Image Courtesy :jagbani(punjabkesar)

ਚੰਡੀਗੜ੍ਹ : ਨਵਾਂ ਅਕਾਲੀ ਦਲ ਬਣਾ ਕੇ ਪੰਜਾਬ ਦੀ ਸਿਆਸਤ ‘ਚ ਭੂਚਾਲ ਲਿਆਉਣ ਵਾਲੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਇਕ ਹੋਰ ਧਮਾਕਾ ਕਰਨ ਜਾ ਰਹੇ ਹਨ। ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਨਵਾਂ ਅਕਾਲੀ ਦਲ ਬਣਾਉਣ ਤੋਂ ਬਾਅਦ ਵੱਡੇ ਧੜੇ ਉਨ੍ਹਾਂ ਨਾਲ ਜੁੜੇ ਰਹੇ ਹਨ, ਇਸੇ ਦਾ ਨਤੀਜਾ ਹੈ ਕਿ ਯੂਨਾਈਟਿਡ ਅਕਾਲੀ ਦਲ ਉਨ੍ਹਾਂ ਦੀ ਪਾਰਟੀ ਵਿਚ ਮਰਜ਼ ਹੋਣ ਜਾ ਰਿਹਾ ਹੈ, ਜਿਸ ਦਾ ਐਲਾਨ 25 ਤਾਰੀਕ ਨੂੰ ਉਹ ਜਲੰਧਰ ਵਿਚ ਕਰਨਗੇ। ਢੀਂਡਸਾ ਦਾ ਕਹਿਣਾ ਹੈ ਕਿ ਹੋਰ ਵੀ ਕਈ ਵੱਡੀਆਂ ਧਿਰਾਂ ਅਤੇ ਸਿਆਸੀ ਆਗੂ ਉਨ੍ਹਾਂ ਦੇ ਸੰਪਰਕ ਵਿਚ ਹਨ ਅਤੇ ਉਹ ਆਉਣ ਵਾਲੇ ਸਮੇਂ ਵਿਚ ਬਾਦਲਾਂ ਨੂੰ ਮਾਤ ਦੇਣਗੇ।
ਸੁਖਦੇਵ ਢੀਂਡਸਾ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੀ ਪਾਰਟੀ ਨੇ ਦਿੱਲੀ ਵਿਚ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਅਤੇ ਪਰਮਿੰਦਰ ਵਲੋਂ ਦਿੱਲੀ ਆ ਕੇ ਬਾਦਲ ਵਿਰੋਧੀਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਢੀਂਡਸਾ ਦਾ ਕਹਿਣਾ ਹੈ ਕਿ 6 ਮਹੀਨੇ ਬਾਅਦ ਦਿੱਲੀ ਵਿਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹਨ ਜਿਸ ਵਿਚ ਉਹ ਬਾਦਲਾਂ ਖ਼ਿਲਾਫ਼ ਪ੍ਰਚਾਰ ਕਰਨਗੇ। ਢੀਂਡਸਾ ਨੇ ਕਿਹਾ ਕਿ ਉਹ ਹਮਖ਼ਿਆਲੀ ਧਿਰਾਂ ਨੂੰ ਨਾਲ ਲੈ ਕੇ ਬਾਦਲ ਖ਼ਿਲਾਫ ਮੋਰਚਾਂ ਖੋਲ੍ਹਣਗੇ ਅਤੇ ਗੁਰਦੁਆਰਾ ਚੋਣਾਂ ਵਿਚ ਬਾਦਲਾਂ ਨੂੰ ਹਰਾਉਣਾ ਹੀ ਉਨ੍ਹਾਂ ਦਾ ਮੁੱਖ ਟੀਚਾ ਹੈ।

News Credit :jagbani(punjabkesar)