Image Courtesy :jagbani(punjabkesar)

ਨਵੀਂ ਦਿੱਲੀ—ਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ‘ਚ ਕਹਿਰ ਮਚਾਇਆ ਹੋਇਆ ਹੈ। ਕਈ ਦੇਸ਼ ਇਸ ਮਹਾਮਾਰੀ ਨੂੰ ਮਾਤ ਦੇਣ ਲਈ ਵੈਕਸੀਨ ਬਣਾਉਣ ‘ਚ ਜੁੱਟੇ ਹੋਏ ਹਨ। ਪੂਰੀ ਦੁਨੀਆ ਨੂੰ ਇਸ ਸਮੇਂ ਵੈਕਸੀਨ ਦੀ ਬੇਸਬਰੀ ਨਾਲ ਉਡੀਕ ਹੈ। ਇਸ ਦਰਮਿਆਨ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜੇਨੇਕਾ ਪੀ. ਐੱਲ. ਸੀ. (AstraZeneca Plc) ਦੀ ਵੈਕਸੀਨ ਨੇ ਕੋਰੋਨਾ ‘ਤੇ ਪਹਿਲੀ ਜਿੱਤ ਦਰਜ ਪ੍ਰਾਪਤ ਕਰ ਲਈ ਹੈ। ਪਹਿਲੇ ਅਤੇ ਦੂਜੇ ਫੇਜ ਦੇ ਮਨੁੱਖੀ ਟਰਾਇਲ ਵਿਚ ਵੈਕਸੀਨ ਸਫਲ ਸਾਬਤ ਹੋਈ ਹੈ। ਹੁਣ ਤੀਜੇ ਫੇਜ ਦਾ ਟਰਾਇਲ ਚੱਲ ਰਿਹਾ ਹੈ। ਭਾਰਤ ‘ਚ ਇਸ ਦੀ ਲਾਂਚਿੰਗ ਤੋਂ ਪਹਿਲਾਂ ਵੈਕਸੀਨ ਦਾ ਟਰਾਇਲ ਭਾਰਤ ਵਿਚ ਵੀ ਕੀਤਾ ਜਾਵੇਗਾ।
ਲਾਇਸੈਂਸ ਮਿਲਣ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਬ੍ਰਿਟੇਨ ‘ਚ ਸ਼ੋਧਕਰਤਾਵਾਂ ਨੇ ਹਿੱਸੇਦਾਰੀ ਵਾਲੀ ਭਾਰਤੀ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਇਕ ‘ਦਿ ਲਾਂਸੇਟ’ ਮੈਡੀਕਲ ਜਨਰਲ ਮੈਗਜ਼ੀਨ ਵਿਚ ਪ੍ਰਕਾਸ਼ਿਤ ਟਰਾਇਲ ਦੇ ਨਤੀਜਿਆਂ ਮੁਤਾਬਕ ਕਲੀਨਿਕਲ ਟਰਾਇਲ ਦੇ ਪਹਿਲੇ ਪੜਾਅ ‘ਚ AZD1222 ਵੈਕਸੀਨ ਦੇ ਨਤੀਜੇ ਸਕਾਰਾਤਮਕ ਰਹੇ ਹਨ। ਇਸ ਦੇ ਕਿਸੇ ਤਰ੍ਹਾਂ ਦੇ ਗੰਭੀਰ ਸਾਈਡ ਇਫੈਕਟਸ ਦੇਖਣ ਨੂੰ ਨਹੀਂ ਮਿਲੇ ਹਨ। ਇਕ ਰਿਪੋਰਟ ‘ਚ ਇਸ ਵੈਕਸੀਨ ਨੂੰ ਸੁਰੱਖਿਆ ‘ਤੇ ਵੀ ਖਰਾ ਦੱਸਦੇ ਹੋਏ ਕਿਹਾ ਗਿਆ ਹੈ ਕਿ ਕਿਸੇ ਨੂੰ ਵੀ ਵੈਕਸੀਨ ਦਾ ਵੱਡਾ ਸਾਈਡ ਇਫੈਕਟ ਨਹੀਂ ਹੈ। ਮਾਮੂਲੀ ਸਾਈਡ ਇਫੈਕਟ ਸੀ, ਜੋ ਪੈਰਾਸਿਟਾਮਾਲ ਵਰਗੀ ਦਵਾਈ ਨਾਲ ਠੀਕ ਹੋ ਗਿਆ।
ਦੁਨੀਆ ਦੀ ਸਭ ਤੋਂ ਵੱਡੀ ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਮੁਖੀ ਅਦਰ ਪੂਨਾਵਾਲਾ ਨੇ ਕਿਹਾ ਕਿ ਪਰੀਖਣ ਦੇ ਕਾਫੀ ਸਕਾਰਾਤਮ ਨਤੀਜੇ ਮਿਲੇ ਹਨ ਅਤੇ ਇਸ ਬਾਰੇ ਬਹੁਤ ਜ਼ਿਆਦਾ ਖੁਸ਼ ਹਾਂ। ਸੀਰਮ ਇੰਸਟੀਚਿਊਟ ਆਫ ਇੰਡੀਆ ਹੀ ਆਕਸਫੋਰਡ ਦੇ ਸ਼ੋਧਕਰਤਾਵਾਂ ਨਾਲ ਕਰਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਪਰੀਖਣ ਲਈ ਲਾਇਸੈਂਸ ਹਾਸਲ ਕਰਨ ਲਈ ਇਕ ਹਫਤੇ ਦੇ ਅੰਦਰ ਭਾਰਤੀ ਦਵਾਈ ਰੈਗੂਲੇਟਰੀ ਨੂੰ ਬੇਨਤੀ ਕਰਾਂਗੇ। ਜਿਵੇਂ ਹੀ ਸਾਨੂੰ ਮਨਜ਼ੂਰੀ ਮਿਲਦੀ ਹੈ ਤਾਂ ਅਸੀਂ ਭਾਰਤ ਵਿਚ ਵੀ ਇਸ ਟੀਕੇ ਦਾ ਪਰੀਖਣ (ਟਰਾਇਲ) ਸ਼ੁਰੂ ਕਰ ਦੇਵਾਂਗੇ। ਇਸ ਤੋਂ ਇਲਾਵਾ ਅਸੀਂ ਜਲਦੀ ਹੀ ਵੱਡੀ ਮਾਤਰਾ ‘ਚ ਭਾਰਤ ‘ਚ ਟੀਕੇ ਬਣਾਉਣ ਦਾ ਕੰਮ ਸ਼ੁਰੂ ਕਰਾਂਗੇ। ਹਾਲਾਂਕਿ ਤੀਜੇ ਫੇਜ ਦਾ ਟਰਾਇਲ ਬ੍ਰਾਜ਼ੀਲ ਵਿਚ ਸ਼ੁਰੂ ਹੋ ਚੁੱਕਾ ਹੈ। ਇਸ ਵਿਚ 5 ਹਜ਼ਾਰ ਲੋਕ ਹਿੱਸਾ ਲੈ ਰਹੇ ਹਨ। ਅਜਿਹਾ ਹੀ ਟਰਾਇਲ ਸਾਊਥ ਅਫਰੀਕਾ ਵਿਚ ਹੋਵੇਗਾ।
ਸਰੀਮ ਇੰਸਟੀਚਿਊਟ ਆਫ਼ ਇੰਡੀਆ ਪਹਿਲਾਂ ਹੀ ਇਸ ਗੱਲ ਦਾ ਐਲਾਨ ਕਰ ਚੁੱਕੀ ਹੈ ਕਿ ਉਹ (ਆਕਸਫੋਰਡ) ਜਿੰਨੀਆਂ ਵੀ ਵੈਕਸੀਨ ਬਣਾਏਗੀ, ਉਸ ਦਾ 50 ਫੀਸਦੀ ਹਿੱਸਾ ਭਾਰਤ ਨੂੰ ਅਤੇ 50 ਫੀਸਦੀ ਬਾਕੀ ਦੇਸ਼ਾਂ ਲਈ ਹੋਵੇਗਾ। ਫਿਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੀ ਤੀਜੇ ਫੇਜ ਦੇ ਟਰਾਇਲ ਨੂੰ ਭਾਰਤ ‘ਚ ਮਨਜ਼ੂਰੀ ਮਿਲਣ ਤੋਂ ਬਾਅਦ ਸ਼ੁਰੂ ਕਰੇਗੀ। ਦੱਸ ਦੇਈਏ ਕਿ ਭਾਰਤ ‘ਚ ਵੀ ਵਿਕਸਿਤ ਕੋਰੋਨਾ ਵਾਇਰਸ ਵੈਕਸੀਨ ‘ਕੋਵੈਕਸੀਨ’ ਦਾ ਇਨਸਾਨਾਂ ‘ਤੇ ਟਰਾਇਲ ਕੀਤਾ ਜਾ ਰਿਹਾ ਹੈ।
News Credit :jagbani(punjabkesar)