Image Courtesy :jagbani(punjabkesar)

ਬੌਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਸਾਲ 1996 ‘ਚ ਇੱਕ ਪ੍ਰੋਡਕਸ਼ਨ ਕੰਪਨੀ ਬਣਾਈ ਸੀ, ਜਿਹੜੀ ਕਿ ਕੁੱਝ ਹੀ ਸਾਲਾਂ ‘ਚ ਬਰਬਾਦ ਹੋ ਗਈ ਸੀ। ਕੰਪਨੀ ਦੇ ਡੁੱਬ ਜਾਣ ਨਾਲ ਅਮਿਤਾਭ ਕਰਜ਼ੇ ਹੇਠ ਆ ਗਿਆ। ਅਮਿਤਾਭ ਦੀ ਹਾਲਤ ਇੰਨੀ ਕਮਜ਼ੋਰ ਹੋ ਗਈ ਸੀ ਕਿ ਉਹ ਪੈਸੇ-ਪੈਸੇ ਲਈ ਤਰਸਣ ਲੱਗਿਆ, ਅਤੇ ਕਰਜ਼ਦਾਰ ਉਸ ਦੇ ਘਰ ਦੇ ਦਰਵਾਜ਼ੇ ਅੱਗੇ ਖੜ੍ਹ ਕੇ ਚਿਲਾਉਣ ਲੱਗੇ। ਇਨ੍ਹਾਂ ਕਰਜ਼ਦਾਰਾਂ ‘ਚੋਂ ਇੱਕ ਸੀ ਡਿੰਪਲ ਕਪਾਡੀਆ ਜਿਸ ਦੀਆਂ ਹਰਕਤਾਂ ਤੋਂ ਅਮਿਤਾਭ ਬੱਚਨ ਇੰਨਾ ਪਰੇਸ਼ਾਨ ਹੋਇਆ ਕਿ ਇਸ ਦਾ ਜ਼ਿਕਰ ਅਮਿਤਾਭ ਅੱਜ ਵੀ ਕਰਦੈ। ਦਰਅਸਲ ਉਸ ਦੇ ਪ੍ਰੋਡਕਸ਼ਨ ਹਾਊਸ ਦੀਆਂ ਸਾਰੀਆਂ ਫ਼ਿਲਮਾਂ ਫ਼ਲੌਪ ਰਹੀਆਂ ਜਿਸ ਕਰ ਕੇ ਉਹ ਕਲਾਕਾਰਾਂ ਦੇ ਬਕਾਇਆ ਪੈਸੇ ਨਹੀਂ ਸੀ ਦੇ ਪਾ ਰਿਹਾ। ਪੈਸੇ ਨਾ ਮਿਲਣ ਕਰ ਕੇ ਡਿੰਪਲ ਇੰਨੀ ਪਰੇਸ਼ਾਨ ਹੋ ਗਈ ਕਿ ਉਸ ਨੇ ਅਮਿਤਾਭ ਨੂੰ ਫ਼ੋਨ ਕਰ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅਮਿਤਾਭ ਵੀ ਅੱਗਿਓਂ ਇੰਨਾ ਪਰੇਸ਼ਾਨ ਹੋ ਗਿਆ ਕਿ ਉਸ ਨੂੰ ਹਰ ਵਕਤ ਇਹ ਡਰ ਰਹਿੰਦਾ ਕਿ ਕਿਤੇ ਡਿੰਪਲ ਦਾ ਫ਼ੋਨ ਨਾ ਆ ਜਾਵੇ। ਇਸ ਗੱਲ ਦਾ ਜ਼ਿਕਰ ਹਾਲ ਹੀ ‘ਚ ਅਮਿਤਾਭ ਨੇ ਇੱਕ ਇੰਟਰਵਿਊ ‘ਚ ਕੀਤਾ। ਅਮਿਤਾਬ ਦਾ ਕਹਿਣਾ ਹੈ ਕਿ ਉਸ ਦੇ ਕਰੀਅਰ ਦਾ ਇਹ ਸਭ ਤੋਂ ਬੁਰਾ ਦੌਰ ਸੀ ਜਦੋਂ ਉਨ੍ਹਾਂ ਦਾ ਸਾਥ ਉਹ ਲੋਕ ਵੀ ਛੱਡ ਗਏ ਜਿਨ੍ਹਾਂ ‘ਤੇ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਉਸ ਦਾ ਸਾਥ ਦੇਣਗੇ। ਦੱਸਣਯੋਗ ਹੈ ਕਿ ਅਮਿਤਾਭ ਅਤੇ ਅਭਿਸ਼ੇਕ ਬੱਚਨ ਇਸ ਵੇਤਲੇ ਹਸਪਤਾਲ ‘ਚ ਦਾਖ਼ਲ ਹਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਇਲਾਵਾ ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਦੀ ਵੀ ਕੋਰੋਨਾ ਪਾਜ਼ੇਟਿਵ ਹਨ। ਇਨ੍ਹਾਂ ਮਾਂਵਾਂ-ਧੀਆਂ ਨੂੰ ਪਹਿਲਾਂ ਘਰ ‘ਚ ਹੀ ਆਈਸੋਲੇਟ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਦੋਹਾਂ ਨੂੰ ਵੀ ਸਾਹ ਲੈਣ ‘ਚ ਤਕਲੀਫ਼ ਮਹਿਸੂਸ ਹੋਣ ਕਾਰਨ ਨਾਨਾਵਤੀ ਹਸਪਤਾਲ ਵਿੱਚ ਹੀ ਦਾਖ਼ਲ ਕਰਵਾ ਦਿੱਤਾ ਗਿਆ ਜਿੱਥੇ ਦੋਹੇਂ ਪੁਰਸ਼ ਬੱਚਨ ਆਈਸੋਲੇਸ਼ਨ ‘ਚ ਹਨ। ਦੱਸਿਆ ਜਾ ਰਿਹਾ ਹੈ ਕਿ ਬੱਚਨ ਪਰਿਵਾਰ ਦੀ ਸਿਹਤ ‘ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ।