ਪੁਰਾਣੇ ਦੌਰ ਦੇ ਫ਼ਿਲਮਸਾਜ਼ਾਂ ਦਾ ਜ਼ਿਕਰ ਅਸੀਂ ਗਾਹੇ-ਬਗਾਹੇ ਕਰਦੇ ਹੀ ਰਹਿੰਦੇ ਹਾਂ। ਸੱਚ ਤਾਂ ਇਹ ਹੈ ਕਿ ਪੁਰਾਣੇ ਦਿੱਗਜਾਂ ਨੇ ਕਲਾਸਿਕ ਫ਼ਿਲਮਾਂ ਦੇ ਖੇਤਰ ਵਿੱਚ ਜੋ ਸਰਵਸ਼੍ਰੇਸ਼ਠ ਕੰਮ ਕੀਤਾ ਉਸ ਦੀ ਤੁਲਨਾ ਵਿੱਚ ਅੱਜ ਦੇ ਫ਼ਿਲਮਸਾਜ਼ ਨਾ ਤਾਂ ਓਨੀਆਂ ਕਲਾਸਿਕ ਫ਼ਿਲਮਾਂ ਦੇ ਰਹੇ ਹਨ ਅਤੇ ਨਾ ਹੀ ਦੂਜੀਆਂ ਚੰਗੀਆਂ ਫ਼ਿਲਮਾਂ। ਸੰਜੂ, ਬਧਾਈ ਹੋ, ਸਤ੍ਰੀ, ਸੁਪਰ-30 ਵਰਗੀਆਂ ਫ਼ਿਲਮਾਂ ਨੂੰ ਤੁਸੀਂ ਕਦੇ ਵੀ ਕਲਾਸਿਕ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਨਹੀਂ ਰੱਖ ਸਕਦੇ। ਹਾਲ ਹੀ ਦੇ ਸਾਲਾਂ ਵਿੱਚ ਕੁੱਝ ਕਲਾਸਿਕ ਫ਼ਿਲਮਾਂ ‘ਤੇ ਜੇ ਨਜ਼ਰ ਪਾਈਏ ਤਾਂ ਬੇਬੀ, ਬਾਹੁਬਲੀ-1 ਅਤੇ 2, ਪਦਮਾਵਤ, ਚੱਕ ਦੇ, ਰੰਗ ਦੇ ਬਸੰਤੀ, ਮੁੰਨਾਭਾਈ ੰਭਭੰ, ਦੰਗਲ, ਆ ਵੈੱਨਸਡੇਅ, ਬਜਰੰਗੀ ਭਾਈਜਾਨ, ਆਦਿ ਵਰਗੀਆਂ ਕੁੱਝ ਫ਼ਿਲਮਾਂ ਹੀ ਸਾਹਮਣੇ ਆਉਂਦੀਆਂ ਹਨ। ਇਹ ਹਾਲਤ ਓਦੋਂ ਹੈ ਜਦੋਂ ਅੱਜ ਦੇ ਫ਼ਿਲਮਸਾਜ਼ ਅਸਲੀ ਲੋਕੇਸ਼ਨ ਦੀ ਬਜਾਏ ੜਾਂਯ ਨਾਲ ਆਪਣਾ ਕੰਮ ਆਸਾਨੀ ਨਾਲ ਕਰ ਲੈਂਦੇ ਹਨ। ਇੱਕ ਝਟਕੇ ਵਿੱਚ ਲੋਕੇਸ਼ਨ ਨੂੰ ਖ਼ੂਬਸੂਰਤ ਬਣਾ ਲੈਂਦੇ ਹਨ। ਇਹੀ ਨਹੀਂ, ਆਧੁਨਿਕ ਕੈਮਰੇ ਦੀ ਮਦਦ ਨਾਲ ਇੱਕ ਵਾਰ ਹੀ ਅਣਗਿਣਤ ਕੋਣਾਂ ਤੋਂ ਦ੍ਰਿਸ਼ ਫ਼ਿਲਮਾਏ ਜਾਂਦੇ ਹਨ। ਧੀ ਤਕਨੀਕ ਨਾਲ ਦਿਨ ਰਾਤ ਦਾ ਫ਼ਾਸਲਾ ਤੈਅ ਕੀਤਾ ਜਾਂਦਾ ਹੈ। ਅੱਧੀ ਫ਼ਿਲਮ ਪੋਸਟ ਪ੍ਰੋਡਕਸ਼ਨ ਵਿੱਚ ਹੀ ਬਣ ਜਾਂਦੀ ਹੈ। ਕੁੱਲ ਮਿਲਾ ਕੇ ਅੱਜ ਦੇ ਫ਼ਿਲਮਸਾਜ਼ਾਂ ਕੋਲ ਹਰ ਸੁਵਿਧਾ ਮੌਜੂਦ ਹੈ ਫ਼ਿਰ ਵੀ ਬਿਨਾਂ ਪਟਕਥਾ ਦੇ ਖ਼ਰਾਬ ਫ਼ਿਲਮਾਂ ਬਣ ਰਹੀਆਂ ਹਨ।
ਸੰਜੇ ਲੀਲਾ ਭੰਸਾਲੀ ਦੀ ਦੂਜੀ ਫ਼ਿਲਮ ਹਮ ਦਿਲ ਦੇ ਚੁਕੇ ਸਨਮ ਤੋਂ ਬਾਅਦ ਤੋਂ ਹੀ ਜ਼ਿਆਦਾਤਰ ਆਲੋਚਕਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਸੀ ਕਿ ਭੰਸਾਲੀ ਉਹ ਨਿਰਦੇਸ਼ਕ ਹੈ ਜਿਸ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਨਜ਼ਦੀਕੀ ਭਵਿੱਖ ਵਿੱਚ ਕੋਈ ਕਲਾਸਿਕ ਫ਼ਿਲਮ ਦੇ ਸਕਦਾ ਹੈ। ਅਜਿਹਾ ਹੋਇਆ ਵੀ। ਸਾਧਨਾਂ ਦੀ ਬਹੁਤ ਘੱਟ ਵਰਤੋਂ ਕਰ ਕੇ ਉਸ ਨੇ ਬਲੈਕ ਵਰਗੀ ਕਲਾਸਿਕ ਫ਼ਿਲਮ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਗੋਲੀਓਂ ਕੀ ਰਾਸਲੀਲਾ-ਰਾਮਲੀਲਾ ਵਿੱਚ ਕਮਜ਼ੋਰ ਪਟਕਥਾ ਨੇ ਉਸ ਦਾ ਸਾਥ ਨਹੀਂ ਦਿੱਤਾ, ਪਰ ਬਾਜੀਰਾਵ ਮਸਤਾਨੀ ਵਿੱਚ ਉਹ ਇਸ ਗ਼ਲਤੀ ਤੋਂ ਬਚਿਆ ਤਾਂ ਉਸ ਦੀ ਇੱਕ ਹੋਰ ਕਲਾਸਿਕ ਫ਼ਿਲਮ ਦਰਸ਼ਕਾਂ ਸਾਹਮਣੇ ਆਈ। ਪਦਮਾਵਤ ਵਿੱਚ ਉਸ ਨੇ ਇਸ ਨੂੰ ਹੋਰ ਵਿਸਥਾਰ ਦਿੱਤਾ। ਉਸ ਤੋਂ ਬਾਅਦ ਉਸ ਦੀ ਤੁਲਨਾ ਕੇ. ਆਸਿਫ਼ ਵਰਗੇ ਫ਼ਿਲਮਸਾਜ਼ਾਂ ਨਾਲ ਕੀਤੀ ਜਾਣ ਲੱਗੀ। ਸੱਚੀ ਗੱਲ ਤਾਂ ਇਹ ਹੈ ਕਿ ਉਹ ਇਸ ਤੁਲਨਾ ਤੋਂ ਅਜੇ ਵੀ ਬਹੁਤ ਪਿੱਛੇ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਆਪਣੀਆਂ ਫ਼ਿਲਮਾਂ ਵਿੱਚ ਨਵੀਂ ਨਵੀਂ ਤਕਨੀਕ ਦੀ ਵਰਤੋਂ ਕਰਨਾ ਬਾਖ਼ੂਬੀ ਜਾਣਦਾ ਹੈ। ਭੰਸਾਲੀ ਕਹਿੰਦਾ ਹੈ, ”ਮੈਂ ਆਪਣੀਆਂ ਫ਼ਿਲਮਾਂ ਵਿੱਚ ੜਾਂਯ, ਕਰੋਮਾ, ਐਨੀਮੇਸ਼ਨ, ਆਦਿ ਸਾਰੀਆਂ ਤਕਨੀਕਾਂ ਦਾ ਉਪਯੋਗ ਲੋੜ ਮੁਤਾਬਿਕ ਕਰਦਾ ਰਹਿੰਦਾ ਹਾਂ, ਪਰ ਇਸ ਦਾ ਇਹ ਮਤਲਬ ਨਹੀਂ ਕਿ ਕੇ. ਆਸਿਫ਼ ਸਾਹਬ ਜਾਂ ਕਮਾਲ ਸਾਹਬ ਨਾਲ ਆਪਣੀ ਕੋਈ ਤੁਲਨਾ ਕਰਾਂ। ਉਨ੍ਹਾਂ ਦਾ ਕੰਮ ਬੇਜੋੜ ਸੀ ਅਤੇ ਹਮੇਸ਼ਾਂ ਰਹੇਗਾ।”
ਤਕਨੀਕ ਨਾਲ ਕਦਮ ਮਿਲਾ ਕੇ ਚੱਲਣਾ ਆਮਿਰ ਖ਼ਾਨ ਨੂੰ ਵੀ ਬਹੁਤ ਪਸੰਦ ਹੈ, ਪਰ ਉਸ ਤੋਂ ਪਹਿਲਾਂ ਉਹ ਪਟਕਥਾ ‘ਤੇ ਬਹੁਤ ਮਿਹਨਤ ਕਰਦਾ ਹੈ। ਇਸ ਲਈ ਉਸ ਦੀ ਪਿਛਲੀ ਸੁਪਰਹਿੱਟ ਫ਼ਿਲਮ ਦੰਗਲ ਦੀ ਉਦਾਹਰਣ ਦੇਣਾ ਹੀ ਕਾਫ਼ੀ ਹੋਵੇਗਾ। ਉਸ ਦੀ ਇਸ ਕਲਾਸਿਕ ਫ਼ਿਲਮ ਵਿੱਚ ਤਕਨੀਕ ਦੀ ਬਜਾਏ ਪਟਕਥਾ ਨੇ ਮਜ਼ਬੂਤ ਖੇਡ ਖੇਡੀ, ਪਰ ਫ਼ਿਲਮ ਠੱਗਜ਼ ਔਫ਼ ਹਿੰਦੁਸਤਾਨ ਵਿੱਚ ਉਸ ਦੀ ਸਾਰੀ ਤਕਨੀਕ ਫ਼ੇਲ੍ਹ ਹੋ ਗਈ ਕਿਉਂਕਿ ਇਹ ਫ਼ਿਲਮ ਉਸ ਨੇ ਕਮਜ਼ੋਰ ਨਿਰਦੇਸ਼ਕ ਅਤੇ ਪਟਕਥਾ ਨਾਲ ਬਣਾਈ ਸੀ।
ਇਸ ਸੰਦਰਭ ਵਿੱਚ ਨੀਰਜ ਪਾਂਡੇ ਦੀ 2008 ਦੀ ਕਲਾਸਿਕ ਫ਼ਿਲਮ ਆ ਵੈੱਨਸਡੇਅ ਨੂੰ ਨਜ਼ਰਅੰਦਾਜ਼ ਕਰਨਾ ਸਹੀ ਨਹੀਂ ਹੋਵੇਗਾ। ਇਹ ਉਹ ਫ਼ਿਲਮ ਹੈ ਜਿਸ ਦੀ ਬਿਹਤਰੀਨ ਤਕਨੀਕ ਇਸ ਦੀ ਪਟਕਥਾ ਹੈ, ਪਰ ਜ਼ਰੂਰਤ ਮੁਤਾਬਿਕ ਨੀਰਜ ਨੇ ਇਸ ਵਿੱਚ ਸਾਧਾਰਨ ਤਕਨੀਕ ਦੀ ਵਰਤੋਂ ਕੀਤੀ ਹੈ। ਇਸ ਨੂੰ ਕਲਾਸਿਕ ਬਣਾਉਣ ਵਿੱਚ ਇਸ ਦੀ ਪਟਕਥਾ ਦਾ ਅਹਿਮ ਯੋਗਦਾਨ ਸੀ। ਪਿਛਲੇ ਸਾਲਾਂ ਦੀਆਂ ਕੁੱਝ ਕਲਾਸਿਕ ਫ਼ਿਲਮਾਂ ਵਿੱਚੋਂ ਬਾਹੂਬਲੀ ਦੀ ਤਕਨੀਕ ਨੂੰ ਸਰਵੋਤਮ ਕਿਹਾ ਜਾ ਸਕਦਾ ਹੈ, ਪਰ ਇਸ ਦੇ ਪਿੱਛੇ ਵੀ ਲੇਖਕ ਕੇ. ਵੀ. ਵਿਜਯਨ ਪ੍ਰਸਾਦ ਦਾ ਵੱਡਾ ਯੋਗਦਾਨ ਸੀ। ਇੱਕ ਸਾਧਾਰਨ ਜਿਹੀ ਕਹਾਣੀ ਨੂੰ ਕਲਾਸਿਕ ਬਣਾਉਣ ਵਿੱਚ ਉਸ ਦੀ ਬਿਹਤਰੀਨ ਤਕਨੀਕ ਦਾ ਵੱਡਾ ਯੋਗਦਾਨ ਸੀ। ਬਾਹੂਬਲੀ ਦੇ ਦੋਹੇ੬ ਭਾਗਾਂ ਵਿੱਚ ਇਹ ਕ੍ਰਿਸ਼ਮਾ ਸਾਫ਼ ਨਜ਼ਰ ਆਉਂਦਾ ਹੈ ਅਤੇ ਇਹ ਸਾਰੀ ਯੋਜਨਾ ਇਸ ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੇ ਮਾਰਗਦਰਸ਼ਨ ਵਿੱਚ ਸਫ਼ਲ ਹੋਈ ਹੈ।
ਚੱਕ ਦੇ, ਰੰਗ ਦੇ ਬਸੰਤੀ, ਮੁੰਨਾਭਾਈ ੰਭਭੰ ਅਤੇ ਬੇਬੀ, ਇਹ ਚਾਰ ਫ਼ਿਲਮਾਂ ਹਾਲ ਹੀ ਦੇ ਸਾਲਾਂ ਵਿੱਚ ਆਈਆਂ ਸਨ ਜਿਨ੍ਹਾਂ ਵਿੱਚ ਤਕਨੀਕ ਅਤੇ ਕਲਾ ਦਾ ਚੰਗਾ ਤਾਲਮੇਲ ਦੇਖਣ ਨੂੰ ਮਿਲਿਆ ਸੀ। ਜਿੱਥੇ ਮੁੰਨਾਭਾਈ ਵਿੱਚ ਚੰਗੀ ਪਟਕਥਾ ਸਾਰਾ ਖੇਡ ਖੇਡਦੀ ਹੈ ਉੱਥੇ ਤਕਨੀਕ ਪਿੱਛੇ ਹਟ ਜਾਂਦੀ ਹੈ, ਪਰ ਚੱਕ ਦੇ ਵਿੱਚ ਪਟਕਥਾ ਅਤੇ ਤਕਨੀਕ ਇੱਕ ਦੂਜੇ ‘ਤੇ ਭਾਰੂ ਪੈਂਦੀਆਂ ਨਜ਼ਰ ਆਉਂਦੀਆਂ ਹਨ। ਰੰਗ ਦੇ ਬਸੰਤੀ ਵਿੱਚ ਨਿਰਦੇਸ਼ਕ ਰਾਕੇਸ਼ ਮਹਿਰਾ ਨੇ ੜਾਂਯ ਅਤੇ ਧੀ ਤਕਨੀਕ ਨਾਲ ਆਪਣੀ ਪਟਕਥਾ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਸਜਾਇਆ ਹੈ। ਦੂਜੇ ਪਾਸੇ, ਨੀਰਜ ਪਾਂਡੇ ਨੇ ਬੇਬੀ ਵਿੱਚ ਚੰਗੀ ਪਟਕਥਾ ਅਤੇ ਤਕਨੀਕ ਦਾ ਸਹੀ ਤਾਲਮੇਲ ਬਿਠਾਇਆ ਸੀ। ਸਲਮਾਨ ਖ਼ਾਨ ਦੀ ਬਜਰੰਗੀ ਭਾਈਜਾਨ ਉਹ ਫ਼ਿਲਮ ਹੈ ਜਿਸ ਵਿੱਚ ਤਕਨੀਕ ਦਾ ਕਮਾਲ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਇਸ ਵਜ੍ਹਾ ਕਾਰਨ ਇਹ ਕਲਾਸਿਕ ਬਣੀ। ਉਪਰੋਕਤ ਚਰਚਾ ਤੋਂ ਬਾਅਦ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਵਿਸ਼ੇ ਤੋਂ ਬਿਨਾਂ ਤਕਨੀਕ ਅਧੂਰੀ ਹੈ। ਅੱਜ ਬੌਲੀਵੁਡ ਦੀਆਂ ਜ਼ਿਆਦਾਤਰ ਫ਼ਿਲਮਾਂ ਵਿੱਚ ਤਕਨੀਕ ਦਾ ਕਮਾਲ ਦੇਖਣ ਨੂੰ ਮਿਲ ਜਾਂਦਾ ਹੈ। ਕਦੇ ਮਹਿਬੂਬ ਖ਼ਾਨ, ਕੇ. ਆਸਿਫ਼, ਵੀ. ਸ਼ਾਂਤਾਰਾਮ, ਰਾਜ ਕਪੂਰ, ਆਦਿ ਫ਼ਿਲਮਸਾਜ਼ਾਂ ਦੀ ਨਜ਼ਰ ਫ਼ਿਲਮ ਦੇ ਤਕਨੀਕੀ ਪੱਖ ‘ਤੇ ਵੀ ਹੁੰਦੀ ਸੀ।
ਫ਼ਿਲਮ ਨਿਰਦੇਸ਼ਕ ਰੋਹਿਤ ਸ਼ੈਟੀ ਕਹਿੰਦਾ ਹੈ, ”ਤਕਨੀਕ ਦੀ ਮਦਦ ਨਾਲ ਅਸੀਂ ਆਪਣੀ ਕਲਪਨਾ ਨੂੰ ਸਾਰਥਕ ਕਰ ਸਕੇ ਹਾਂ। ਹੁਣ ਜਿਵੇ੬ ਪੋਸਟ ਪ੍ਰੋਡਕਸ਼ਨ ਦੌਰਾਨ ਡੀਆਈ ਤਕਨੀਕ ਜ਼ਰੀਏ ਅਸੀਂ ਫ਼ਿਲਮ ਨੂੰ ਮਨਚਾਹੀ ਦਿੱਖ ਦੇ ਸਕਦੇ ਹਾਂ। ਰਾਤ ਦੇ ਦ੍ਰਿਸ਼ਾਂ ਨੂੰ ਸ਼ੂਟ ਕਰ ਕੇ ਉਸ ਨੂੰ ਸਵੇਰ ਦੇ ਦ੍ਰਿਸ਼ਾਂ ਵਿੱਚ ਤਬਦੀਲ ਕਰ ਸਕਦੇ ਹਾਂ। ਵੀਐਫਐਕਸ ਤਕਨੀਕ ਦੇ ਕਈ ਹਿੱਸੇ ਹਨ ਜਿਸ ਵਿੱਚ ਕਰੋਮਾ ਦਾ ਨਾਂ ਵੀ ਸ਼ਾਮਿਲ ਹੈ। ਇਸ ਦਾ ਉਪਯੋਗ ਕਰ ਕੇ ਪਿਛੋਕੜ ਦੇ ਦ੍ਰਿਸ਼ਾਂ ਨੂੰ ਮਨਚਾਹਿਆ ਰੰਗ ਦੇ ਸਕਦੇ ਹਾਂ।”