤ ਹੀ ਬੁਲਾ ਲਈ। ਉਸ ਨੂੰ ਖ਼ੂਬ ਟਰੋਲ ਕੀਤਾ ਗਿਆ। ਕੁਝ ਦਿਨ ਪਹਿਲਾਂ੬ ਉਸ ਦੇ ਕਰੀਅਰ ਨੂੰ ਲੈ ਕੇ ਇੱਕ ਵਿਅਕਤੀ ਨਾਲ ਉਸ ਦਾ ਕਾਫ਼ੀ ਵਿਵਾਦ ਹੋਇਆ। ਕਈ ਵਾਰ ਪਤੀ ਨਿਕ ਜੋਨਾਸ ਦੀ ਵਜ੍ਹਾ ਨਾਲ ਵੀ ਉਸ ਨੂੰ ਟਰੋਲ ਕੀਤਾ ਜਾਂਦਾ ਹੈ। ਹਾਲਾਂਕਿ ਅਜਿਹੀਆਂ੬ ਸਾਰੀਆਂ੬ ਟਰੋਲਿੰਗਜ਼ ਦਾ ਪ੍ਰਿਅੰਕਾ ਉਚਿਤ ਜਵਾਬ ਦਿੰਦੀ ਹੈ। ਕਈ ਵਾਰ ਆਪਣੀਆਂ ਗ਼ਲਤੀਆਂ੬ ਦੀ ਵਜ੍ਹਾ ਨਾਲ ਵੀ ਉਹ ਟਰੋਲ ਹੁੰਦੀ ਹੈ। ਹਾਲ ਹੀ ਵਿੱਚ ਜਦੋਂ ਉਸ ਨੇ ਟਵੀਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹੈ ਤਾਂ੬ ਉਹ ਖ਼ੂਬ ਟਰੋਲ ਹੋਈ। ਕੁਝ ਦਿਨ ਪਹਿਲਾਂ੬ ਕੰਗਨਾ ਰਣੌਤ ਨੇ ਇੱਕ ਰਿਪੋਰਟਰ ਤੋਂ ਉਲਟੇ ਸੁਆਲ ਪੁੱਛ ਕੇ ਉਸ ਨੂੰ ਅਸਹਿਜ ਕੀਤਾ। ਸੋਸ਼ਲ ਮੀਡੀਆ ‘ਤੇ ਉਸ ਦੀ ਟਰੋਲਿੰਗ ਕਰ ਕੇ ਉਸ ਨੂੰ ਜੱਜ ਕੀਤਾ ਜਾਣ ਲੱਗਾ। ਉਸ ਦੀ ਭੈਣ ਰੰਗੋਲੀ ਨੂੰ ਵੀ ਨਹੀਂ ਬਖ਼ਸ਼ਿਆ ਗਿਆ, ਪਰ ਕੰਗਨਾ ਨੇ ਸਭ ਨੂੰ ਮੈਂਟਲ ਹੈ ਕਿਆ ਕਹਿ ਕੇ ਚੁੱਪ ਕਰਵਾ ਦਿੱਤਾ। ਦੂਜੇ ਪਾਸੇ, ਸ਼ਾਹਰੁਖ਼ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਦੀ ਗ਼ਲਤੀ ਸਿਰਫ਼ ਇੰਨੀ ਸੀ ਕਿ ਉਸ ਨੇ ਇੱਕ ਮੈਗਜ਼ੀਨ ਦੇ ਕਵਰ ਪੇਜ ਲਈ ਗਲੈਮਰਸ ਤਸਵੀਰਾਂ੬ ਖਿਚਵਾਈਆਂ੬। ਉਸ ਤੋਂ ਬਾਅਦ ਉਸ ਦੀ ਟਰੋਲਿੰਗ ਸ਼ੁਰੂ ਹੋ ਗਈ ਤਾਂ੬ ਉਸ ਨੇ ਵੀ ਸੰਖੇਪ ਵਿੱਚ ਜਵਾਬ ਦੇਣਾ ਸ਼ੁਰੂ ਕੀਤਾ। ਉਸ ਨੇ ਪੋਸਟ ਕੀਤੀ, ”ਮੈਨੂੰ ਆਪਣੇ ਕੰਮ ‘ਤੇ ਕੋਈ ਅਫ਼ਸੋਸ ਨਹੀਂ, ਪਰ ਮੇਰੀ ਟਰੋਲਿੰਗ ਹਾਲੇ ਵੀ ਜਾਰੀ ਹੈ।” ਉਂਝ ਸੁਹਾਨਾ ਜੇਕਰ ਗਲੈਮਰ ਦੀ ਦੁਨੀਆ੬ ਵਿੱਚ ਆਉਣ ਲਈ ਇਸ ਤਰ੍ਹਾਂ ਦਾ ਕੰਮ ਕਰ ਰਹੀ ਹੈ ਤਾਂ੬ ਇਸ ਵਿੱਚ ਗ਼ਲਤ ਵੀ ਕੀ ਹੈ? ਉਸ ਦੀ ਗ਼ਲਤੀ ਸਿਰਫ਼ ਇੰਨੀ ਹੀ ਹੈ ਕਿ ਉਹ ਇੱਕ ਸਲੈਬ੍ਰਿਟੀ ਦੀ ਬੇਟੀ ਹੈ ਅਤੇ ਉਸ ਨੂੰ ਇਹ ਸਭ ਕੁਝ ਆਸਾਨੀ ਨਾਲ ਮਿਲ ਗਿਐ।
ਇੱਕ ਸੱਜਣ ਹੈ ਕਮਾਲ ਆਰ ਖ਼ਾਨ। ਉਸ ਦਾ ਕਈ ਫ਼ਿਲਮੀ ਹਸਤੀਆਂ ਨਾਲ ਪੰਗਾ ਪੈ ਚੁੱਕਿਆ ਹੈ, ਪਰ ਉਹ ਸੁਧਰਨ ਦਾ ਨਾਂ੬ ਨਹੀਂ ਲੈਂਦਾ। ਸ਼ਾਹਰੁਖ਼ ਖ਼ਾਨ ਨਾਲ ਉਸ ਦੀ ਜ਼ਰਾ ਵੀ ਨਹੀਂ ਬਣਦੀ। ਉਸ ਦਾ ਨਾਂ੬ ਲੈ ਕੇ ਕਮਾਲ ਖ਼ਾਨ ਨੇ ਕਈ ਵਾਰ ਬਿਆਨਬਾਜ਼ੀ ਕੀਤੀ ਹੈ ਜਿਸ ਖ਼ਿਲਾਫ਼ ਫ਼ਿਰ ਸ਼ਾਹਰੁਖ਼ ਨੇ ਵੀ ਕੋਈ ਕਸਰ ਨਹੀਂ ਛੱਡੀ। ਕਮਾਲ ਦੇ ਨਿਸ਼ਾਨੇ ‘ਤੇ ਆਲੀਆ ਭੱਟ, ਸਿਧਾਰਥ ਮਲਹੋਤਰਾ, ਸੋਨਾਕਸ਼ੀ ਸਿਨਹਾ ਵਰਗੇ ਕਈ ਸਿਤਾਰੇ ਹਨ। ਆਲੀਆ ਬਾਰੇ ਗ਼ਲਤ ਬਿਆਨਬਾਜ਼ੀ ਕਰਨ ‘ਤੇ ਸਿਧਾਰਥ ਨੇ ਉਸ ਦੀ ਚੰਗੀ ਤਰ੍ਹਾਂ੬ ਰੇਲ ਬਣਾਈ ਸੀ। ਇੱਕ ਵਾਰ ਸੋਨਾਕਸ਼ੀ ਵੀ ਉਸ ਖ਼ਿਲਾਫ਼ ਬਹੁਤ ਬੋਲੀ ਸੀ। ਫ਼ੈਸ਼ਨ ਦੇ ਮਾਮਲੇ ਵਿੱਚ ਬਹੁਤ ਖੁੱਲ੍ਹੇ ਦਿਮਾਗ਼ ਦੀ ਲੋੜ ਪੈਂਦੀ ਹੈ। ਇਹੀ ਕਾਰਨ ਹੈ ਕਿ ਫ਼ੈਸ਼ਨ ਸ਼ੂਟਿੰਗ ਤੋਂ ਬਾਅਦ ਦੀਪਿਕਾ ਨੂੰ ਕਈ ਤਰ੍ਹਾਂ੬ ਦੀਆਂ੬ ਗੱਲਾਂ੬ ਸੁਣਨੀਆਂ੬ ਪੈਂਦੀਆਂ੬ ਹਨ। ਈਸ਼ਾ ਗੁਪਤਾ ਨੂੰ ਇਹ ਸੁਣਨਾ ਪੈਂਦਾ ਹੈ ਕਿ ਉਸ ਦਾ ਰੰਗ ਸਾਂਵਲਾ ਹੈ। ਇਸ ਪ੍ਰਕਾਰ ਹੀ ਪ੍ਰਿਅੰਕਾ ਚੋਪੜਾ ਦੇ ਫ਼ੈਸ਼ਨ ਸਟਾਈਲ ਨੂੰ ਬੀਤਿਆ ਹੋਇਆ ਕਿਹਾ ਜਾਂਦਾ ਹੈ।
ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ‘ਤੇ ਬਹੁਤ ਘੱਟ ਸਿਤਾਰੇ ਟਵੀਟ ਕਰਨਾ ਪਸੰਦ ਕਰਦੇ ਹਨ। ਹੁਣ ਜਿਵੇਂ੬ ਸ਼ਾਹਰੁਖ਼ ਨੂੰ ਇੱਕ ਵਾਰ ਪੁੱਛਿਆ ਗਿਆ ਕਿ ਫ਼ੈਸ਼ਨ ਅਤੇ ਦੂਜੇ ਵਿਸ਼ਿਆਂ੬ ‘ਤੇ ਉਹ ਅਕਸਰ ਬੋਲਦੇ ਰਹਿੰਦੇ ਹਨ, ਪਰ ਰੋਹਿੰਗਾ, ਕਸ਼ਮੀਰ ਜਾਂ੬ ਬੰਗਾਲ ਦੇ ਦੰਗਿਆਂ ਬਾਰੇ ਉਹ ਕੁਝ ਨਹੀਂ ਬੋਲਦੇ? ਸ਼ਾਹਰੁਖ਼ ਠਹਿਰਿਆ ਹੋਇਆ ਵਿਅਕਤੀ ਹੈ। ਉਹ ਵਿਵਾਦਾਂ੬ ਤੋਂ ਦੂਰ ਹੀ ਰਹਿਣਾ ਚਾਹੁੰਦਾ ਹੈ। ਇਸ ਲਈ ਉਸ ਨੇ ਬਹੁਤ ਸੰਤੁਲਿਤ ਜਵਾਬ ਦਿੱਤਾ।
ਇੱਕ ਵਾਰ ਅਭਿਨੇਤਰੀ ਰਿਚਾ ਚੱਢਾ ਨੇ ਕਹਿ ਦਿਤਾ, ”ਉੱਤਰ ਭਾਰਤ ਨਾਲ ਤਮਿਲਾਂ੬ ਦਾ ਨਹੀਂ ਸਗੋਂ ਪਾਕਿਸਤਾਨੀਆਂ ਦਾ ਜ਼ਿਆਦਾ ਮੇਲ ਹੈ” ਇਸ ‘ਤੇ ਜਦੋਂ ਉਸ ਨੂੰ ਟਰੋਲ ਕੀਤਾ ਜਾਣ ਲੱਗਾ ਤਾਂ੬ ਉਸ ਦਾ ਜਵਾਬ ਸੀ, ”ਮੈਂ੬ ਤਮਿਲ ਲੋਕਾਂ੬ ਨਾਲ ਇੰਨਾ ਪਿਆਰ ਕਰਦੀ ਹਾਂ੬ ਕਿ ਉਨ੍ਹਾਂ ਦੀ ਭਾਸ਼ਾ ਪੜ੍ਹ ਅਤੇ ਲਿਖ ਸਕਦੀ ਹਾਂ, ਪਰ ਇਸ ਨਾਲ ਤੁਹਾਡਾ ਕੀ ਲੈਣਾ ਦੇਣਾ? ਬਸ! ਮੈਨੂੰ ਟਰੋਲ ਕਰਦੇ ਰਹੋ।” ਉਸ ਨੂੰ ਧਮਕੀਆਂ੬ ਮਿਲਣ ਲੱਗੀਆਂ੬। ਫ਼ਿਰ ਰਿਚਾ ਨੇ ਟਵਿਟਰ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਇਹ ਸਭ ਬੰਦ ਹੋਣਾ ਚਾਹੀਦਾ ਹੈ।ਕੁਝ ਸਮਾਂ੬ ਪਹਿਲਾਂ੬ ਸਵਰਾ ਭਾਸਕਰ ਕਾਫ਼ੀ ਅਜੀਬ ਸਥਿਤੀ ਵਿੱਚ ਆ ਗਈ ਸੀ। ਵੀਰੇ ਦੀ ਵੈਡਿੰਗ ਦੇ ਇੱਕ ਬੋਲਡ ਦ੍ਰਿਸ਼ ਨਾਲ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ੬ ਦੇ ਸਵਾਲਾਂ ਵਿੱਚ ਘਿਰ ਗਈ। ਇੱਕ ਤੋਂ ਬਾਅਦ ਇੱਕ ਟਰੋਲਜ਼ ਆਉਣ ਲੱਗੀਆਂ੬। ਕਿਸੇ ਨੇ ਕਿਹਾ ਦਾਦੀ ਨਾਲ ਫ਼ਿਲਮ ਦੇਖ ਰਿਹਾ ਸੀ, ਕਿਸੇ ਨੇ ਕਿਹਾ ਨਾਨੀ ਨਾਲ ਫ਼ਿਲਮ ਦੇਖੀ। ਆਖਿਰ ਸਵਰਾ ਨੇ ਟਵੀਟ ਕੀਤਾ, ”ਮੈਨੂੰ ਲੱਗਦਾ ਹੈ ਕਿ ਕੋਈ ਵਿਸ਼ੇਸ਼ ਸੈੱਲ ਦਾਦੀ-ਨਾਨੀ ਨੂੰ ਲੈ ਕੇ ਜਾਣ ਲਈ ਅਲੱਗ ਤੋਂ ਟਿਕਟ ਕੱਟ ਕੇ ਦੇ ਰਿਹਾ ਹੈ। ਲੱਗਦਾ ਹੈ ਟਵੀਟ ਕਰਨ ਲਈ ਵੀ ਖ਼ਰਚਾ ਪਾਣੀ ਮਿਲ ਰਿਹਾ ਹੈ।” ਟਰੋਲਿੰਗ ਦੀ ਇਹ ਸਮੱਸਿਆ ਸਿਰਫ਼ ਫ਼ਿਲਮੀ ਹਸਤੀਆਂ ਦੀ ਨਹੀਂ ਸਗੋਂ ਦੂਜੀਆਂ ਵੱਡੀਆਂ ਸ਼ਖ਼ਸੀਅਤਾਂ੬ ਯਾਨੀ ਰਾਜਨੇਤਾ ਅਤੇ ਖਿਡਾਰੀ ਖ਼ਾਸ ਤੌਰ ‘ਤੇ ਕ੍ਰਿਕਟ ਨਾਲ ਜੁੜੇ ਲੋਕ ਵੀ ਇਸ ਦੀ ਲਪੇਟ ਵਿੱਚ ਖ਼ੂਬ ਆਉਂਦੇ ਹਨ।