Image Courtesy :jagbani(punjabkesar)

ਨਵੀਂ ਦਿੱਲੀ- ਕੋਵਿਡ-19 ਤੋਂ ਜੰਗ ਜਿੱਤ ਕੇ ਸਿਹਤਮੰਦ ਹੋਏ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਸੋਮਵਾਰ ਤੋਂ ਆਪਣਾ ਕੰਮਕਾਰ ਸ਼ੁਰੂ ਕਰਨਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਦਿੱਤੀ। ਜੈਨ ਲਗਭਗ ਇਕ ਮਹੀਨੇ ਬਾਅਦ ਕੰਮ ਸ਼ੁਰੂ ਕਰਨਗੇ।
ਜੈਨ ਦੇ 17 ਜੂਨ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਦੀ ਗੈਰ-ਮੌਜੂਦਗੀ ‘ਚ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੈਨ ਦੇ ਸਿਹਤ ਅਤੇ ਗ੍ਰਹਿ ਵਿਭਾਗ ਤੇ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।
ਕੇਜਰੀਵਾਲ ਨੇ ਟਵੀਟ ਕੀਤਾ,”ਸਾਡੇ ਸਿਹਤ ਮੰਤਰੀ ਸਤੇਂਦਰ ਜੈਨ ਸਿਹਤਮੰਦ ਹੋ ਗਏ ਹਨ। ਉਹ ਅੱਜ ਤੋਂ ਕੰਮ ‘ਤੇ ਆਉਣਗੇ। ਉਹ ਹਸਪਤਾਲਾਂ ਦਾ ਦੌਰਾ ਕਰਨ ਅਤੇ ਸਿਹਤ ਕਰਮੀਆਂ ਅਤੇ ਮਰੀਜ਼ਾਂ ਨਾਲ ਮੁਲਾਕਾਤ ਨੂੰ ਲੈ ਕੇ ਹਮੇਸ਼ਾ ਖੇਤਰ ‘ਚ ਰਹਿੰਦੇ ਹਨ।” ਉਨ੍ਹਾਂ ਨੇ ਕਿਹਾ,”ਉਹ ਕੋਰੋਨਾ ਨਾਲ ਪੀੜਤ ਹੋ ਗਏ ਸਨ। ਇਕ ਮਹੀਨੇ ਬਾਅਦ, ਅੱਜ ਉਹ ਕੰਮ ‘ਤੇ ਆਉਣ। ਸਤੇਂਦਰ ਤੁਹਾਡਾ ਫਿਰ ਤੋਂ ਸਵਾਗਤ ਹੈ ਅਤੇ ਸ਼ੁੱਭਕਾਮਨਾਵਾਂ।” ਮੰਤਰੀ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਥਿਤੀ ‘ਚ ਸੁਧਾਰ ਹੋਇਆ ਸੀ। ਉਨ੍ਹਾਂ ਨੂੰ 26 ਜੂਨ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ।

News Credit :jagbani(punjabkesar)