Image Courtesy :jagbani(punjabkesar)

ਮੈਲਬਰਨ – ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹੌਕਲੇ ਨੇ ਕਿਹਾ ਕਿ ਭਾਰਤੀ ਟੀਮ ਨੂੰ ਆਸਟਰੇਲੀਆ ਪੁੱਜਣ ਤੋਂ ਬਾਅਦ ਐਡਿਲੇਡ ‘ਚ ਦੋ ਹਫ਼ਤੇ ਤਕ ਕੁਐਨਟੀਨਡ ਰਹਿਣਾ ਹੋਵੇਗਾ। ਹੌਕਲੇ ਦਾ ਬਿਆਨ BCCI ਪ੍ਰਧਾਨ ਸੌਰਵ ਗਾਂਗੁਲੀ ਦੇ ਬਿਆਨ ਦੇ ਬਿਲਕੁਲ ਉਲਟ ਹੈ ਜਿਸ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਆਸਟਰੇਲੀਆ ਦੌਰੇ ‘ਤੇ ਟੀਮ ਦੇ ਦੋ ਹਫ਼ਤੇ ਦੀ ਕੁਐਰਨਟੀਨ ਦੀ ਮਿਆਦ ਦੇ ਪੱਖ ‘ਚ ਨਹੀਂ।
ਆਸਟਰੇਲੀਆ ‘ਚ ਇਸ ਸਾਲ ਦੇ T-20 ਵਰਲਡ ਕੱਪ ਦੇ ਆਧਿਕਾਰਕ ਰੂਪ ਨਾਲ ਮੁਲਤਵੀ ਹੋਣ ਤੋਂ ਬਾਅਦ ਹੌਕਲੇ ਨੇ ਕਿਹਾ ਕਿ ਸਾਰੇ ਖਿਡਾਰੀਆਂ ਅਤੇ ਸਾਥੀ ਸਟਾਫ਼ ਨੂੰ ਕੁਐਰਨਟੀਨ ਨਿਯਮਾਂ ਤਹਿਤ ਅਭਿਆਸ ਲਈ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਨਿਕ ਹੌਕਲੇ ਨੇ ESPN ਕ੍ਰਿਕਇੰਫ਼ੋ ਨੂੰ ਕਿਹਾ, ”ਦੋ ਹਫ਼ਤੇ ਦਾ ਕੁਐਰਨਟੀਨ ICC ਵਲੋਂ ਬਹੁਤ ਚੰਗੀ ਤਰ੍ਹਾਂ ਪ੍ਰਭਾਸ਼ਿਤ ਹੈ। ਅਸੀਂ ਇਹ ਯਕੀਨੀ ਕਰਨ ‘ਤੇ ਕੰਮ ਕਰ ਰਹੇ ਹਾਂ ਕਿ ਕੁਐਰਨਟੀਨ ਦੌਰਾਨ ਖਿਡਾਰੀਆਂ ਨੂੰ ਵਧੀਆ ਸਿਖਲਾਈ ਸਹੂਲਤਾਂ ਮਿਲਣ। ਜਿਸ ਨਾਲ ਮੈਚ ਲਈ ਉਹ ਸਭ ਤੋਂ ਵਧੀਆ ਤਰੀਕੇ ਨਾਲ ਤਿਆਰ ਹੋ ਸਕਣ।