Image Courtesy :jagbani(punjabkesar)

ਜੈਪੁਰ- ਰਾਜਸਥਾਨ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਵੀਰਵਾਰ ਨੂੰ ਚਾਰ ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਸੂਬੇ ‘ਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 534 ਹੋ ਗਈ। ਇਸ ਦੇ ਨਾਲ ਹੀ ਸੂਬੇ ‘ਚ 143 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ ‘ਚ ਇਸ ਖਤਰਨਾਕ ਵਾਇਰਸ ਦੀ ਕੁੱਲ ਗਿਣਤੀ 26580 ਹੋ ਗਈ ਹੈ, ਜਿਨ੍ਹਾਂ ‘ਚੋਂ 6459 ਰੋਗੀ ਇਲਾਜ ਅਧੀਨ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਜੈਪੁਰ, ਕਰੌਲੀ, ਸਵਾਈਮਾਧੋਪੁਰ ਅਤੇ ਇਕ ਹੋਰ ਸੂਬੇ ‘ਚ ਇਕ-ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਇਸ ਨਾਲ ਸੂਬੇ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 534 ਹੋ ਗਈ ਹੈ।
ਸਿਰਫ਼ ਜੈਪੁਰ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਨਰ ਵਾਲਿਆਂ ਦੀ ਗਿਣਤੀ 179 ਹੋ ਗਈ ਹੈ, ਜਦੋਂ ਕਿ ਜੋਧਪੁਰ ‘ਚ 65, ਭਰਤਪੁਰ ‘ਚ 43, ਕੋਟਾ ‘ਚ 27, ਅਜਮੇਰ ‘ਚ 26, ਬੀਕਾਨੇਰ ‘ਚ 21, ਨਾਗੌਰ ‘ਚ 18 ਅਤੇ ਪਾਲੀ ‘ਚ 15 ਅਤੇ ਧੌਲਪੁਰ ‘ਚ 13 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 34 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਸਵੇਰੇ 10.30 ਵਜੇ ਤੱਕ ਸੂਬੇ ‘ਚ ਇਨਫੈਕਸ਼ਨ ਦੇ 143 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ‘ਚੋਂ ਬੀਕਾਨੇਰ ‘ਚ 46, ਅਲਵਰ ‘ਚ 45, ਜੈਪੁਰ ‘ਚ 30, ਝੁੰਝੁਨੂੰ ‘ਚ 12, ਨਾਗੌਰ ‘ਚ 5, ਪ੍ਰਤਾਪਗਰ੍ਹ, ਬਾਂਸਵਾੜਾ, ਕਰੌਲੀ, ਬੂੰਦੀ ਅਤੇ ਹੋਰ ਸੂਬਿਆਂ ਤੋਂ ਇਕ-ਇਕ ਨਵੇਂ ਮਾਮਲੇ ਸ਼ਾਮਲ ਹਨ। ਰਾਜ ਭਰ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਕਈ ਥਾਣਾ ਖੇਤਰਾਂ ‘ਚ ਕਰਫਿਊ ਲੱਗਾ ਹੋਇਆ ਹੈ।

News Credit :jagbani(punjabkesar)