Image Courtesy :jagbani(punjabkesar)

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਣੀਪੁਰ ਜਲ ਸਪਲਾਈ ਪ੍ਰਾਜੈਕਟ ਲਈ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੂਰਬ-ਉੱਤਰ ਦਾ ਵਿਕਾਸ ਅਤੇ ਖੁਸ਼ਹਾਲੀ ਹਮੇਸ਼ਾ ਹੀ ਉਨ੍ਹਾਂ ਦੀ ਸਰਕਾਰ ਦੀ ਪਹਿਲ ਰਹੀ ਹੈ। ਸ਼ਾਹ ਨੇ ਕਿਹਾ ਕਿ ਇਹ ਪ੍ਰਾਜੈਕਟ 2.8 ਲੱਖ ਪਰਿਵਾਰਾਂ ਨੂੰ ਸਵੱਛ ਪੀਣ ਵਾਲਾ ਪਾਣੀ ਉਪਲੱਬਧ ਕਰਵਾਏਗੀ ਅਤੇ ਮਣੀਪੁਰ ‘ਚ ਰੋਜ਼ਗਾਰ ਦੇ ਕਾਫ਼ੀ ਗਿਣਤੀ ‘ਚ ਮੌਕੇ ਪੈਦਾ ਕਰੇਗੀ। ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।
ਸ਼ਾਹ ਨੇ ਟਵੀਟ ਕੀਤਾ,”ਪੂਰਬ-ਉੱਤਰ ਖੇਤਰ ਦਾ ਵਿਕਾਸ ਅਤੇ ਖੁਸ਼ਹਾਲੀ ਹਮੇਸ਼ਾ ਹੀ ਮੋਦੀ ਸਰਕਾਰ ਦੀ ਪਹਿਲ ਰਹੀ ਹੈ। ਆਪਣੀਆਂ ਕੋਸ਼ਿਸ਼ਾਂ ਨਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 3,054 ਕਰੋੜ ਰੁਪਏ ਦੀ ਲਾਗਤ ਵਾਲੀ ਮਣੀਪੁਰ ਪਾਣੀ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਹ ਇਸ ਪ੍ਰਾਜੈਕਟ ਲਈ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਾ ਹਾਂ।”
ਉਨ੍ਹਾਂ ਨੇ ਕਿਹਾ ਕਿ ਇਹ ਪ੍ਰਾਜੈਕਟ ‘ਹਰ ਘਰ ਜਲ’ ਅਤੇ ਖੁਸ਼ਹਾਲ ਪੂਰਬ-ਉੱਤਰ ਦੇ ਪ੍ਰਤੀ ਪ੍ਰਧਾਨ ਮੰਤਰੀ ਦੇ ਸੰਕਲਪ ਦੀ ਇਕ ਹੋਰ ਸਮੀਕਰਨ ਹੈ। ਮੋਦੀ ਨੇ ਵੀਡੀਓ ਲਿੰਕ ਰਾਹੀਂ ਮਣੀਪੁਰ ਪਾਣੀ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਪ੍ਰਾਜੈਕਟ ਦਾ ਮਕਸਦ ਗ੍ਰੇਟਰ ਇੰਫਾਲ ਯੋਜਨਾ ਖੇਤਰ ‘ਚ ਬਾਕੀ ਘਰਾਂ ‘ਚ ਪਾਈਪ ਰਾਹੀਂ ਸਵੱਛ ਪਾਣੀ ਦੀ ਸਪਲਾਈ ਕਰਨਾ ਅਤੇ ਮਣੀਪੁਰ ਦੇ ਸਾਰੇ 16 ਜ਼ਿਲ੍ਹਿਆਂ ‘ਚ 2,80,756 ਘਰਾਂ ‘ਚ ਪਾਣੀ ਦੀ ਸਪਲਾਈ ਕਰਨਾ ਹੈ।

News Credit :jagbani(punjabkesar)