Image Courtesy :globalpunjabtv

ਬੇਬੀ ਭਾਨੂਰੇਖਾ ਦੇ ਨਾਂ ਨਾਲ ਚਾਰ ਸਾਲ ਦੀ ਉਮਰ ਵਿੱਚ ਕੈਮਰੇ ਨਾਲ ਰਿਸ਼ਤਾ ਜੋੜਨ ਵਾਲੀ ਰੇਖਾ ਦੀ ਜ਼ਿੰਦਗੀ ਦੇ ਸੰਘਰਸ਼ ਅਤੇ ਸਫ਼ਲਤਾ ਦੀ ਕਹਾਣੀ ਕਿਸੇ ਦਿਲਚਸਪ ਦਾਸਤਾਨ ਤੋਂ ਘੱਟ ਨਹੀਂ।
ਮੁੱਢਲਾ ਜੀਵਨ
10 ਅਕਤੂਬਰ 1954 ਨੂੰ ਚੇਨਈ ਵਿੱਚ ਪੈਦਾ ਹੋਈ ਤਾਮਿਲ ਅਦਾਕਾਰਾ ਜੈਮਿਨੀ ਗਣੇਸ਼ਨ ਅਤੇ ਤੇਲਗੂ ਅਦਾਕਾਰਾ ਪੁਸ਼ਪਾਵਲੀ ਦੀ ਔਲਾਦ ਭਾਨੂਰੇਖਾ ਨੇ ਆਪਣੀ ਅਦਾਕਾਰੀ ਅਤੇ ਸੁੰਦਰਤਾ ਦਾ ਅਜਿਹਾ ਜਾਦੂ ਚਲਾਇਆ ਕਿ ਉਸ ਦੀ ਚਮਕ ਅੱਜ ਵੀ ਫ਼ਿੱਕੀ ਨਹੀਂ ਪਈ। ਜਿਥੇ ਰੇਖਾ ਦੀਆਂ੬ ਸਮਕਾਲੀ ਅਤੇ ਉਨ੍ਹਾਂ੬ ਤੋਂ ਬਾਅਦ ਫ਼ਿਲਮ ਜਗਤ ਵਿੱਚ ਆਈਆਂ ਕਈ ਅਭਿਨੇਤਰੀਆਂ੬ ਹਾਸ਼ੀਏ ‘ਤੇ ਚਲੀਆਂ੬ਗਈਆਂ੬ਹਨ ਉਥੇ ਰੇਖਾ ਦੀ ਅਦਾਕਾਰੀ ਦਾ ਕਾਰਵਾਂ੬ ਬਹੁਤ ਲੰਬੇ ਸਮੇਂ੬ ਤਕ ਚੱਲਿਆ ਹੈ। ਇਸ ‘ਚ ਇੱਕ ਦਿਲਚਸਪ ਗੱਲ ਹੈ ਕਿ ਸਾਲ 1970 ‘ਚ ਜਦੋਂ ਫ਼ਿਲਮ ਸਾਵਨ ਭਾਦੋਂ ਰਿਲੀਜ਼ ਹੋਈ ਸੀ ਤਾਂ੬ ਇਸੇ ਰੇਖਾ ਬਾਰੇ ਫ਼ਿਲਮ ਦੇਖ ਕੇ ਨਿਕਲਣ ਵਾਲੇ ਦਰਸ਼ਕਾਂ੬ ਅਤੇ ਸਮੀਖਿਅਕਾਂ ਨੇ ਕਿਹਾ ਸੀ ਕਿ ਫ਼ਿਲਮ ਅਦਾਕਾਰ ਨਵੀਨ ਨਿਸ਼ਚਲ ਭਾਵੇਂ੬ ਚੱਲ ਪੈਣ, ਪਰ ਸਾਂਵਲੀ ਅਤੇ ਥੁਲਥੁਲ ਸ਼ਰੀਰ ਵਾਲੀ ਇਸ ਹੀਰੋਇਨ ਦਾ ਤਾਂ੬ ਰੱਬ ਹੀ ਰਾਖਾ ਹੈ ਅਤੇ ਆਉਣ ਵਾਲੇ ਸਮੇਂ੬ ‘ਚ ਰੇਖਾ ਨੇ ਨਾ ਸਿਰਫ਼ ਆਪਣਾ ਸਰੀਰ ਸਗੋਂ੬ ਆਪਣੀ ਅਦਾਕਾਰੀ ਨਾਲ ਇਸ ਗੱਲ ਨੂੰ ਸਿੱਧ ਕਰ ਦਿਖਾਇਆ।
ਅਮਿਤਾਭ ਨਾਲ ਬਣੀ ਪਛਾਣ
ਬਤੌਰ ਅਦਾਕਾਰਾ ਰੇਖਾ ਦੀ ਪਛਾਣ ਅਮਿਤਾਭ ਬੱਚਨ ਦੀ ਨਾਇਕਾ ਬਣਨ ਨਾਲ ਸ਼ੁਰੂ ਹੋਈ ਜਦੋਂ ਉਸ੬ ਨੇ ਪਹਿਲੀ ਵਾਰ ਫ਼ਿਲਮ ਅਲਾਪ (1977) ‘ਚ ਅਮਿਤਾਭ ਨਾਲ ਕੰਮ ਕੀਤਾ। ਪ੍ਰਕਾਸ਼ ਮਹਿਰਾ ਦੀ ਮੁਕੱਦਰ ਕਾ ਸਿਕੰਦਰ ਵਿੱਚ ਇੱਕ ਵੇਸ਼ਵਾ ਦੇ ਕਿਰਦਾਰ ਵਿੱਚ ਉਸ ਨੇ ਜਾਨ ਪਾ ਦਿੱਤੀ। ਪਹਿਲੀ ਵਾਰ ਸ਼ੋਹਰਤ ਦੇ ਅਸਮਾਨ ਨੂੰ ਛੋਹਿਆ ਅਤੇ ਫ਼ਿਰ ਦੇਖਦੇ ਹੀ ਦੇਖਦੇ ਇਹ ਜੋੜੀ ਸਿਨੇਮਾ ਇਤਿਹਾਸ ‘ਚ ਆਪਣਾ ਨਾ੬ ਦਰਜ ਕਰਵਾਉਂਦੀ੬ਦੀ ਗਈ। ਸੁਹਾਗ, ਮਿ. ਨਟਵਰਲਾਲ ਸਮੇਤ ਕਈ ਫ਼ਿਲਮਾਂ ਦੀ ਸਫ਼ਲਤਾ ਨਾਲ ਇਸ ਜੋੜੀ ਨੇ ਬੁਲੰਦੀਆਂ੬ ਦੀ ਉਹ ਸਿਖਰ ਛੋਹੀ ਜਿਸ ਨੂੰ ਅੱਜ ਵੀ ਲੋਕ-ਪ੍ਰਿਯਤਾ ਦਾ ਇਤਿਹਾਸ ਮੰਨਿਆ ਜਾਂਦਾ ਹੈ।ਇਸ ਜੋੜੀ ਦੀ ਸਿਖਰ ਰਹੀ ਯਸ਼ ਚੋਪੜਾ ਦੀ ਫ਼ਿਲਮ ਸਿਲਸਿਲਾ ਆਈ ਜਿਸ ਵਿੱਚ ਅਮਿਤਾਭ ਨਾਲ ਰੇਖਾ ਅਤੇ ਜਯਾ ਬੱਚਨ ਦਾ ਤਿਕੋਣ ਸੀ। ਫ਼ਿਲਮ ‘ਚ ਜਯਾ ਨੇ ਅਮਿਤਾਭ ਦੀ ਪਤਨੀ ਅਤੇ ਰੇਖਾ ਨੇ ਪ੍ਰੇਮਿਕਾ ਦਾ ਰੋਲ ਨਿਭਾਇਆ ਸੀ। ਇਹੀ ਕਾਰਨ ਹੈ ਕਿ ਇਸ ਫ਼ਿਲਮ ਨੂੰ ਬੱਚਨ ਦੀ ਨਿੱਜੀ ਜ਼ਿੰਦਗੀ ਨਾਲ ਜੋੜ ਕੇ ਦੇਖਿਆ ਗਿਆ ਅਤੇ ਇਸ ਜੋੜੀ ਦੇ ਆਪਸੀ ਰਿਸ਼ਤਿਆਂ੬ ਨੂੰ ਲੈ ਕੇ ਚਰਚਿਆਂ੬ ਦਾ ਬਾਜ਼ਾਰ ਅੱਜ ਵੀ ਬੁਲੰਦ ਰਹਿੰਦਾ ਹੈ। ਇਸ ਜੋੜੀ ਦੇ ਦੀਵਾਨੇ ਤਾਂ੬ ਅੱਜ ਵੀ ਆਸ ਲਗਾਈ ਬੈਠੇ ਹਨ ਕਿ ਉਹ ਇੱਕ ਵਾਰ ਫ਼ਿਰ ਸਫ਼ਲਤਾ ਦੇ ਇਤਿਹਾਸ ਨੂੰ ਦੁਹਰਾਉਣ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਦਿਨ ਅਮਿਤਾਭ-ਰੇਖਾ ਇੱਕ ਫ਼ਿਲਮ ਵਿੱਚ ਇਕੱਠੇ ਕੰਮ ਕਰਨ ਲਈ ਰਾਜ਼ੀ ਹੋ ਗਏ, ਉਹ ਫ਼ਿਲਮ ਦਰਸ਼ਕਾਂ੬ ਦੇ ਹਜ਼ੂਮ ਨੂੰ ਥਿਏਟਰਾਂ੬ ‘ਚ ਲੈ ਆਏਗੀ।
ਇੱਕ ਨੈਚੁਰਲ ਅਦਾਕਾਰਾ
ਰੇਖਾ ਹਿੰਦੀ ਸਿਨੇਮਾ ਦੀਆਂ੬ ਸਭ ਤੋਂ ਨੈਚੁਰਲ ਅਭਿਨੇਤਰੀਆਂ੬ ‘ਚੋਂ ਇੱਕ ਹੈ ਜਿਸ ਨੇ ਚਾਰ ਦਹਾਕਿਆਂ੬ ਬਾਅਦ ਵੀ ਆਪਣੇ ਫ਼ਿਲਮੀ ਕਰੀਅਰ ਵਿੱਚ ਇੱਕ ਖ਼ੂਬਸੂਰਤ ਸਕੂਲੀ ਵਿਦਿਆਰਥਣ ਤੋਂ ਲੈ ਕੇ ਖ਼ੂਨ ਭਰੀ ਮਾਂਗ ਵਿੱਚ ਦੇਵੀ ਤੋਂ ਦੁਰਗਾ ਬਣੀ ਔਰਤ ਦਾ ਕਿਰਦਾਰ ਬੜੀ ਖ਼ੂਬਸੂਰਤੀ ਨਾਲ ਨਿਭਾਇਆ। ਬੱਚਨ ਤੋਂ ਹੱਟ ਕੇ ਰੇਖਾ ਦੇ ਕਰੀਅਰ ਵਿੱਚ ਉਮਰਾਓ ਜਾਨ ਇੱਕ ਨਵਾਂ੬ ਮੋੜ ਸਿੱਧ ਹੋਈ ਜਿਸ ਵਿੱਚ ਰੇਖਾ ਦੀ ਅਦਾਕਾਰੀ ਦਾ ਅਸਲ ਜਾਦੂ ਦੇਖਣ ਨੂੰ ਮਿਲਿਆ। ਸ਼ਾਨਦਾਰ ਅਦਾਕਾਰੀ ਨਾਲ ਉਨ੍ਹਾਂ੬ ਨੇ ਆਪਣੀ ਅਦਾਕਾਰੀ ਦੀ ਸਮਰਥਾ ਨੂੰ ਇੱਕ ਨਵੀਂ ਉਚਾਈ ਦਿੱਤੀ। ਇਸ ਫ਼ਿਲਮ ਲਈ ਸਰਵੋਤਮ ਅਦਾਕਾਰਾ ਦਾ ਰਾਸ਼ਟਰੀ ਐਵਾਰਡ ਜਿੱਤਣਾ ਰੇਖਾ ਦੀ ਅਦਾਕਾਰੀ ਦੀ ਸਮਰਥਾ ਦਾ ਹੀ ਸਬੂਤ ਸੀ। ਇਸ ਪਿੱਛੋਂ੬ ਰੇਖਾ ਦੇ ਕਰੀਅਰ ਵਿੱਚ ਮੰਦੀ ਜ਼ਰੂਰ ਆਈ, ਪਰ ਨਿਜੀ ਤੌਰ ‘ਤੇ ਫ਼ਿਲਮ ਜਗਤ ਵਿੱਚ ਉਸ੬ ਦਾ ਜਾਦੂ ਓਦੋਂ੬ ਵੀ ਕਾਇਮ ਰਿਹਾ।
ਕਿਰਦਾਰਾਂ੬ ਵਿੱਚ ਵੰਨਗੀ
ਲੋਕ-ਪ੍ਰਿਯਤਾ ਪੱਖੋਂ੬ ਦੇਖੀਏ ਤਾਂ੬ ਰੇਖਾ ਨੂੰ ਲੇਡੀ ਅਮਿਤਾਭ ਬੱਚਨ ਮੰਨਿਆ ਜਾਂਦਾ ਹੈ। ਉਸ ਦੇ ਕਿਰਦਾਰਾਂ੬ ਵਿੱਚ ਵੀ ਵੱਖੋ ਵੱਖਰੀ ਵੰਨਗੀ ਦੇਖਣ ਨੂੰ ਮਿਲਦੀ ਹੈ। ਮੁਝੇ ਇਨਸਾਫ਼ ਚਾਹੀਏ (1980) ‘ਚ ਇੱਕ ਵਕੀਲ, ਜਾਲ (1986) ਵਿੱਚ ਮਾਂ੬ (ਮੰਦਾਕਿਨੀ ਦੀ) ਅਤੇ ਇਨਸਾਫ਼ ਕੀ ਆਵਾਜ਼ ਵਿੱਚ ਇੱਕ ਇੰਸਪੈਕਟਰ, ਖ਼ੂੰਨ ਭਰੀ ਮਾਂਗ (1988) ਵਿੱਚ ਸੁਆਣੀ ਅਤੇ ਬਦਲਾ ਲੈਣ ਵਾਲੀ ਮਾਡਲ, ਫੂਲ ਬਨੇ ਅੰਗਾਰੇ (1999) ‘ਚ ਇੱਕ ਐੱਸ. ਪੀ., ਮੈਡਮ ਐੱਕਸ (1994), ਖਿਲਾੜੀਓਂ ਕਾ ਖਿਲਾੜੀ (1996) ਵਿੱਚ ਲੇਡੀ ਡੌਨ ਦੇ ਰੋਲ ਵਿੱਚ ਉਸ ਨੂੰ ਖ਼ੂਬ ਪਸੰਦ ਕੀਤਾ ਗਿਆ। ਇਨ੍ਹਾਂ੬ ਤੋਂ ਇਲਾਵਾ ਵੀ ਜਿਹੜੀਆਂ੬ ਫ਼ਿਲਮਾਂ੬ ਵਿੱਚ ਰੇਖਾ ਨੇ ਪੁਲੀਸ ਇੰਸਪੈਕਟਰ ਦਾ ਰੋਲ ਕੀਤਾ ਉਹ ਛਾ ਗਈਆਂ੬ ਅਤੇ ਉਨ੍ਹਾਂ੬ ਨੂੰ ਲੇਡੀ ਅਮਿਤਾਭ ਕਿਹਾ ਜਾਣ ਲੱਗਿਆ।
ਜਾਦੂ ਅੱਜ ਵੀ ਕਾਇਮ ਹੈ
ਫ਼ਿਲਮ ਪਰਿਣੀਤਾ ਦੇ ਗੀਤ ਦੀ ਸਫ਼ਲਤਾ ਤੋਂ ਸਿੱਧ ਹੋ ਗਿਆ ਕਿ ਚਾਰ ਦਹਾਕਿਆਂ੬ ਤੋਂ ਬਾਅਦ ਵੀ ਰੇਖਾ ਦਾ ਜਾਦੂ ਕਾਇਮ ਹੈ। ਅੱਜ ਵੀ ਰੇਖਾ ਦੀ ਸਮਰੱਥਾ ਅਤੇ ਰਹੱਸ ਹਮੇਸ਼ਾ ਦਿਲਚਸਪੀ ਦਾ ਸਬੱਬ ਬਣੇ ਹੋਏ ਹਨ ਅਤੇ ਸ਼ਾਇਦ ਹਮੇਸ਼ਾ ਰਹਿਣ। ਖ਼ੁਦ ਨੂੰ ਰੱਬ ਦੀ ਸਭ ਤੋਂ ਪਿਆਰੀ ਔਲਾਦ ਮੰਨਣ ਵਾਲੀ ਰੇਖਾ ਦੀ ਜ਼ਿੰਦਗੀ ਹਮੇਸ਼ਾ ਰਹੱਸਾਂ੬ ਵਿੱਚ ਕੈਦ ਰਹੀ ਹੈ। ਅਮਿਤਾਭ ਨਾਲ ਸਫ਼ਲਤਾ ਅਤੇ ਪਿਆਰ ਦੇ ਰਿਸ਼ਤਿਆਂ ਨੇ ਰੇਖਾ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਅੱਜ ਵੀ ਇਸ ਜੋੜੀ ਨੂੰ ਬੇਜੋੜ ਕਿਹਾ ਜਾਂਦਾ ਹੈ।
ਅਸਫ਼ਲ ਵਿਆਹੁਤਾ ਜੀਵਨ
ਖ਼ੂਬਸੂਰਤੀ ਦੀ ਮਿਸਾਲ ਕਹੀ ਜਾਣ ਵਾਲੀ ਰੇਖਾ ਦੀ ਨਿੱਜੀ ਜ਼ਿੰਦਗੀ ਵੀ ਹਮੇਸ਼ਾ ਚਰਚਿਤ ਰਹੀ। ਅਮਿਤਾਭ ਤੋਂ ਇਲਾਵਾ ਕਈ ਸਿਤਾਰਿਆਂ੬ ਨਾਲ ਉਸ ਦੇ ਅਫ਼ੇਅਰਜ਼ ਦੇ ਕਿੱਸੇ ਚਰਚਾ ਵਿੱਚ ਰਹੇ। 1990 ‘ਚ ਦਿੱਲੀ ਦੇ ਬਿਜ਼ਨਸਮੈਨ ਮੁਕੇਸ਼ ਅਗਰਵਾਲ ਨਾਲ ਉਸ ਦੇ ਵਿਆਹ ਦੀ ਅਸਫ਼ਲਤਾ ਰੇਖਾ ਦੇ ਰਹੱਸਾਂ ਦਾ ਇੱਕ ਹਿੱਸਾ ਹੈ। ਲੋਕਾਂ੬ ਨੂੰ ਹੈਰਾਨ ਕਰਨ ‘ਚ ਵਿਸ਼ਵਾਸ ਰੱਖਣ ਵਾਲੀ ਰੇਖਾ ਕਦੋਂ੬ ਕੀ ਕਰੇ ਅਤੇ ਕਹੇ, ਕੋਈ ਨਹੀਂ ਜਾਣਦਾ। ਰੇਖਾ ਵਿਲੱਖਣ ਹੈ ਅਤੇ ਸ਼ਬਦਾਂ੬ ਤੋਂ ਪਾਰ ਉਸ ਦਾ ਇੱਕ ਅਜਿਹਾ ਸੰਸਾਰ ਹੈ ਜਿਸ ਦੇ ਰਹੱਸ ਕੋਈ ਨਹੀਂ ਜਾਣ ਸਕਦਾ, ਸਿਵਾਏ ਰੇਖਾ ਦੇ।