Image Courtesy :jagbani(punjabkesar)

ਨਵੀਂ ਦਿੱਲੀ- ਏਸ਼ੀਆ ਦੀ ਸਭ ਤੋਂ ਵੱਡੀ ਅਤੇ ਹਾਈ ਸਕਿਓਰਿਟੀ ਤਿਹਾੜ ਦੇ ਜੇਲ ਨੰਬਰ 4 ‘ਚ ਇਕ ਕੈਦੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਕੈਦੀ ਦੀ ਪਛਾਣ ਰਵੀ (38) ਦੇ ਰੂਪ ‘ਚ ਹੋਈ ਹੈ। ਜੇਲ ਪ੍ਰਸ਼ਾਸਨ ਨੇ ਦੱਸਿਆ ਕਿ ਕੈਦੀ ਰਵੀ 3 ਦਿਨ ਪਹਿਲਾਂ ਹੀ ਦਿੱਲੀ ਦੇ ਮੋਹਨ ਗਾਰਡਨ ਇਲਾਕੇ ‘ਚ ਆਪਣੀ ਸੱਸ ਦੀ ਹੱਤਿਆ ਕਰ ਦਿੱਤੀ ਸੀ, ਜਿਸ ਦੇ ਦੋਸ਼ ‘ਚ ਉਹ ਜੇਲ ‘ਚ ਬੰਦ ਸੀ। ਉਸ਼ ਦੇ ਫਾਂਸੀ ਲਗਾਉਣ ਦਾ ਕਾਰਨ ਹੁਣ ਤੱਕ ਸਾਹਮਣੇ ਨਹੀਂ ਆ ਸਕਿਆ ਹੈ।
ਇਸ ਤੋਂ ਪਹਿਲਾਂ ਅਪ੍ਰੈਲ ‘ਚ ਵੀ ਤਿਹਾੜ ਜੇਲ ‘ਚ ਇਕ ਮਹਿਲਾ ਕੈਦੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਦਿੱਲੀ ਦੀ ਤਿਹਾੜ ਜੇਲ ਨੰਬਰ 6 ‘ਚ 38 ਸਾਲਾ ਕਵਿਤਾ ਨਾਂ ਦੀ ਜਨਾਨੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ। ਮ੍ਰਿਤਕ ਜਨਾਨੀ ਕਵਿਤਾ ਅਤੇ ਉਸ ਦਾ ਪਤੀ ਸਤੀਸ਼ ਨੂੰ ਛਾਵਲਾ ਇਲਾਕੇ ‘ਚ 25 ਅਪ੍ਰੈਲ ਨੂੰ ਆਪਣੇ ਸਹੁਰੇ ਰਾਜ ਅਤੇ ਸੱਸ ਓਮਵਤੀ ਦੇ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋਵੇਂ ਪਤੀ-ਪਤਨੀ ਤਿਹਾੜ ਜੇਲ ‘ਚ ਬੰਦ ਸਨ।

News Credit :jagbani(punjabkesar)