Image Courtesy :jagbani(punjabkesar)

ਨਵੀਂ ਦਿੱਲੀ/ਦੇਹਰਾਦੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨਾਲ ਫੋਨ ‘ਤੇ ਗੱਲ ਕਰ ਕੇ ਸੂਬੇ ‘ਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਪੀੜਤ ਪਾਏ ਗਏ ਫੌਜੀਆਂ ਬਾਰੇ ਜਾਣਕਾਰੀ ਲਈ। ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਪੀੜਤ ਹੋਏ ਫੌਜੀਆਂ ਦੇ ਸਿਹਤ ਲਾਭ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਅਤੇ ਫੌਜ ਦੇ ਅਧਿਕਾਰੀ ਆਪਸੀ ਇਕਜੁਟਤਾ ਬਣਾਏ ਰੱਖਦੇ ਹੋਏ ਇਨ੍ਹਾਂ ਦੇ ਇਲਾਜ ਦੀ ਵਿਵਸਥਾ ਯਕੀਨੀ ਕਰਨ।
ਪੀ.ਐੱਮ. ਮੋਦੀ ਨੂੰ ਸ਼੍ਰੀ ਰਾਵਤ ਨੇ ਦੱਸਿਆ ਕਿ ਫੌਜ ਨਾਲ ਲਗਾਤਾਰ ਸੰਪਰਕ ਕੀਤਾ ਗਿਆ ਹੈ ਅਤੇ ਹਰ ਜ਼ਰੂਰੀ ਸਹੂਲਤ ਉਪਲੱਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਸੂਬੇ ‘ਚ ਕੋਵਿਡ-19 ਦੀ ਸਥਿਤੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਮਾਮਲਿਆਂ ‘ਚ ਵਾਧਾ ਹੋਇਆ ਹੈ ਪਰ ਸਥਿਤੀ ਕੰਟਰੋਲ ‘ਚ ਹੈ। ਸੂਬੇ ‘ਚ ਸਰਵਿਲਾਂਸ ਅਤੇ ਸੈਂਪਲਿੰਗ ‘ਚ ਕਾਫ਼ੀ ਵਾਧਾ ਕੀਤਾ ਗਿਆ ਹੈ। ਆਈ.ਸੀ.ਯੂ., ਵੈਂਟੀਲੇਟਰ ਅਤੇ ਆਕਸੀਜਨ ਸਪੋਰਟ ਦੀਆਂ ਸਹੂਲਤਾਂ ਵੀ ਲਗਾਤਾਰ ਵਧਾਈ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਬਾਰਸ਼ ਨੂੰ ਦੇਖਦੇ ਹੋਏ ਸੂਬੇ ‘ਚ ਆਫ਼ਤ ਪ੍ਰਬੰਧਨ ‘ਤੇ ਵੀ ਵਿਸ਼ੇਸ਼ ਧਿਆਨ ਦੇਣ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਜ਼ਰੂਰਤ ਅਨੁਸਾਰ ਹਰ ਸਹਿਯੋਗ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਸ਼੍ਰੀ ਮੋਦੀ ਨੂੰ ਦੱਸਿਆ ਕਿ ਕੋਵਿਡ-19 ਅਤੇ ਆਫ਼ਤ ਪ੍ਰਬੰਧਨ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ।
News Credit :jagbani(punjabkesar)