Image Courtesy :jagbani(punjabkesar)

ਜਲੰਧਰ : ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਲਾਗ ਦੀ ਬਿਮਾਰੀ (ਮਹਾਮਾਰੀ) ਦਾ ਮੱਕੜ ਜਾਲ ਲਗਾਤਾਰ ਫੈਲਦਾ ਜਾ ਰਿਹਾ ਹੈ। ਐਤਵਾਰ ਨੂੰ 50 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇਥੇ ਰਾਹਤ ਦੀ ਗੱਲ ਇਹ ਵੀ ਹੈ ਕਿ ਜ਼ਿਲ੍ਹੇ ਭਰ ਵਿਚੋਂ ਜਾਂਚ ਲਈ ਲਏ ਗਏ ਨਮੂਨਿਆਂ ‘ਚੋਂ 799 ਲੋਕਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ, ਜਦਕਿ 50 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 1641 ਹੋ ਗਈ ਹੈ, ਜਿਨ੍ਹਾਂ ਵਿਚੋਂ 992 ਤੋਂ ਵੱਧ ਮਰੀਜ਼ਾਂ ਇਸ ਬਿਮਾਰੀ ਤੋਂ ਉਭਰ (ਠੀਕ ਹੋ) ਚੁੱਕੇ ਹਨ ਜਦਕਿ ਜ਼ਿਲ੍ਹੇ ਭਰ ਵਿਚ 32 ਮੌਤਾਂ ਕੋਰੋਨਾ ਮਹਾਮਾਰੀ ਕਾਰਣ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 617 ਮਰੀਜ਼ ਅਜੇ ਵੀ ਸਰਗਰਮ ਹਨ।
ਪੰਜਾਬ ‘ਚ ਕੋਰੋਨਾ ਦੇ ਹਾਲਾਤ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 9807 ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 1244, ਲੁਧਿਆਣਾ ‘ਚ 1770, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1641, ਸੰਗਰੂਰ ‘ਚ 716 ਕੇਸ, ਪਟਿਆਲਾ ‘ਚ 901, ਮੋਹਾਲੀ ‘ਚ 513, ਗੁਰਦਾਸਪੁਰ ‘ਚ 307 ਕੇਸ, ਪਠਾਨਕੋਟ ‘ਚ 268, ਤਰਨਤਾਰਨ 222, ਹੁਸ਼ਿਆਰਪੁਰ ‘ਚ 267, ਨਵਾਂਸ਼ਹਿਰ ‘ਚ 258, ਮੁਕਤਸਰ 170, ਫਤਿਹਗੜ੍ਹ ਸਾਹਿਬ ‘ਚ 196, ਰੋਪੜ ‘ਚ 158, ਮੋਗਾ ‘ਚ 194, ਫਰੀਦਕੋਟ 196, ਕਪੂਰਥਲਾ 149, ਫਿਰੋਜ਼ਪੁਰ ‘ਚ 215, ਫਾਜ਼ਿਲਕਾ 149, ਬਠਿੰਡਾ ‘ਚ 177, ਬਰਨਾਲਾ ‘ਚ 79, ਮਾਨਸਾ ‘ਚ 67 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ‘ਚੋਂ 6681 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 2880 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 246 ਲੋਕਾਂ ਦੀ ਮੌਤ ਹੋ ਚੁੱਕੀ ਹੈ।

News Credit :jagbani(punjabkesar)