Image Courtesy :dnaindia

ਨਵੀਂ ਦਿੱਲੀ – ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਕਿਹਾ ਹੈ ਕਿ ਉਹ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਨੂੰ ਇੱਕ ਬੱਲੇਬਾਜ਼ ਦੇ ਰੂਪ ਵਿੱਚ ਬੇਸ਼ੱਕ ਪਸੰਦ ਕਰਦਾ ਹੈ, ਪਰ ਇੱਕ ਇਨਸਾਨ ਦੇ ਤੌਰ ‘ਤੇ ਉਸ ਦੇ ਨਾਲ ਉਸ ਦੇ ਗੰਭੀਰ ਮਤਭੇਦ ਹਨ। ਗੰਭੀਰ ਅਤੇ ਅਫ਼ਰੀਦੀ ਵਿਚਾਲੇ ਪਹਿਲਾਂ ਤੋਂ ਹੀ ਮਤਭੇਦ ਹਨ ਅਤੇ ਦੋਵੇਂ ਹੀ ਖਿਡਾਰੀਆਂ ਦੀ ਕਈ ਵਾਰ ਮੈਦਾਨ ਦੇ ਅੰਦਰ ਅਤੇ ਬਾਹਰ ਤਿੱਖੀ ਬਹਿਸਬਾਜ਼ੀ ਹੋ ਚੁੱਕੀ ਹੈ। ਗੰਭੀਰ ਤੇ ਅਫ਼ਰੀਦੀ ਅਕਸਰ ਸੋਸ਼ਲ ਮੀਡੀਆ ‘ਤੇ ਵੀ ਉਲਝਦੇ ਰਹਿੰਦੇ ਹਨ। ਅਫ਼ਰੀਦੀ ਨੇ ਇੱਕ ਇੰਟਰਵਿਊ ਵਿੱਚ ਕਿਹਾ, ”ਇੱਕ ਕ੍ਰਿਕਟਰ ਅਤੇ ਬੱਲੇਬਾਜ਼ ਦੇ ਤੌਰ ‘ਤੇ ਮੈਂ ਗੰਭੀਰ ਨੂੰ ਪਸੰਦ ਕਰਦਾ ਹਾਂ, ਪਰ ਇਨਸਾਨ ਦੇ ਤੌਰ ‘ਤੇ ਉਹ ਕਦੇ-ਕਦੇ ਅਜਿਹੀਆਂ ਚੀਜ਼ਾਂ ਕਰਦਾ ਹੈ ਜਿਨ੍ਹਾਂ ਤੋਂ ਮੈਨੂੰ ਦਿੱਕਤ ਹੈ।”