Image Courtesy :jagbani(punjabkesar)

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਵਲੋਂ ਅਗਵਾ, ਮਨੁੱਖੀ ਤਸਕਰੀ ਅਤੇ ਦੇਹ ਵਪਾਰ ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਈ ਗਈ ਮਨੁੱਖੀ ਤਸਕਰ ਸੋਨੂੰ ਪੰਜਾਬਣ ਉਰਫ ਗੀਤਾ ਅਰੋੜਾ ਨੇ ਤਿਹਾੜ ਜੇਲ੍ਹ ‘ਚ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਸੋਨੂੰ ਨੂੰ ਹਾਲਤ ਵਿਗੜਨ ‘ਤੇ ਤੁਰੰਤ ਦੀਨ ਦਿਆਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਉਸ ਨੂੰ ਅੱਜ ਹੀ ਛੁੱਟੀ ਦਿੱਤੀ ਜਾ ਸਕਦੀ ਹੈ। ਜੇਲ੍ਹ ਸੂਤਰਾਂ ਮੁਤਾਬਕ ਸੋਨੂੰ ਪੰਜਾਬਣ ਨੇ ਸਿਰਦਰਦ ਦੀ ਸ਼ਿਕਾਇਤ ਕੀਤੀ ਸੀ। ਉਸ ਨੂੰ ਜੋ ਦਵਾਈਆਂ ਦਿੱਤੀਆਂ ਗਈਆਂ, ਉਹ ਉਸ ਨੇ ਇਕੱਠੀਆਂ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਜੇਲ੍ਹ ਦੇ ਵਧੀਕ ਆਈ. ਜੀ. ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ।
ਦੱਸ ਦੇਈਏ ਕਿ ਸੋਨੂੰ ਪੰਜਾਬਣ ਦਿੱਲੀ ‘ਚ ਦੇਹ ਵਪਾਰ ਦਾ ਸਭ ਤੋਂ ਵੱਡਾ ਰੈਕੇਟ ਚਲਾਉਂਦੀ ਹੈ। ਉਸ ਨੂੰ ਪਹਿਲੀ ਵਾਰ ਕਿਸੇ ਕੇਸ ਵਿਚ ਦੋਸ਼ੀ ਕਰਾਰਾ ਦਿੱਤਾ ਗਿਆ ਹੈ। ਸੋਨੂੰ ਅਤੇ ਉਸ ਦਾ ਇਕ ਸਾਥੀ ਸੰਦੀਪ ਅਗਵਾ ਅਤੇ ਦੇਹ ਵਪਾਰ ਨਾਲ ਜੁੜੇ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਗਏ ਹਨ। ਨਜ਼ਫਗੜ੍ਹ ਦੀ ਰਹਿਣ ਵਾਲੀ ਇਕ 17 ਸਾਲਾ ਕੁੜੀ ਨੂੰ ਅਗਵਾ ਕਰ ਕੇ ਉਸ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਗਿਆ। ਸੰਦੀਪ ਉਹ ਹੀ ਮੁੰਡਾ ਹੈ, ਜਿਸ ਨੇ ਪੀੜਤਾ ਨੂੰ ਪਿਆਰ ਦੇ ਜਾਲ ਵਿਚ ਫਸਾ ਫਸਾਇਆ ਸੀ, ਜੋ ਉਸ ਸਮੇਂ 12 ਸਾਲ ਦੀ ਸੀ। ਜਾਂਚ ‘ਚ ਪਤਾ ਲੱਗਾ ਕਿ ਕੁੜੀ ਨੂੰ ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼, ਹਰਿਆਣਾ ‘ਚ ਕਈ ਥਾਵਾਂ ‘ਤੇ ਵੇਚਿਆ ਗਿਆ।
ਕੁੜੀ ਵਾਰ-ਵਾਰ ਜਬਰ-ਜ਼ਿਨਾਹ ਦੀ ਸ਼ਿਕਾਰ ਹੋਈ। ਕਿਸੇ ਤਰ੍ਹਾਂ ਉਹ ਦੌੜ ਕੇ ਘਰ ਪੁੱਜੀ ਅਤੇ ਪੂਰੀ ਗੱਲ ਦੱਸੀ। ਪੁਲਸ ਨੇ ਸੋਨੂੰ ਨੂੰ ਦਿੱਲੀ ਵਿਚ ਉਸ ਦੇ ਟਿਕਾਣੇ ਤੋਂ ਫੜ੍ਹਿਆ ਤਾਂ ਉਸ ਨੇ ਮਨੁੱਖੀ ਤਸਕਰੀ ਗੈਂਗ ਦਾ ਭਾਂਡਾਫੋੜ ਹੋਇਆ। ਉਸ ਨੇ ਦੇਸ਼ ਭਰ ‘ਚ ਆਪਣਾ ਜਾਲ ਫੈਲਾ ਰੱਖਿਆ ਸੀ। ਪੁਲਸ ਮੁਤਾਬਕ ਸੋਨੂੰ ਨੇ ਉਕਤ ਕੁੜੀ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਅਤੇ ਨਸ਼ੇ ਦੇ ਟੀਕੇ ਲਾਉਂਦੀ ਰਹੀ। ਪੁਲਸ ਨੇ ਨਾਬਾਲਗ ਕੁੜੀ ਦੇ ਬਿਆਨਾਂ ਦੇ ਆਧਾਰ ‘ਤੇ ਕਿਹਾ ਕਿ ਸੋਨੂੰ ਪੰਜਾਬਣ ਨੂੰ ਦੋਸ਼ੀ ਠਹਿਰਾਇਆ। ਸੋਨੂੰ ਨੂੰ ਭਾਰਤੀ ਸਜ਼ਾ ਜ਼ਾਬਤਾ (ਆਈ. ਪੀ. ਸੀ.) ਤਹਿਤ ਅਗਵਾ ਆਦਿ ਨਾਲ ਨਜਿੱਠਣ ਅਤੇ ਦੇਹ ਵਪਾਰ ਨਾਲ ਸੰਬੰਧਤ ਅਨੈਤਿਕ ਰੋਕਥਾਮ ਐਕਟ ਸੰਬੰਧੀ ਧਾਰਾਵਾਂ ਤਹਿਤ ਵੱਖ-ਵੱਖ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਦੂਜੇ ਪਾਸੇ ਸੰਦੀਪ ਨੂੰ ਆਈ. ਪੀ. ਸੀ. ਦੀਆਂ ਕਈ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਗਿਆ, ਜਿਸ ‘ਚ ਬਲਾਤਕਾਰ ਅਤੇ ਅਗਵਾ ਸ਼ਾਮਲ ਸਨ।

News Credit :jagbani(punjabkesar)